عَنْ زِيَادِ بْنِ لَبِيدٍ رضي الله عنه قَالَ:
ذَكَرَ النَّبِيُّ صَلَّى اللَّهُ عَلَيْهِ وَسَلَّمَ شَيْئًا، فَقَالَ: «ذَاكَ عِنْدَ أَوَانِ ذَهَابِ الْعِلْمِ» قُلْتُ: يَا رَسُولَ اللَّهِ، وَكَيْفَ يَذْهَبُ الْعِلْمُ، وَنَحْنُ نَقْرَأُ الْقُرْآنَ وَنُقْرِئُهُ أَبْنَاءَنَا وَيُقْرِئُهُ أَبْنَاؤُنَا أَبْنَاءَهُمْ إِلَى يَوْمِ الْقِيَامَةِ؟ قَالَ: «ثَكِلَتْكَ أُمُّكَ زِيَادُ، إِنْ كُنْتُ لَأُرَاكَ مِنْ أَفْقَهِ رَجُلٍ بِالْمَدِينَةِ، أَوَلَيْسَ هَذِهِ الْيَهُودُ وَالنَّصَارَى يَقْرَؤونَ التَّوْرَاةَ وَالْإِنْجِيلَ، لَا يَعْمَلُونَ بِشَيْءٍ مِمَّا فِيهِمَا؟!».
[صحيح لغيره] - [رواه ابن ماجه] - [سنن ابن ماجه: 4048]
المزيــد ...
ਜ਼ਿਯਾਦ ਬਿਨ ਲਬੀਦ (ਰਜ਼ੀਅੱਲਾਹੁ ਅਨਹੁ) ਰਿਵਾਇਤ ਹੈ, ਉਨ੍ਹਾਂ ਨੇ ਕਿਹਾ:
ਨਬੀ ﷺ ਨੇ ਕਿਸੇ ਗੱਲ ਦਾ ਜ਼ਿਕਰ ਕੀਤਾ ਅਤੇ ਫਰਮਾਇਆ: "ਇਹ ਉਸ ਵੇਲੇ ਹੋਵੇਗਾ ਜਦੋਂ ਇਲਮ ਚਲਾ ਜਾਵੇਗਾ।" ਮੈਂ ਕਿਹਾ: ਹੇ ਅੱਲਾਹ ਦੇ ਰਸੂਲ! ਇਲਮ ਕਿਵੇਂ ਖਤਮ ਹੋ ਜਾਵੇਗਾ, ਜਦੋਂ ਕਿ ਅਸੀਂ ਕੁਰਆਨ ਪੜ੍ਹ ਰਹੇ ਹਾਂ, ਆਪਣੇ ਬੱਚਿਆਂ ਨੂੰ ਪੜ੍ਹਾ ਰਹੇ ਹਾਂ ਅਤੇ ਸਾਡੇ ਬੱਚੇ ਆਪਣੇ ਬੱਚਿਆਂ ਨੂੰ ਕਿਆਮਤ ਤੱਕ ਪੜ੍ਹਾਉਂਦੇ ਰਹਿਣਗੇ? ਨਬੀ ﷺ ਨੇ ਫਰਮਾਇਆ: "ਤੇਰੀ ਮਾਂ ਤੈਨੂੰ ਖੋਹ ਦੇਵੇ ਜ਼ਿਯਾਦ! ਮੈਂ ਤਾਂ ਤੈਨੂੰ ਮਦੀਨੇ ਦੇ ਸਭ ਤੋਂ ਸਮਝਦਾਰ ਲੋਕਾਂ ਵਿਚੋਂ ਇੱਕ ਸਮਝਦਾ ਸੀ। ਕੀ ਇਹ ਯਹੂਦੀ ਤੇ ਈਸਾਈ ਤੌਰਾਤ ਤੇ ਇੰਜੀਲ ਨਹੀਂ ਪੜ੍ਹਦੇ? ਲੇਕਿਨ ਉਹ ਉਨ੍ਹਾਂ ਦੀਆਂ ਸਿੱਖਿਆਵਾਂ 'ਤੇ ਅਮਲ ਨਹੀਂ ਕਰਦੇ!"
[صحيح لغيره] - [رواه ابن ماجه] - [سنن ابن ماجه - 4048]
ਅੱਲਾਹ ਦੇ ਨਬੀ ﷺ ਆਪਣੇ ਸਹਾਬੀਆਂ (ਸਾਥੀਆਂ) ਵਿੱਚ ਬੈਠੇ ਹੋਏ ਸੀ ਕਿ ਉਸੇ ਸਮੇਂ ਆਪ ਨੇ ਫਰਮਾਇਆ: ਇਹ ਉਹ ਸਮਾਂ ਹੋਵੇਗਾ ਜਦੋਂ ਲੋਕਾਂ ਵਿੱਚੋਂ ਇਲਮ ਚੁੱਕ ਲਿਆ ਜਾਵੇਗਾ ਤੇ ਖੋਹ ਲਿਆ ਜਾਵੇਗਾ। ਇਹ ਸੁਣ ਕੇ ਜ਼ਿਯਾਦ ਬਿਨ ਲਬੀਦ ਅੰਸਾਰੀ (ਰਜ਼ੀਅੱਲਾਹੁ ਅਨਹੁ) ਹੈਰਾਨ ਹੋਏ ਅਤੇ ਨਬੀ ﷺ ਨੂੰ ਪੁੱਛਿਆ ਕਿ ਸਾਥੋਂ ਇਲਮ (ਗਿਆਨ) ਕਿਵੇਂ ਚੁੱਕ ਲਿਆ ਜਾਵੇਗਾ ਅਤੇ ਅਸੀਂ ਉਸਨੂੰ ਖੋਹ ਦਿਆਂਗੇ, ਜਦਕਿ ਅਸੀਂ ਕੁਰਆਨ ਪੜ੍ਹਦੇ ਤੇ ਯਾਦ ਕਰਦੇ ਹਾਂ ਅਤੇ ਅੱਲਾਹ ਦੀ ਸੁੰਹ! ਅਸੀਂ ਕੁਰਆਨ ਪੜ੍ਹਦੇ ਰਹਾਂਗੇ ਤੇ ਆਪਣੀਆਂ ਔਰਤਾਂ, ਬੱਚਿਆਂ ਅਤੇ ਆਪਣੇ ਬੱਚਿਆਂ ਦੇ ਬੱਚਿਆਂ (ਪੋਤਿਆਂ) ਨੂੰ ਵੀ ਪੜ੍ਹਾਉਂਦੇ ਰਹਾਂਗੇ? ਇਸ 'ਤੇ ਨਬੀ ﷺ ਨੇ ਹੈਰਾਨ ਹੋ ਕੇ ਫਰਮਾਇਆ: ਹੇ ਜ਼ਿਯਾਦ! ਤੇਰੀ ਮਾਂ ਤੈਨੂੰ ਗੁਆ ਦੇਵੇ, ਮੈਂ ਤਾਂ ਤੈਨੂੰ ਮਦੀਨੇ ਦੇ ਆਲਿਮਾਂ (ਵਿਦਵਾਨਾਂ) ਵਿੱਚੋਂ ਇੱਕ ਸਮਝਦਾ ਸੀ! ਫੇਰ ਆਪ ﷺ ਨੇ ਉਨ੍ਹਾਂ ਨੂੰ ਸਮਝਾਇਆ ਕਿ ਇਲਮ ਦੇ ਚੁੱਕੇ ਜਾਣ ਦਾ ਮਤਲਬ ਕੁਰਆਨ ਦਾ ਖਤਮ ਹੋਣਾ ਨਹੀਂ ਹੈ, ਸਗੋਂ ਇਲਮ ਦੇ ਚੁੱਕੇ ਜਾਣ ਦਾ ਮਤਲਬ ਹੈ ਕਿ ਇਸ 'ਤੇ ਅਮਲ ਕਰਨਾ ਛੱਡ ਦਿੱਤਾ ਜਾਵੇਗਾ। ਕਿਉਂਕਿ ਯਹੂਦੀਆਂ ਤੇ ਈਸਾਈਆਂ ਦੇ ਕੋਲ ਵੀ ਤੌਰਾਤ ਤੇ ਇੰਜੀਲ ਮੌਜੂਦ ਹਨ; ਲੇਕਿਨ ਇਸ ਦੇ ਬਾਵਜੂਦ ਵੀ ਨਾ ਹੀ ਉਨ੍ਹਾਂ ਨੂੰ ਉਨ੍ਹਾਂ ਕਿਤਾਬਾਂ ਦਾ ਕੋਈ ਫਾਇਦਾ ਹੋ ਰਿਹਾ ਹੈ, ਨਾ ਹੀ ਉਹ ਉਨ੍ਹਾਂ ਦੇ ਅਸਲ ਮਕਸਦ (ਉਦੇਸ਼) ਨੂੰ ਪ੍ਰਾਪਤ ਕਰ ਕਰ ਰਹੇ ਹਨ ਅਤੇ ਨਾ ਹੀ ਉਨ੍ਹਾਂ ਦੇ ਇਲਮ (ਗਿਆਨ) 'ਤੇ ਅਮਲ ਕਰ ਰਹੇ ਹਨ।