عن أبي هريرة رضي الله عنه
عَنِ النَّبِيِّ صَلَّى اللهُ عَلَيْهِ وَسَلَّمَ، فِيمَا يَحْكِي عَنْ رَبِّهِ عَزَّ وَجَلَّ، قَالَ: «أَذْنَبَ عَبْدٌ ذَنْبًا، فَقَالَ: اللَّهُمَّ اغْفِرْ لِي ذَنْبِي، فَقَالَ تَبَارَكَ وَتَعَالَى: أَذْنَبَ عَبْدِي ذَنْبًا، فَعَلِمَ أَنَّ لَهُ رَبًّا يَغْفِرُ الذَّنْبَ، وَيَأْخُذُ بِالذَّنْبِ، ثُمَّ عَادَ فَأَذْنَبَ، فَقَالَ: أَيْ رَبِّ اغْفِرْ لِي ذَنْبِي، فَقَالَ تَبَارَكَ وَتَعَالَى: عَبْدِي أَذْنَبَ ذَنْبًا، فَعَلِمَ أَنَّ لَهُ رَبًّا يَغْفِرُ الذَّنْبَ، وَيَأْخُذُ بِالذَّنْبِ، ثُمَّ عَادَ فَأَذْنَبَ، فَقَالَ: أَيْ رَبِّ اغْفِرْ لِي ذَنْبِي، فَقَالَ تَبَارَكَ وَتَعَالَى: أَذْنَبَ عَبْدِي ذَنْبًا، فَعَلِمَ أَنَّ لَهُ رَبًّا يَغْفِرُ الذَّنْبَ، وَيَأْخُذُ بِالذَّنْبِ، اعْمَلْ مَا شِئْتَ فَقَدْ غَفَرْتُ لَكَ».
[صحيح] - [متفق عليه] - [صحيح مسلم: 2758]
المزيــد ...
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ:
ਅੱਲਾਹ ਦੇ ਨਬੀ ﷺ ਨੇ ਆਪਣੇ ਸਰਬਸ਼ਕਤੀਮਾਨ ਤੇ ਮਹਾਨ ਰੱਬ ਤੋਂ ਰਿਵਾਇਤ ਕਰਦੇ ਹੋਏ ਫਰਮਾਇਆ: «ਇੱਕ ਬੰਦੇ ਨੇ ਗੁਨਾਹ ਕੀਤਾ ਅਤੇ ਫੇਰ ਉਸਤੋਂ ਬਾਅਦ ਬੋਲਿਆ: ਹੇ ਅੱਲਾਹ! ਮੇਰਾ ਗੁਨਾਹ ਮਾਫ਼ ਕਰ ਦੇ। ਇਸ 'ਤੇ ਅੱਲਾਹ ਤਆਲਾ ਨੇ ਫਰਮਾਇਆ: ਮੇਰੇ ਬੰਦੇ ਨੇ ਗੁਨਾਹ ਕੀਤਾ, ਫੇਰ ਉਸਨੂੰ ਧਿਆਨ ਆਇਆ ਕਿ ਉਸਦਾ ਇੱਕ ਰੱਬ ਹੈ ਜੋ ਗੁਨਾਹ ਮਾਫ਼ ਵੀ ਕਰਦਾ ਹੈ ਅਤੇ ਗੁਨਾਹ 'ਤੇ ਫੜ ਵੀ ਲੈਂਦਾ ਹੈ। ਉਸ ਬੰਦੇ ਨੇ ਫਿਰ ਦੁਬਾਰਾ ਗੁਨਾਹ ਕੀਤਾ ਅਤੇ ਕਿਹਾ: ਹੇ ਮੇਰੇ ਰੱਬ! ਮੇਰਾ ਗੁਨਾਹ ਮਾਫ਼ ਕਰ ਦੇ। ਇਸ 'ਤੇ ਅੱਲਾਹ ਤਆਲਾ ਨੇ ਫਰਮਾਇਆ: ਮੇਰੇ ਬੰਦੇ ਨੇ ਗੁਨਾਹ ਕੀਤਾ, ਫੇਰ ਉਸਨੂੰ ਧਿਆਨ ਆਇਆ ਕਿ ਉਸਦਾ ਇੱਕ ਰੱਬ ਹੈ ਜੋ ਗੁਨਾਹ ਮਾਫ਼ ਵੀ ਕਰਦਾ ਹੈ ਅਤੇ ਗੁਨਾਹ 'ਤੇ ਫੜ ਵੀ ਲੈਂਦਾ ਹੈ। ਫਿਰ ਉਸ ਨੇ ਦੁਬਾਰਾ ਗੁਨਾਹ ਕੀਤਾ ਤੇ ਕਿਹਾ: ਹੇ ਮੇਰੇ ਰੱਬ! ਮੇਰਾ ਗੁਨਾਹ ਮਾਫ਼ ਕਰ ਦੇ। ਅੱਲਾਹ ਤਆਲਾ ਨੇ ਫਰਮਾਇਆ: ਮੇਰੇ ਬੰਦੇ ਨੇ ਗੁਨਾਹ ਕੀਤਾ, ਫੇਰ ਉਸਨੂੰ ਧਿਆਨ ਆਇਆ ਕਿ ਉਸਦਾ ਇੱਕ ਰੱਬ ਹੈ ਜੋ ਗੁਨਾਹ ਮਾਫ਼ ਵੀ ਕਰਦਾ ਹੈ ਅਤੇ ਗੁਨਾਹ 'ਤੇ ਫੜ ਵੀ ਲੈਂਦਾ ਹੈ। ਹੁਣ ਤੂੰ ਜੋ ਚਾਹੇ ਕਰ, ਮੈਂ ਤੈਨੂੰ ਮਾਫ਼ ਕਰ ਦਿੱਤਾ ਹੈ।
[صحيح] - [متفق عليه] - [صحيح مسلم - 2758]
ਅੱਲਾਹ ਦੇ ਨਬੀ ﷺ ਆਪਣੇ ਰੱਬ ਤੋਂ ਰਿਵਾਇਤ ਕਰਦੇ ਹੋਏ ਕਹਿੰਦੇ ਹਨ ਕਿ ਬੰਦਾ ਜਦੋਂ ਕੋਈ ਗੁਨਾਹ ਕਰ ਬੈਠਦਾ ਹੈ ਅਤੇ ਉਸਤੋਂ ਬਾਅਦ ਕਹਿੰਦਾ ਹੈ ਕਿ ਹੇ ਅੱਲਾਹ! ਮੈਨੂੰ ਮਾਫ਼ ਕਰ ਦੇ, ਤਾਂ ਅੱਲਾਹ ਤਆਲਾ ਫਰਮਾਉਂਦਾ ਹੈ: ਮੇਰੇ ਬੰਦੇ ਨੇ ਗੁਨਾਹ ਕੀਤਾ ਅਤੇ ਉਹ ਜਾਣਦਾ ਹੈ ਕਿ ਉਸਦਾ ਇੱਕ ਰੱਬ ਹੈ ਜੋ ਗੁਨਾਹ ਮਾਫ਼ ਕਰਦਾ ਹੈ ਅਤੇ ਬਖਸ਼ ਦਿੰਦਾ ਹੈ ਜਾਂ ਉਸ ਦੀ ਸਜ਼ਾ ਦਿੰਦਾ ਹੈ। ਸੋ ਮੈਂ ਉਸਨੂੰ ਮਾਫ਼ ਕਰ ਦਿੱਤਾ ਹੈ। ਫਿਰ ਜਦੋਂ ਬੰਦਾ ਦੁਬਾਰਾ ਗੁਨਾਹ ਕਰਦਾ ਹੈ ਅਤੇ ਕਹਿੰਦਾ ਹੈ ਕਿ ਹੇ ਮੇਰੇ ਰੱਬ! ਮੈਨੂੰ ਮਾਫ਼ ਕਰ ਦੇ, ਤਾਂ ਅੱਲਾਹ ਤਆਲਾ ਫਰਮਾਉਂਦਾ ਹੈ ਕਿ ਮੇਰੇ ਬੰਦੇ ਨੇ ਗੁਨਾਹ ਕੀਤਾ ਅਤੇ ਉਹ ਜਾਣਦਾ ਹੈ ਕਿ ਉਸਦਾ ਇੱਕ ਰੱਬ ਹੈ ਜੋ ਗੁਨਾਹ ਮਾਫ਼ ਕਰਦਾ ਹੈ ਅਤੇ ਉਸਨੂੰ ਬਖਸ਼ ਦਿੰਦਾ ਹੈ ਜਾਂ ਉਸ ਦੀ ਸਜ਼ਾ ਦਿੰਦਾ ਹੈ; ਸੋ ਮੈਂ ਆਪਣੇ ਬੰਦੇ ਨੂੰ ਮਾਫ਼ ਕਰ ਦਿੱਤਾ ਹੈ। ਜਦੋਂ ਬੰਦਾ ਫਿਰ ਗੁਨਾਹ ਕਰਦਾ ਹੈ ਅਤੇ ਕਹਿੰਦਾ ਹੈ ਕਿ ਹੇ ਮੇਰੇ ਰੱਬ! ਮੈਨੂੰ ਮਾਫ਼ ਕਰ ਦੇ। ਅੱਲਾਹ ਤਆਲਾ ਫਰਮਾਉਂਦਾ ਹੈ: ਮੇਰੇ ਬੰਦੇ ਨੇ ਗੁਨਾਹ ਕੀਤਾ ਅਤੇ ਉਹ ਜਾਣਦਾ ਹੈ ਕਿ ਉਸਦਾ ਇੱਕ ਰੱਬ ਹੈ ਜੋ ਗੁਨਾਹ ਮਾਫ਼ ਕਰਦਾ ਹੈ ਅਤੇ ਉਸਨੂੰ ਬਖਸ਼ ਦਿੰਦਾ ਹੈ ਜਾਂ ਉਸਦੀ ਸਜ਼ਾ ਦਿੰਦਾ ਹੈ; ਸੋ ਮੈਂ ਆਪਣੇ ਬੰਦੇ ਨੂੰ ਮਾਫ਼ ਕਰ ਦਿੱਤਾ ਹੈ। ਹੁਣ ਉਹ ਜੋ ਚਾਹੇ ਕਰੇ, ਜਦੋਂ ਤੱਕ ਹਾਲਤ ਇਹ ਹੋਵੇ ਕਿ ਹਰ ਵਾਰ ਗੁਨਾਹ ਕਰਨ ਤੋਂ ਬਾਅਦ ਫੌਰਨ ਗੁਨਾਹ ਕਰਨਾ ਛੱਡ ਦੇਵੇ, ਸ਼ਰਮਿੰਦਾ ਹੋਵੇ ਅਤੇ ਦੁਬਾਰਾ ਗੁਨਾਹ ਨਾ ਕਰਨ ਦਾ ਇਰਾਦਾ ਕਰੇ; ਲੇਕਿਨ ਆਪਣੇ ਮਾੜੇ ਨਫ਼ਸ (ਅੰਤਰਮਨ) ਦੇ ਝਾਂਸੇ ਵਿੱਚ ਆ ਕੇ ਦੁਬਾਰਾ ਗੁਨਾਹ ਕਰ ਬੈਠੇ। ਜਦੋਂ ਤੱਕ ਇਹ ਸਥਿਤੀ ਬਣੀ ਰਹੇਗੀ, ਭਾਵ ਗੁਨਾਹ ਕਰੇ ਅਤੇ ਤੌਬਾ ਕਰ ਲਏ, ਤਾਂ ਮੈਂ ਉਸਨੂੰ ਮਾਫ਼ ਕਰਦਾ ਰਹਾਂਗਾ। ਕਿਉਂਕਿ ਤੌਬਾ ਪਹਿਲਾਂ ਦੇ ਕੀਤੇ ਗੁਨਾਹਾਂ ਨੂੰ ਖਤਮ ਕਰ ਦਿੰਦੀ ਹੈ।