عَنِ ‌ابْنِ عَبَّاسٍ رَضِيَ اللهُ عَنْهُمَا قَالَ:
أُنْزِلَ عَلَى رَسُولِ اللهِ صَلَّى اللهُ عَلَيْهِ وَسَلَّمَ وَهُوَ ابْنُ أَرْبَعِينَ، فَمَكَثَ بِمَكَّةَ ثَلَاثَ عَشْرَةَ سَنَةً، ثُمَّ أُمِرَ بِالْهِجْرَةِ، فَهَاجَرَ إِلَى الْمَدِينَةِ، فَمَكَثَ بِهَا عَشْرَ سِنِينَ، ثُمَّ تُوُفِّيَ صَلَّى اللهُ عَلَيْهِ وَسَلَّمَ.

[صحيح] - [متفق عليه] - [صحيح البخاري: 3851]
المزيــد ...

ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਕਿਹਾ:
ਅੱਲਾਹ ਦੇ ਰਸੂਲ ﷺ 'ਤੇ ਚਾਲੀ ਸਾਲ ਦੀ ਉਮਰ ਵਿੱਚ ਵਹੀ (ਰੱਬੀ ਬਾਣੀ) ਉੱਤਰੀ। ਫੇਰ ਆਪ ਮੱਕਾ ਵਿੱਚ ਤੇਰਾਂ ਸਾਲ ਰਹੇ। ਉਸ ਤੋਂ ਬਾਅਦ ਆਪ ਨੂੰ ਹਿਜਰਤ (ਪਰਵਾਸ) ਕਰਨ ਦਾ ਹੁਕਮ ਹੋਇਆ ਤਾਂ ਆਪ ਨੇ ਮਦੀਨਾ ਵੱਲ ਹਿਜਰਤ ਕੀਤੀ ਅਤੇ ਉੱਥੇ ਦਸ ਸਾਲ ਰਹੇ। ਇਸ ਤੋਂ ਬਾਅਦ ਆਪ ਵਫਾਤ (ਮੌਤ) ਪਾ ਗਏ।

[صحيح] - [متفق عليه] - [صحيح البخاري - 3851]

ਵਿਆਖਿਆ

ਅਬਦੁੱਲਾਹ ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਦੱਸਦੇ ਹਨ ਕਿ ਅੱਲਾਹ ਦੇ ਨਬੀ ﷺ 'ਤੇ ਜਦੋਂ ਵਹੀ (ਰੱਬੀ ਬਾਣੀ) ਉੱਤਰੀ ਅਤੇ ਆਪ ਨੂੰ ਨਬੀ ਬਣਾਇਆ ਗਿਆ, ਤਾਂ ਆਪ ਦੀ ਉਮਰ ਚਾਲੀ ਸਾਲ ਸੀ। ਪਹਿਲੀ ਵਹੀ ਉੱਤਰਨ ਤੋਂ ਬਾਅਦ ਆਪ ਮੱਕਾ ਵਿੱਚ ਤੇਰਾਂ ਸਾਲ ਰਹੇ। ਫੇਰ ਆਪ ਨੂੰ ਮਦੀਨਾ ਵੱਲ ਪਰਵਾਸ ਕਰਨ ਦਾ ਹੁਕਮ ਮਿਲਿਆ ਤਾਂ ਆਪ ਮਦੀਨਾ ਚਲੇ ਗਏ ਤੇ ਉੱਥੇ ਦਸ ਸਾਲ ਰਹੇ। ਫੇਰ ਤ੍ਰੇਹਠ (63) ਸਾਲ ਦੀ ਉਮਰ ਵਿੱਚ ਆਪ ਦੀ ਵਫ਼ਾਤ (ਦਿਹਾਂਤ) ਹੋ ਗਈ।

ਹਦੀਸ ਦੇ ਫਾਇਦੇ ਵਿੱਚੋਂ

  1. ਸਹਾਬੀਆਂ ਨੂੰ ਨਬੀ ﷺ ਦੀ ਸੀਰਤ (ਜੀਵਨੀ) ਵਿੱਚ ਬਹੁਤ ਦਿਲਚਸਪੀ ਸੀ।
ਅਨੁਵਾਦ ਦਿਖਾਓਣਾ
ਭਾਸ਼ਾ: الإنجليزية الأوردية الإسبانية ਹੋਰ (68)
ਹੋਰ