عَنْ ‌أَبِي هُرَيْرَةَ رَضِيَ اللهُ عَنْهُ قَالَ:
كَانَ أَهْلُ الْكِتَابِ يَقْرَؤُونَ التَّوْرَاةَ بِالْعِبْرَانِيَّةِ، وَيُفَسِّرُونَهَا بِالْعَرَبِيَّةِ لِأَهْلِ الْإِسْلَامِ، فَقَالَ رَسُولُ اللهِ صَلَّى اللهُ عَلَيْهِ وَسَلَّمَ: «لَا تُصَدِّقُوا أَهْلَ الْكِتَابِ وَلَا تُكَذِّبُوهُمْ، وَقُولُوا: {آمَنَّا بِاللهِ وَمَا أُنْزِلَ إِلَيْنَا} [البقرة: 136] الْآيَةَ».

[صحيح] - [رواه البخاري] - [صحيح البخاري: 4485]
المزيــد ...

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
ਅਹਿਲੇ-ਕਿਤਾਬ (ਯਹੂਦੀ) ਤੌਰਾਤ ਨੂੰ ਇਬਰਾਨੀ ਭਾਸ਼ਾ ਵਿੱਚ ਪੜ੍ਹਦੇ ਅਤੇ ਮੁਸਲਮਾਨਾਂ ਲਈ ਇਸ ਦੀ ਵਿਆਖਿਆ ਅਰਬੀ ਭਾਸ਼ਾ ਵਿੱਚ ਕਰਦੇ ਸਨ। ਇਸ 'ਤੇ ਰਸੂਲੁੱਲਾਹ ﷺ ਨੇ ਫਰਮਾਇਆ: " ਅਹਿਲੇ-ਕਿਤਾਬ ਦੀ ਨਾ ਤਾਂ ਪੁਸ਼ਟੀ ਕਰੋ ਅਤੇ ਨਾ ਹੀ ਉਨ੍ਹਾਂ ਨੂੰ ਝੁਠਲਾਓ, ਸਗੋਂ ਇਹ ਕਹੋ: "ਅਸੀਂ ਅੱਲਾਹ ’ਤੇ ਈਮਾਨ ਲਿਆਏ ਹਾਂ ਅਤੇ ਉਸ ’ਤੇ ਵੀ ਜੋ ਸਾਡੇ ਵੱਲ੍ਹ ਉਤਾਰਿਆ ਗਿਆ ਹੈ।" (ਸੂਰਤ ਬਕਰਹ: 136)

[صحيح] - [رواه البخاري] - [صحيح البخاري - 4485]

