عَنْ أَبِي هُرَيْرَةَ رضي الله عنه عَنِ النَّبِيِّ صَلَّى اللهُ عَلَيْهِ وَسَلَّمَ قَالَ:
«رَغِمَ أَنْفُ، ثُمَّ رَغِمَ أَنْفُ، ثُمَّ رَغِمَ أَنْفُ»، قِيلَ: مَنْ؟ يَا رَسُولَ اللهِ قَالَ: «مَنْ أَدْرَكَ أَبَوَيْهِ عِنْدَ الْكِبَرِ، أَحَدَهُمَا أَوْ كِلَيْهِمَا فَلَمْ يَدْخُلِ الْجَنَّةَ».
[صحيح] - [رواه مسلم] - [صحيح مسلم: 2551]
المزيــد ...
ਅਬੂ ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਨਬੀ ਕਰੀਮ ﷺ ਨੇ ਫਰਮਾਇਆ:
«ਜ਼ਲੀਲ ਹੋਇਆ, ਫਿਰ ਜ਼ਲੀਲ ਹੋਇਆ, ਫਿਰ ਜ਼ਲੀਲ ਹੋਇਆ»। ਪੁੱਛਿਆ ਗਿਆ: ਕੌਣ, ਏ ਅੱਲਾਹ ਦੇ ਰਸੂਲ؟ ਉਨ੍ਹਾਂ ਨੇ ਫਰਮਾਇਆ: «ਜਿਸਨੇ ਆਪਣੇ ਮਾਂ-ਪਿਓ ਨੂੰ ਉਨ੍ਹਾਂ ਦੀ ਬੁੱਢੀ ਉਮਰ ਵਿੱਚ ਪਾਇਆ, ਉਹਨਾਂ ਵਿਚੋਂ ਇੱਕ ਜਾਂ ਦੋਹਾਂ ਨੂੰ, ਪਰ ਫਿਰ ਵੀ ਜੰਨਤ ਵਿੱਚ ਦਾਖਲ ਨਾ ਹੋ ਸਕਿਆ»।
[صحيح] - [رواه مسلم] - [صحيح مسلم - 2551]
ਨਬੀ ਕਰੀਮ ﷺ ਨੇ ਇਸ ਸ਼ਖ਼ਸ ਲਈ ਜ਼ਿਲਤ ਅਤੇ ਰੁਸਵਾਈ ਦੀ ਦੁਆ ਕੀਤੀ — ਇਤਨੀ ਕਿ ਜਿਵੇਂ ਆਪਣੇ ਨੱਕ ਨੂੰ ਮਿੱਟੀ ਵਿੱਚ ਰਗੜਿਆ ਹੋਵੇ — ਅਤੇ ਤਿੰਨ ਵਾਰੀ ਦੁਹਰਾਇਆ।ਤਾਂ ਉਨ੍ਹਾਂ ਤੋਂ ਪੁੱਛਿਆ ਗਿਆ: “ਏ ਅੱਲਾਹ ਦੇ ਰਸੂਲ ﷺ, ਇਹ ਕੌਣ ਹੈ ਜਿਸ ਲਈ ਤੁਸੀਂ ਇਹ ਦੁਆ ਕੀਤੀ?”
ਤਾਂ ਨਬੀ ਕਰੀਮ ﷺ ਨੇ ਫਰਮਾਇਆ: ਜਿਸ ਨੇ ਆਪਣੇ ਮਾਂ-ਪਿਓ ਨੂੰ ਉਨ੍ਹਾਂ ਦੀ ਬੁੱਢੀ ਉਮਰ ਵਿੱਚ ਪਾਇਆ — ਚਾਹੇ ਇਕ ਨੂੰ ਜਾਂ ਦੋਹਾਂ ਨੂੰ — ਪਰ ਉਹ ਦੋਹਾਂ ਉਸ ਦੀ ਜੰਨਤ ਵਿੱਚ ਦਾਖ਼ਿਲੇ ਦਾ ਸਬਬ ਨਾ ਬਣੇ; ਇਹ ਉਸ ਦੀ ਉਨ੍ਹਾਂ ਨਾਲ ਨੇਕੀ ਨਾ ਕਰਨ ਅਤੇ ਅਣਅਦਬੀ ਦੀ ਵਜ੍ਹਾ ਤੋਂ ਹੋਇਆ।