عن أَنَسَ بْنَ مَالِكٍ رضي الله عنه قال:
بينما نحن جلوس مع النبي صلى الله عليه وسلم في المسجد دخل رجل على جمل، فأناخه في المسجد ثم عقله، ثم قال لهم: أيكم محمد؟ والنبي صلى الله عليه وسلم متكئ بين ظهرانيهم، فقلنا: هذا الرجل الأبيض المتكئ. فقال له الرجل: يا ابن عبد المطلب فقال له النبي صلى الله عليه وسلم: «قد أجبتك». فقال الرجل للنبي صلى الله عليه وسلم: إني سائلك فمشدد عليك في المسألة، فلا تجد علي في نفسك؟ فقال: «سل عما بدا لك» فقال: أسألك بربك ورب من قبلك، آلله أرسلك إلى الناس كلهم؟ فقال: «اللهم نعم». قال: أنشدك بالله، آلله أمرك أن نصلي الصلوات الخمس في اليوم والليلة؟ قال: «اللهم نعم». قال: أنشدك بالله، آلله أمرك أن نصوم هذا الشهر من السنة؟ قال: «اللهم نعم». قال: أنشدك بالله، آلله أمرك أن تأخذ هذه الصدقة من أغنيائنا فتقسمها على فقرائنا؟ فقال النبي صلى الله عليه وسلم: «اللهم نعم». فقال الرجل: آمنت بما جئت به، وأنا رسول من ورائي من قومي، وأنا ضمام بن ثعلبة أخو بني سعد بن بكر.
[صحيح] - [متفق عليه] - [صحيح البخاري: 63]
المزيــد ...
