عَنْ جَابِرِ بْنِ عَبْدِ اللَّهِ رضي الله عنهما أَنَّ النَّبِيَّ صَلَّى اللَّهُ عَلَيْهِ وَسَلَّمَ قَالَ:
«لَا تَعَلَّمُوا الْعِلْمَ لِتُبَاهُوا بِهِ الْعُلَمَاءَ، وَلَا لِتُمَارُوا بِهِ السُّفَهَاءَ، وَلَا تَخَيَّرُوا بِهِ الْمَجَالِسَ، فَمَنْ فَعَلَ ذَلِكَ، فَالنَّارُ النَّارُ».
[صحيح] - [رواه ابن ماجه] - [سنن ابن ماجه: 254]
المزيــد ...
ਜਾਬਿਰ ਬਿਨ ਅਬਦੁੱਲਾਹ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ:
"ਇਲਮ ਇਸ ਲਈ ਹਾਸਲ ਨਾ ਕਰੋ ਕਿ ਆਲਿਮਾਂ ਅੱਗੇ ਹੰਕਾਰ ਕਰ ਸਕੋ, ਨਾ ਹੀ ਇਸ ਲਈ ਕਿ ਬੇਅਕਲ ਲੋਕਾਂ ਨਾਲ ਬਹਿਸ ਕਰ ਸਕੋ; ਅਤੇ ਨਾ ਹੀ ਇਸ ਲਈ ਕਿ ਮਜਲਿਸਾਂ ਵਿੱਚ ਕੋਈ ਵੱਡਾ ਅਹੁਦਾ ਲੈ ਸਕੋ। ਜਿਸਨੇ ਵੀ ਅਜਿਹਾ ਕੀਤਾ, ਉਸ ਲਈ ਅੱਗ ਹੈ, ਅੱਗ ਹੈ।"
[صحيح] - [رواه ابن ماجه] - [سنن ابن ماجه - 254]
ਅੱਲਾਹ ਦੇ ਨਬੀ ﷺ ਨੇ ਇਸ ਉਦੇਸ਼ ਨਾਲ ਇਲਮ ਹਾਸਲ ਕਰਨ ਤੋਂ ਮਨਾਹ ਕੀਤਾ ਹੈ ਕਿ ਆਲਿਮਾਂ ਨਾਲ ਮੁਕਾਬਲਾ ਕੀਤਾ ਜਾਵੇ ਤੇ ਦੱਸਿਆ ਜਾਵੇ ਕਿ ਮੈਂ ਵੀ ਤੁਹਾਡੇ ਵਾਂਗ ਹੀ ਆਲਿਮ (ਵਿਦਵਾਨ) ਹਾਂ, ਨਾ ਹੀ ਇਸ ਲਈ ਕਿ ਨਾ-ਸਮਝ ਲੋਕਾਂ ਨਾਲ ਬਹਿਸ ਕੀਤੀ ਜਾਵੇ ਅਤੇ ਨਾ ਹੀ ਇਸ ਲਈ ਕਿ ਮਜਲਿਸਾਂ (ਸਭਾਵਾਂ) ਵਿੱਚ ਸਭ ਤੋਂ ਅੱਗੇ ਬੈਠਣ ਦਾ ਅਹੁਦਾ ਮਿਲ ਸਕੇ। ਜੋ ਕੋਈ ਵੀ ਅਜਿਹਾ ਕਰਦਾ ਹੈ, ਉਹ ਆਪਣੀ ਰਿਆਕਾਰੀ (ਦਿਖਾਵੇ) ਅਤੇ ਖਾਲਸ ਨੀਅਤ ਨਾਲ ਇਲਮ ਹਾਸਲ ਨਾ ਕਰਨ ਕਾਰਨ ਜਹੰਨਮ ਦਾ ਹੱਕਦਾਰ ਬਣ ਜਾਂਦਾ ਹੈ।