ਵਿਆਖਿਆ

ਅੱਲਾਹ ਦੇ ਨਬੀ ﷺ ਨੇ ਆਪਣੀ ਉੱਮਤ ਨੂੰ ਉਨ੍ਹਾਂ ਗੱਲਾਂ ਦੇ ਧੋਖੇ ਵਿੱਚ ਆਉਣ ਤੋਂ ਸਾਵਧਾਨ ਕੀਤਾ ਕਿ ਜੋ ਅਹਿਲੇ-ਕਿਤਾਬ (ਯਹੂਦੀ ਅਤੇ ਈਸਾਈ) ਆਪਣੀਆਂ ਕਿਤਾਬਾਂ ਦੇ ਹਵਾਲੇ ਤੋਂ ਰਿਵਾਇਤ ਕਰਦੇ (ਦੱਸਦੇ) ਹਨ। ਕਿਉਂਕਿ ਨਬੀ ﷺ ਦੇ ਜ਼ਮਾਨੇ ਵਿੱਚ ਯਹੂਦੀ ਤੌਰਾਤ ਨੂੰ ਇਬਰਾਨੀ ਭਾਸ਼ਾ ਵਿੱਚ ਪੜ੍ਹਦੇ ਸਨ — ਜੋ ਕਿ ਯਹੂਦੀਆਂ ਦੀ ਭਾਸ਼ਾ ਸੀ — ਅਤੇ ਉਸ ਦੀ ਵਿਆਖਿਆ ਅਰਬੀ ਭਾਸ਼ਾ ਵਿੱਚ ਕਰਦੇ ਸਨ। ਇਸ ਲਈ ਅੱਲਾਹ ਦੇ ਨਬੀ ﷺ ਨੇ ਫਰਮਾਇਆ: ਨਾ ਤਾਂ ਅਹਿਲੇ-ਕਿਤਾਬ ਦੀ ਨਾ ਪੁਸ਼ਟੀ ਕਰੋ ਅਤੇ ਨਾ ਹੀ ਉਨ੍ਹਾਂ ਨੂੰ ਝੁਠਲਾਓ। ਅਸਲ ਵਿੱਚ ਇਹ ਸਿੱਖਿਆ ਉਨ੍ਹਾਂ ਗੱਲਾਂ ਲਈ ਹੈ ਜਿਨ੍ਹਾਂ ਦੀ ਸੱਚਾਈ ਜਾਂ ਝੂਠ ਬਾਰੇ ਪਤਾ ਨਾ ਹੋਵੇ। ਇਸ ਦਾ ਕਾਰਨ ਇਹ ਹੈ ਕਿ ਅੱਲਾਹ ਤਆਲਾ ਨੇ ਸਾਨੂੰ ਹੁਕਮ ਦਿੱਤਾ ਹੈ ਕਿ ਅਸੀਂ ਸਾਡੇ ਵੱਲ ਭੇਜੇ ਗਏ ਕੁਰਆਨ ਅਤੇ ਉਨ੍ਹਾਂ (ਅਹਿਲੇ-ਕਿਤਾਬ) ਵੱਲ ਭੇਜੀਆਂ ਗਈਆਂ ਕਿਤਾਬਾਂ 'ਤੇ ਈਮਾਨ ਲਿਆਈਏ। ਲੇਕਿਨ ਅਸੀਂ ਇਹ ਨਹੀਂ ਜਾਣ ਸਕਦੇ ਕਿ ਉਹ ਆਪਣੀਆਂ ਕਿਤਾਬਾਂ ਵਿੱਚੋਂ ਜੋ ਕੁੱਝ ਦੱਸਦੇ ਹਨ, ਉਹ ਸਹੀ ਹੈ ਜਾਂ ਗਲਤ; ਕਿਉਂਕਿ ਸਾਡੀ ਸ਼ਰੀਅਤ ਵਿੱਚ ਉਸ ਦੀ ਤਸਦੀਕ (ਪੁਸ਼ਟੀ) ਜਾਂ ਤਕਜ਼ੀਬ (ਝੁਠਲਾਉਣ) ਦੀ ਕੋਈ ਪੱਕੀ ਦਲੀਲ ਨਹੀਂ ਆਈ। ਇਸ ਲਈ ਸਾਨੂੰ ਕੁੱਝ ਵੀ ਕਹਿਣ ਤੋਂ ਬਚਣਾ ਚਾਹੀਦਾ ਹੈ। ਅਸੀਂ ਨਾ ਤਾਂ ਕਿਸੇ ਗੱਲ ਦੀ ਪੁਸ਼ਟੀ ਕਰਾਂਗੇ, ਤਾਂ ਜੋ ਉਨ੍ਹਾਂ ਵੱਲੋਂ ਫੇਰ-ਬਦਲ ਕੀਤੀਆਂ ਗੱਲਾਂ ਦੇ ਸਾਂਝੇਦਾਰ ਨਾ ਬਣ ਜਾਈਏ ਅਤੇ ਨਾ ਹੀ ਅਸੀਂ ਕਿਸੇ ਗੱਲ ਨੂੰ ਝੁਠਲਾਵਾਂਗੇ, ਕਿਉਂਕਿ ਹੋ ਸਕਦਾ ਹੈ ਕਿ ਉਹ ਗੱਲ ਸਹੀ ਹੋਵੇ ਅਤੇ ਅਸੀਂ ਉਸ ਚੀਜ਼ ਦਾ ਇਨਕਾਰ ਕਰ ਬੈਠੀਏ ਜਿਸ 'ਤੇ ਈਮਾਨ ਲਿਆਉਣ ਦਾ ਹੁਕਮ ਦਿੱਤਾ ਗਿਆ ਹੋਵੇ। ਅੱਲਾਹ ਦੇ ਨਬੀ ﷺ ਨੇ ਸਾਨੂੰ ਇਹ ਕਹਿਣ ਦਾ ਹੁਕਮ ਦਿੱਤਾ ਹੈ: "ਅਸੀਂ ਅੱਲਾਹ ’ਤੇ ਈਮਾਨ ਲਿਆਏ ਹਾਂ ਅਤੇ ਉਸ ’ਤੇ ਵੀ ਜੋ ਸਾਡੇ ਵੱਲ੍ਹ (ਕੁਰਆਨ) ਉਤਾਰਿਆ ਗਿਆ ਹੈ। ਅਤੇ ਜਿਹੜਾ ਵੀ ਇਬਰਾਹੀਮ, ਇਸਮਾਈਲ, ਇਸਹਾਕ, ਯਾਕੂਬ ਅਤੇ ਉਹਨਾਂ ਦੀ ਔਲਾਦ ਲਈ (ਰੱਬੀ ਫ਼ਰਮਾਨ) ਉਤਾਰਿਆ ਗਿਆ ਹੈ ਅਤੇ ਜੋ ਮੂਸਾ, ਅਤੇ ਈਸਾ ਨੂੰ (ਕਿਤਾਬਾਂ) ਦਿੱਤੀਆਂ ਗਈਆਂ ਹਨ ਅਤੇ ਜੋ ਦੂਜੇ ਸਾਰੇ ਨਬੀਆਂ ਨੂੰ ਉਹਨਾਂ ਦੇ ਰੱਬ ਵੱਲੋਂ (ਆਦੇਸ਼) ਦਿੱਤੇ ਗਏ ਸਨ। (ਸਾਡਾ ਉਹਨਾਂ ਸਭ ’ਤੇ ਈਮਾਨ ਹੈ) ਅਸੀਂ ਉਹਨਾਂ (ਨਬੀਆਂ) ਵਿਚਕਾਰ ਕੋਈ ਭੇਦ-ਭਾਵ ਨਹੀਂ ਕਰਦੇ ਅਤੇ ਅਸੀਂ ਸਾਰੇ ਉਸ (ਅੱਲਾਹ) ਦੇ ਆਗਿਆਕਾਰੀ ਹਾਂ।" [ਸੂਰਤ ਅਲ-ਬਕਰਹ: 136]