ਅਨਸ ਬਿਨ ਮਾਲਿਕ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
ਇੱਕ ਵਾਰੀ ਅਸੀਂ ਮਸਜਿਦ ਵਿੱਚ ਨਬੀ ﷺ ਕੋਲ ਬੈਠੇ ਹੋਏ ਸੀ ਕਿ ਊਠ 'ਤੇ ਸਵਾਰੀ ਕਰਦਾ ਇੱਕ ਆਦਮੀ ਆਇਆ ਅਤੇ ਉਸਨੇ ਆਪਣੇ ਊਠ ਨੂੰ ਮਸਜਿਦ ਵਿੱਚ ਬਿਠਾ ਕੇ ਬੰਨ੍ਹ ਦਿੱਤਾ। ਫੇਰ ਪੁੱਛਣ ਲੱਗਾ: ਤੁਹਾਡੇ ਵਿੱਚੋਂ ਮੁਹੰਮਦ (ﷺ) ਕੌਣ ਹੈ? ਨਬੀ ﷺ ਉਸ ਸਮੇਂ ਸਹਾਬੀਆਂ ਦੇ ਵਿਚਕਾਰ ਟੇਕ ਲਗਾ ਕੇ ਬੈਠੇ ਹੋਏ ਸੀ। ਅਸੀਂ ਕਿਹਾ: ਇਹ ਸਫ਼ੈਦ ਰੰਗ ਵਾਲੇ ਵਿਅਕਤੀ ਜੋ ਟੇਕ ਲਗਾ ਕੇ ਬੈਠੇ ਹਨ ਇਹ ਮੁੰਹਮਦ (ﷺ) ਹਨ। ਤਾਂ ਉਹ ਆਦਮੀ ਨਬੀ ﷺ ਕੋਲ ਆਇਆ ਅਤੇ ਕਹਿਣ ਲੱਗਾ: "ਹੇ ਅਬਦੁੱਲ ਮੁੱਤਲਿਬ ਦੇ ਪੁੱਤਰ! ਤਾਂ ਨਬੀ ﷺ ਨੇ ਫਰਮਾਇਆ: "ਕਹੋ, ਮੈਂ ਜਵਾਬ ਦਿੰਦਾ ਹਾਂ।" ਫੇਰ ਉਸ ਆਦਮੀ ਨੇ ਕਿਹਾ: ਮੈਂ ਤੁਹਾਥੋਂ ਕੁੱਝ ਸਵਾਲ ਪੁੱਛਣ ਜਾ ਰਿਹਾ ਹਾਂ ਅਤੇ ਮੈਂ ਸਖਤ ਸਵਾਲ ਪੁੱਛਾਂਗਾ। ਤੁਸੀਂ ਦਿਲ ਵਿੱਚ ਮੇਰੇ 'ਤੇ ਗੁੱਸਾ ਨਾ ਕਰਿਓ। ਇਹ ਸੁਣ ਕੇ ਆਪ ﷺ ਨੇ ਫਰਮਾਇਆ: "ਕੋਈ ਗੱਲ ਨਹੀਂ, ਜੋ ਚਾਹੇ ਪੁੱਛੋ।" ਤਾਂ ਉਸ ਨੇ ਕਿਹਾ: ਮੈਂ ਤੁਹਾਨੂੰ ਤੁਹਾਡੇ ਰੱਬ ਅਤੇ ਤੁਹਾਥੋਂ ਪਹਿਲਾਂ ਦੇ ਲੋਕਾਂ ਦੇ ਰੱਬ ਦੀ ਕਸਮ (ਸੁੰਹ) ਦੇ ਕੇ ਪੁੱਛਦਾ ਹਾਂ, ਕੀ ਅੱਲਾਹ ਤਆਲਾ ਨੇ ਤੁਹਾਨੂੰ ਸਾਰੇ ਲੋਕਾਂ ਵੱਲ ਨਬੀ ਬਣਾ ਕੇ ਭੇਜਿਆ ਹੈ? ਆਪ ﷺ ਨੇ ਫਰਮਾਇਆ: " ਹਾਂ, ਅੱਲਾਹ ਇਸਦਾ ਗਵਾਹ ਹੈ।" ਫੇਰ ਉਸ ਨੇ ਪੁੱਛਿਆ: ਮੈਂ ਤੁਹਾਨੂੰ ਅੱਲਾਹ ਦੀ ਕਸਮ ਦੇ ਕੇ ਪੁੱਛਦਾ ਹਾਂ, ਕੀ ਅੱਲਾਹ ਨੇ ਤੁਹਾਨੂੰ ਦਿਨ ਤੇ ਰਾਤ ਵਿੱਚ ਪੰਜ ਨਮਾਜ਼ਾਂ ਪੜ੍ਹਨ ਦਾ ਹੁਕਮ ਦਿੱਤਾ ਹੈ? ਆਪ ﷺ ਨੇ ਫਰਮਾਇਆ: "ਹਾਂ, ਅੱਲਾਹ ਗਵਾਹ ਹੈ।" ਫੇਰ ਉਸ ਨੇ ਕਿਹਾ: ਮੈਂ ਤੁਹਾਨੂੰ ਅੱਲਾਹ ਦੀ ਕਸਮ ਦੇ ਕੇ ਪੁੱਛਦਾ ਹਾਂ, ਕੀ ਅੱਲਾਹ ਨੇ ਤੁਹਾਨੂੰ ਸਾਲ ਵਿੱਚ ਰਮਜ਼ਾਨ ਦੇ ਮਹੀਨੇ ਦੇ ਰੋਜ਼ੇ ਰੱਖਣ ਦਾ ਹੁਕਮ ਦਿੱਤਾ ਹੈ? ਆਪ ﷺ ਨੇ ਫਰਮਾਇਆ: "ਹਾਂ, ਅੱਲਾਹ ਗਵਾਹ ਹੈ।" ਉਸ ਨੇ ਕਿਹਾ: ਮੈਂ ਤੁਹਾਨੂੰ ਅੱਲਾਹ ਦੀ ਕਸਮ ਦੇ ਕੇ ਪੁੱਛਦਾ ਹਾਂ ਕਿ ਕੀ ਅੱਲਾਹ ਨੇ ਤੁਹਾਨੂੰ ਹੁਕਮ ਦਿੱਤਾ ਹੈ ਕਿ ਤੁਸੀਂ ਸਾਡੇ ਮਾਲਦਾਰਾਂ (ਧਨਵਾਨਾਂ) ਤੋਂ ਸਦਕਾ (ਪੁੰਨ-ਦਾਨ) ਲੈ ਕੇ ਸਾਡੇ ਗਰੀਬਾਂ ਵਿੱਚ ਵੰਡ ਦਿਓ? ਆਪ ﷺ ਨੇ ਫਰਮਾਇਆ: "ਹਾਂ, ਅੱਲਾਹ ਗਵਾਹ ਹੈ।" ਫੇਰ ਉਹ ਆਦਮੀ ਕਹਿੰਦਾ ਹੈ: ਮੈਂ ਇਸ (ਸ਼ਰੀਅਤ) 'ਤੇ ਈਮਾਨ ਲਿਆਉਂਦਾ ਹਾਂ, ਜੋ ਤੁਸੀਂ ਲੈ ਕੇ ਆਏ ਹੋ। ਮੈਂ ਆਪਣੀ ਕੌਮ ਦਾ ਨਾਇਬ (ਪ੍ਰਤਿਨਿਧੀ) ਬਣ ਕੇ ਤੁਹਾਡੇ ਕੋਲ ਆਇਆ ਹਾਂ, ਮੇਰਾ ਨਾਂ ਜ਼ਮਾਮ ਬਿਨ ਸਾਲਬਾ ਹੈ ਅਤੇ ਮੈਂ ਸਾਅਦ ਬਿਨ ਬਕਰ ਨਾਂ ਦੇ ਕਬੀਲੇ ਤੋਂ ਆਇਆ ਹਾਂ।
[صحيح] - [متفق عليه] - [صحيح البخاري - 63]
ਅਨਸ ਬਿਨ ਮਾਲਿਕ (ਰਜ਼ੀਅੱਲਾਹੁ ਅਨਹੁ) ਦੱਸਦੇ ਹਨ: ਇੱਕ ਦਿਨ ਸਹਾਬਾ (ਰਜ਼ੀਅੱਲਾਹੁ ਅਨਹੁਮ) ਨਬੀ ﷺ ਕੋਲ ਮਸਜਿਦ ਵਿੱਚ ਬੈਠੇ ਹੋਏ ਸਨ ਕਿ ਅਚਾਨਕ ਇੱਕ ਆਦਮੀ ਆਪਣੇ ਊਠ 'ਤੇ ਸਵਾਰ ਹੋ ਕੇ ਆਇਆ ਅਤੇ ਉਸ ਨੂੰ ਮਸਜਿਦ ਵਿੱਚ ਬਿਠਾ ਕੇ ਬੰਨ੍ਹ ਦਿੱਤਾ। ਫੇਰ ਉਸ ਆਦਮੀ ਨੇ ਸਹਾਬਾ ਤੋਂ ਪੁੱਛਿਆ: ਤੁਹਾਡੇ ਵਿੱਚੋਂ ਮੁਹੰਮਦ ਕੌਣ ਹੈ? ਉਸ ਸਮੇਂ ਨਬੀ ﷺ ਲੋਕਾਂ ਵਿੱਚ ਟੇਕ ਲਗਾ ਕੇ ਬੈਠੇ ਹੋਏ ਸੀ। ਸੋ ਅਸੀਂ ਕਿਹਾ: ਇਹ ਸਫ਼ੈਦ ਰੰਗਤ ਵਾਲੇ ਵਿਅਕਤੀ ਜੋ ਟੇਕ ਲਗਾ ਕੇ ਬੈਠੇ ਹੋਏ ਹਨ। ਤਾਂ ਉਸ ਆਦਮੀ ਨੇ ਨਬੀ ﷺ ਨੂੰ ਸੰਬੋਧਤ ਕਰਦੇ ਹੋਏ ਕਿਹਾ: ਹੇ ਅਬਦੁਲ ਮੁੱਤਲਿਬ ਦੇ ਪੁੱਤਰ! ਜਵਾਬ ਵਿੱਚ ਨਬੀ ﷺ ਨੇ ਫਰਮਾਇਆ: ਮੈਂ ਤੇਰੀ ਗੱਲ ਸੁਣ ਲਈ। ਪੁੱਛ ਜੋ ਪੁੱਛਣਾ ਹੈ, ਮੈਂ ਜਵਾਬ ਦੇਵਾਂਗਾ। ਉਸ ਆਦਮੀ ਨੇ ਨਬੀ ﷺ ਨੂੰ ਕਿਹਾ: ਮੈਂ ਤੁਹਾਥੋਂ ਕੁੱਝ ਸਵਾਲ ਪੁੱਛਣ ਲੱਗਾ ਹਾਂ ਅਤੇ ਥੋੜੀ ਸਖ਼ਤੀ ਨਾਲ ਪੁੱਛਾਂਗਾ, ਇਸ ਲਈ ਤੁਸੀਂ ਆਪਣੇ ਦਿਲ ਵਿੱਚ ਮੇਰੇ 'ਤੇ ਗੁੱਸਾ ਨਾ ਕਰਨਾ। ਭਾਵ ਤੁਸੀਂ ਮੇਰੇ ਨਾਲ ਨਾਰਾਜ਼ ਨਾ ਹੋਣਾ ਅਤੇ ਨਾ ਹੀ ਮੇਰੇ ਸਵਾਲ 'ਤੇ ਖਿਝਣਾ। ਇਸ 'ਤੇ ਨਬੀ ﷺ ਨੇ ਫਰਮਾਇਆ: ਜੋ ਪੁੱਛਣਾ ਹੈ, ਪੁੱਛੋ। ਉਸ ਨੇ ਕਿਹਾ: ਮੈਂ ਤੁਹਾਨੂੰ ਤੁਹਾਡੇ ਰੱਬ ਅਤੇ ਤੁਹਾਥੋਂ ਪਹਿਲਾਂ ਦੇ ਲੋਕਾਂ ਦੇ ਰੱਬ ਦੀ ਕਸਮ (ਸੁੰਹ) ਦੇ ਕੇ ਪੁੱਛਦਾ ਹਾਂ ਕਿ ਕੀ ਅੱਲਾਹ ਨੇ ਤੁਹਾਨੂੰ ਲੋਕਾਂ ਵੱਲ ਰਸੂਲ ਬਣਾ ਕੇ ਭੇਜਿਆ ਹੈ? ਨਬੀ ﷺ ਨੇ ਉੱਤਰ ਦਿੱਤਾ: ਅੱਲਾਹ ਗਵਾਹ ਹੈ ਕਿ ਇਹ ਗੱਲ ਸਚ ਹੈ। ਆਪ ﷺ ਨੇ ਆਪਣੀ ਗੱਲ ਦੀ ਸੱਚਾਈ ਨੂੰ ਸਥਾਪਿਤ ਕਰਨ ਲਈ ਅੱਲਾਹ ਨੂੰ ਗਵਾਹ ਬਣਾਇਆ ਸੀ। ਉਸ ਆਦਮੀ ਨੇ ਕਿਹਾ: ਮੈਂ ਤੁਹਾਨੂੰ ਅੱਲਾਹ ਦੀ ਕਸਮ ਦੇ ਕੇ ਪੁੱਛਦਾ ਹਾਂ ਕਿ ਕੀ ਅੱਲਾਹ ਨੇ ਤੁਹਾਨੂੰ ਇਸ ਗੱਲ ਦਾ ਹੁਕਮ ਦਿੱਤਾ ਹੈ ਕਿ ਅਸੀਂ ਦਿਨ-ਰਾਤ ਵਿੱਚ ਪੰਜ ਵਕਤ (ਸਮੇਂ) ਦੀ ਨਮਾਜ਼ ਪੜ੍ਹੀਏ? ਇਸ ਤੋਂ ਭਾਵ ਫਰਜ਼ ਨਮਾਜ਼ਾਂ ਹਨ। ਆਪ ﷺ ਨੇ ਫਰਮਾਇਆ: ਮੈਂ ਅੱਲਾਹ ਨੂੰ ਗਵਾਹ ਬਣਾਉਂਦਾ ਹਾਂ ਕਿ ਇਹ ਗੱਲ ਸੱਚ ਹੈ। ਉਸ ਨੇ ਕਿਹਾ: ਮੈਂ ਤੁਹਾਨੂੰ ਅੱਲਾਹ ਦੀ ਕਸਮ ਦੇ ਕੇ ਪੁੱਛਦਾ ਹਾਂ ਕਿ ਕੀ ਅੱਲਾਹ ਨੇ ਤੁਹਾਨੂੰ ਹੁਕਮ ਦਿੱਤਾ ਹੈ ਕਿ ਅਸੀਂ ਸਾਲ ਦੇ ਇਸ ਮਹੀਨੇ (ਭਾਵ ਰਮਜ਼ਾਨ) ਦੇ ਰੋਜ਼ੇ ਰੱਖੀਏ? ਆਪ ﷺ ਨੇ ਫਰਮਾਇਆ: ਹਾਂ, ਅੱਲਾਹ ਇਸਦਾ ਗਵਾਹ ਹੈ। ਫੇਰ ਉਸ ਆਦਮੀ ਨੇ ਕਿਹਾ: ਮੈਂ ਤੁਹਾਨੂੰ ਅੱਲਾਹ ਦੀ ਕਸਮ ਦੇ ਕੇ ਪੁੱਛਦਾ ਹਾਂ ਕਿ ਕੀ ਅੱਲਾਹ ਨੇ ਤੁਹਾਨੂੰ ਇਸ ਗੱਲ ਦਾ ਹੁਕਮ ਦਿੱਤਾ ਹੈ ਕਿ ਤੁਸੀਂ ਸਾਡੇ ਮਾਲਦਾਰਾਂ (ਧਨਵਾਨਾਂ) ਤੋਂ ਇਹ ਸਦਕਾ (ਪੁੰਨ-ਦਾਨ) ਲੈ ਕੇ ਸਾਡੇ ਗਰੀਬਾਂ ਵਿੱਚ ਵੰਡੋ? ਭਾਵ ਜ਼ਕਾਤ ਨਬੀ ﷺ ਨੇ ਫਰਮਾਇਆ: ਹਾਂ, ਅੱਲਾਹ ਇਸ ਦਾ ਗਵਾਹ ਹੈ। ਇਹ ਸਭ ਸੁਣ ਕੇ ਉਹ ਆਦਮੀ, ਜਿਸਦਾ ਨਾਂ ਜ਼ਮਾਮ ਬਿਨ ਸਾਲਬਾ ਸੀ, ਮੁਸਲਮਾਨ ਬਣ ਗਿਆ ਅਤੇ ਅੱਲਾਹ ਦੇ ਨਬੀ ﷺ ਨੂੰ ਦੱਸਿਆ ਕਿ ਉਹ ਆਪਣੀ ਕੌਮ ਨੂੰ ਇਸਲਾਮ ਦੀ ਦਾਅਵਤ (ਪ੍ਰਚਾਰ) ਦੇਵੇਗਾ। ਫੇਰ ਉਸਨੇ ਆਪਣੀ ਜਾਣ-ਪਹਿਚਾਣ ਕਰਾਉਂਦੇ ਹੋਏ ਦੱਸਿਆ ਕਿ ਉਸਦਾ ਨਾਂ ਜ਼ਮਾਮ ਬਿਨ ਸਾਲਬਾ ਹੈ ਅਤੇ ਉਹ ਬਨੁ ਸਾਅਦ ਬਿਨ ਬਕਰ ਨਾਂ ਦੇ ਕਬੀਲੇ ਦਾ ਬੰਦਾ ਹੈ।