عَنْ المِقْدَادِ بْنَ عَمْرٍو الكِنْدِيَّ رضي الله عنه:
أَنَّهُ قَالَ لِرَسُولِ اللَّهِ صَلَّى اللهُ عَلَيْهِ وَسَلَّمَ: أَرَأَيْتَ إِنْ لَقِيتُ رَجُلًا مِنَ الكُفَّارِ فَاقْتَتَلْنَا، فَضَرَبَ إِحْدَى يَدَيَّ بِالسَّيْفِ فَقَطَعَهَا، ثُمَّ لاَذَ مِنِّي بِشَجَرَةٍ، فَقَالَ: أَسْلَمْتُ لِلَّهِ، أَأَقْتُلُهُ يَا رَسُولَ اللَّهِ بَعْدَ أَنْ قَالَهَا؟ فَقَالَ رَسُولُ اللَّهِ صَلَّى اللهُ عَلَيْهِ وَسَلَّمَ: «لاَ تَقْتُلْهُ» فَقَالَ: يَا رَسُولَ اللَّهِ إِنَّهُ قَطَعَ إِحْدَى يَدَيَّ، ثُمَّ قَالَ ذَلِكَ بَعْدَ مَا قَطَعَهَا؟ فَقَالَ رَسُولُ اللَّهِ صَلَّى اللهُ عَلَيْهِ وَسَلَّمَ: «لاَ تَقْتُلْهُ، فَإِنْ قَتَلْتَهُ فَإِنَّهُ بِمَنْزِلَتِكَ قَبْلَ أَنْ تَقْتُلَهُ، وَإِنَّكَ بِمَنْزِلَتِهِ قَبْلَ أَنْ يَقُولَ كَلِمَتَهُ الَّتِي قَالَ».
[صحيح] - [متفق عليه] - [صحيح البخاري: 4019]
المزيــد ...
ਮਿਕਦਾਦ ਬਿਨ ਅਮਰੋ ਅਲ-ਕਿਨਦੀ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ।
ਉਸ ਨੇ ਰਸੂਲੁੱਲ੍ਹਾਹ (ਸੱਲੱਲਾਹੁ ਅਲੈਹਿ ਵਸੱਲਮ) ਨੂੰ ਆਖਿਆ:
"ਆਪਣੇ ਅਨੁਮਾਨ ਦੇ ਨਾਲ ਦੱਸੋ ਕਿ ਜੇ ਮੈਂ ਕਿਸੇ ਕਾਫਰ ਨਾਲ ਲੜਾਂ, ਫਿਰ ਉਹ ਮੇਰੀ ਇਕ ਹੱਥ ਨੂੰ ਤਲਵਾਰ ਨਾਲ ਵੱਢ ਦੇਵੇ, ਤੇ ਫਿਰ ਉਹ ਇੱਕ ਦਰਖ਼ਤ ਦੀ ਓਟ ਲੈ ਕੇ ਆਖੇ ਕਿ ਮੈਂ ਅੱਲਾਹ ਲਈ ਇਸਲਾਮ ਕਬੂਲ ਕਰ ਲਿਆ ਹੈ, ਤਾਂ ਹਜ਼ੂਰ! ਕੀ ਮੈਂ ਉਸ ਨੂੰ ਇਸ ਦੇ ਬਾਅਦ ਵੀ ਕਤਲ ਕਰ ਦੇਵਾਂ?" ਰਸੂਲੁੱਲ੍ਹਾਹ (ਸੱਲੱਲਾਹੁ ਅਲੈਹਿ ਵਸੱਲਮ) ਨੇ ਫਰਮਾਇਆ: "ਉਸ ਨੂੰ ਕਤਲ ਨਾ ਕਰ।" ਉਸ ਨੇ ਪੁੱਛਿਆ: "ਹਜ਼ੂਰ! ਉਸ ਨੇ ਮੇਰਾ ਇਕ ਹੱਥ ਵੱਢ ਦਿੱਤਾ ਸੀ, ਤੇ ਇਹ ਕਲਮਾ ਉਸ ਨੇ ਹੱਥ ਵੱਢਣ ਤੋਂ ਬਾਅਦ ਆਖਿਆ?" ਰਸੂਲੁੱਲ੍ਹਾਹ (ਸੱਲੱਲਾਹੁ ਅਲੈਹਿ ਵਸੱਲਮ) ਨੇ ਫਰਮਾਇਆ: "ਉਸ ਨੂੰ ਕਤਲ ਨਾ ਕਰ, ਜੇ ਤੂੰ ਉਸ ਨੂੰ ਕਤਲ ਕਰ ਦੇਂਦਾ ਤਾਂ ਉਹ ਤੇਰੇ ਵਰਗਾ ਹੋ ਜਾਂਦਾ ਜਿਸ ਤਰ੍ਹਾਂ ਤੂੰ ਉਸ ਨੂੰ ਕਤਲ ਕਰਨ ਤੋਂ ਪਹਿਲਾਂ ਸੀ, ਅਤੇ ਤੂੰ ਉਹ ਹੋ ਜਾਂਦਾ ਜੋ ਉਹ ਸੀ ਉਸ ਕਲਮੇ ਨੂੰ ਆਖਣ ਤੋਂ ਪਹਿਲਾਂ।"
[صحيح] - [متفق عليه] - [صحيح البخاري - 4019]
ਮਿਕਦਾਦ ਬਿਨ ਅਲ-ਅਸਵਦ ਰਜ਼ੀਅੱਲਾਹੁ ਅਨਹੁ ਨੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਤੋਂ ਪੁੱਛਿਆ ਕਿ ਜੇ ਜੰਗ ਵਿੱਚ ਮੇਰੀ ਮੁਲਾਕਾਤ ਕਿਸੇ ਕਾਫਰ ਨਾਲ ਹੋ ਜਾਏ, ਫਿਰ ਅਸੀਂ ਦੋਵੇਂ ਤਲਵਾਰਾਂ ਨਾਲ ਲੜੀਏ, ਅਤੇ ਉਹ ਕਾਫਰ ਮੇਰੀ ਇੱਕ ਬਾਂਹ ਤਲਵਾਰ ਨਾਲ ਵੱਢ ਦੇਵੇ, ਫਿਰ ਉਹ ਮੈਨੂੰ ਛੱਡ ਕੇ ਭੱਜ ਜਾਏ ਅਤੇ ਇੱਕ ਦਰਖ਼ਤ ਦੀ ਓਟ ਲੈ ਲਏ ਅਤੇ ਆਖੇ "ਲਾ ਇਲਾਹ ਇੱਲੱਲਾਹ", ਤਾਂ ਕੀ ਉਸ ਦੇ ਵੱਲੋਂ ਮੇਰੀ ਬਾਂਹ ਵੱਢਣ ਦੇ ਬਾਵਜੂਦ ਮੈਂ ਉਸ ਨੂੰ ਕਤਲ ਕਰ ਸਕਦਾ ਹਾਂ?
ਤਾਂ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਉਸ ਨੂੰ فرمایا: "ਉਸ ਨੂੰ ਕਤਲ ਨਾ ਕਰ।"
ਤਾਂ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਉਸ ਨੂੰ ਫਰਮਾਇਆ: "ਉਸ ਨੂੰ ਕਤਲ ਨਾ ਕਰ।"
ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ:
"ਉਸ ਨੂੰ ਕਤਲ ਨਾ ਕਰ, ਕਿਉਂਕਿ ਹੁਣ ਉਹ ਦਾ ਖੂਨ ਹਰਾਮ ਹੋ ਗਿਆ ਹੈ। ਜੇ ਤੂੰ ਉਸ ਦੇ ਇਸਲਾਮ ਕਬੂਲ ਕਰਨ ਦੇ ਬਾਅਦ ਉਸ ਨੂੰ ਕਤਲ ਕਰਦਾ ਹੈਂ, ਤਾਂ ਉਹ ਤੇਰੀ ਜਿਹੀ ਹਾਲਤ ਵਿਚ ਹੋ ਜਾਵੇਗਾ — ਇਸਲਾਮ ਦੀ ਰਾਹੀਂ ਉਸ ਦਾ ਖੂਨ ਮਹਫੂਜ਼ ਹੋ ਗਿਆ ਹੈ — ਅਤੇ ਤੂੰ ਉਸ ਦੀ ਹਾਲਤ ਵਿਚ ਹੋ ਜਾਵੇਂਗਾ, ਜਿਸ ਵਿੱਚ ਉਸ ਨੂੰ ਕਤਲ ਕੀਤਾ ਜਾਣਾ ਜਾਇਜ਼ ਹੋਵੇਗਾ ਕਿਉਂਕਿ ਤੂੰ ਉਸ ਨੂੰ ਨਾਹਕ ਕਤਲ ਕੀਤਾ।"