ਹਦੀਸ ਦੇ ਫਾਇਦੇ ਵਿੱਚੋਂ

  1. ਜਿਹੜੀਆਂ ਗੱਲਾਂ ਅਹਿਲੇ-ਕਿਤਾਬ ਸਾਨੂੰ ਦੱਸਦੇ ਹਨ, ਉਨ੍ਹਾਂ ਦੀਆਂ ਤਿੰਨ ਕਿਸਮਾਂ ਹਨ: ਪਹਿਲੀ ਕਿਸਮ ਜੋ ਕੁਰਆਨ ਤੇ ਸੁੰਨਤ ਨਾਲ ਮੇਲ ਖਾਂਦੀਆਂ ਹਨ, ਉਨ੍ਹਾਂ ਦੀ ਪੁਸ਼ਟੀ ਕੀਤੀ ਜਾਵੇਗੀ। ਦੂਜੀ ਕਿਸਮ ਉਹ ਜੋ ਕੁਰਆਨ ਤੇ ਸੁੰਨਤ ਦੇ ਉਲਟ ਹੋਣ, ਉਨ੍ਹਾਂ ਨੂੰ ਝੁਠਲਾਇਆ ਜਾਵੇਗਾ। ਅਤੇ ਤੀਜੀ ਕਿਸਮ ਉਹ ਹੈ ਕਿ ਜਿਸਦੀ ਸੱਚਾਈ ਜਾਂ ਝੂਠ ਹੋਣ ਦਾ ਸਬੂਤ ਕੁਰਆਨ ਤੇ ਸੁੰਨਤ ਵਿੱਚ ਨਾ ਮਿਲਦਾ ਹੋਵੇ, ਤਾਂ ਉਸ ਨੂੰ ਰਿਵਾਇਤ ਤਾਂ ਕੀਤਾ ਜਾਵੇਗਾ, ਲੇਕਿਨ ਨਾ ਹੀ ਉਸਦੀ ਪੁਸ਼ਟੀ ਕੀਤੀ ਜਾਵੇਗੀ ਅਤੇ ਨਾ ਹੀ ਉਸਨੂੰ ਝੂਠ ਕਿਹਾ ਜਾਵੇਗਾ।
ਅਨੁਵਾਦ ਦਿਖਾਓਣਾ
ਹੋਰ