عَنْ أَبِي هُرَيْرَةَ رضي الله عنه قَالَ:
كَانَ رَسُولُ اللهِ صَلَّى اللهُ عَلَيْهِ وَسَلَّمَ يَسِيرُ فِي طَرِيقِ مَكَّةَ، فَمَرَّ عَلَى جَبَلٍ يُقَالُ لَهُ جُمْدَانُ، فَقَالَ: «سِيرُوا هَذَا جُمْدَانُ، سَبَقَ الْمُفَرِّدُونَ» قَالُوا: وَمَا الْمُفَرِّدُونَ يَا رَسُولَ اللهِ؟ قَالَ: «الذَّاكِرُونَ اللهَ كَثِيرًا وَالذَّاكِرَاتُ».
[صحيح] - [رواه مسلم] - [صحيح مسلم: 2676]
المزيــد ...
ਅਬੂ ਹੁਰੈਰਾ ਰਜ਼ੀਅੱਲਾਹੁ ਅਨਹੁ ਫਰਮਾਉਂਦੇ ਹਨ:
ਨਬੀ ਕਰੀਮ ﷺ ਮੱਕਾ ਦੇ ਰਸਤੇ 'ਤੇ ਸਫਰ ਕਰ ਰਹੇ ਸਨ, ਤਾਂ ਉਹ ਇਕ ਪਹਾੜ ਕੋਲੋਂ ਲੰਘੇ ਜਿਸਨੂੰ "ਜੁੰਮਦਾਨ" ਕਿਹਾ ਜਾਂਦਾ ਸੀ। ਤਦ ਉਨ੍ਹਾਂ ਨੇ ਫਰਮਾਇਆ:
«ਚੱਲੋ! ਇਹ ਜੁੰਮਦਾਨ ਹੈ, ਅੱਗੇ ਨਿਕਲ ਗਏ ਹਨ ਮੁਫ਼ਰਿਦੂਨ»»।ਸਹਾਬਾ ਨੇ ਪੁੱਛਿਆ: “ਏ ਅੱਲਾਹ ਦੇ ਰਸੂਲ! ਮੁਫ਼ਰਿਦੂਨ ਕੌਣ ਹਨ?”ਉਨ੍ਹਾਂ ਨੇ ਫਰਮਾਇਆ:«ਜੋ ਅੱਲਾਹ ਨੂੰ ਬਹੁਤ ਜ਼ਿਆਦਾ ਯਾਦ ਕਰਨ ਵਾਲੇ ਮਰਦ ਅਤੇ ਔਰਤਾਂ ਹਨ»।
[صحيح] - [رواه مسلم] - [صحيح مسلم - 2676]
ਨਬੀ ਕਰੀਮ ﷺ ਨੇ ਅੱਲਾਹ ਨੂੰ ਬਹੁਤ ਜ਼ਿਆਦਾ ਯਾਦ ਕਰਨ ਵਾਲਿਆਂ ਦੀ ਉੱਚੀ ਸ਼ਾਨ ਬਿਆਨ ਫਰਮਾਈ, ਅਤੇ ਇਹ ਵਾਜਹ ਕੀਤਾ ਕਿ ਉਹ ਹੋਰ ਲੋਕਾਂ ਤੋਂ ਵੱਖਰੇ ਹੋ ਕੇ ਅੱਗੇ ਨਿਕਲ ਗਏ ਹਨ ਅਤੇ ਜੰਨਤ ਦੀ ਉੱਚੀਆਂ ਦਰਜਾਤਾਂ ਹਾਸਲ ਕਰ ਲਏ ਹਨ। ਉਨ੍ਹਾਂ ਦੀ ਮਿਸਾਲ ਪਹਾੜ "ਜੁੰਮਦਾਨ" ਨਾਲ ਦਿੱਤੀ ਗਈ, ਜੋ ਹੋਰ ਪਹਾੜਾਂ ਤੋਂ ਵੱਖਰਾ ਖੜਾ ਹੈ।