عَنْ النَّوَّاسِ بْنِ سَمْعَانَ الْأَنْصَارِيِّ رضي الله عنه عَنْ رَسُولِ اللهِ صَلَّى اللهُ عَلَيْهِ وَسَلَّمَ قَالَ:
«ضَرَبَ اللهُ مَثَلًا صِرَاطًا مُسْتَقِيمًا، وَعَلَى جَنْبَتَيْ الصِّرَاطِ سُورَانِ، فِيهِمَا أَبْوَابٌ مُفَتَّحَةٌ، وَعَلَى الْأَبْوَابِ سُتُورٌ مُرْخَاةٌ، وَعَلَى بَابِ الصِّرَاطِ دَاعٍ يَقُولُ: أَيُّهَا النَّاسُ، ادْخُلُوا الصِّرَاطَ جَمِيعًا، وَلَا تَتَعَرَّجُوا، وَدَاعٍ يَدْعُو مِنْ فَوْقِ الصِّرَاطِ، فَإِذَا أَرَادَ يَفْتَحُ شَيْئًا مِنْ تِلْكَ الْأَبْوَابِ، قَالَ: وَيْحَكَ لَا تَفْتَحْهُ، فَإِنَّكَ إِنْ تَفْتَحْهُ تَلِجْهُ، وَالصِّرَاطُ الْإِسْلَامُ، وَالسُّورَانِ: حُدُودُ اللهِ، وَالْأَبْوَابُ الْمُفَتَّحَةُ: مَحَارِمُ اللهِ، وَذَلِكَ الدَّاعِي عَلَى رَأْسِ الصِّرَاطِ: كِتَابُ اللهِ، وَالدَّاعِي مِنِ فَوْقَ الصِّرَاطِ: وَاعِظُ اللهِ فِي قَلْبِ كُلِّ مُسْلِمٍ».
[صحيح] - [رواه الترمذي وأحمد] - [مسند أحمد: 17634]
المزيــد ...
ਨਵਾਸ ਬਿਨ ਸਮਆਨ ਅੰਸਾਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ:
"ਅੱਲਾਹ ਨੇ ਸਿਰਾਤਲ ਮੁਸਤਕੀਮ (ਸਿੱਧੇ ਰਾਹ) ਦੀ ਇੱਕ ਮਿਸਾਲ ਦਿੱਤੀ ਹੈ।
ਉਸ ਰਾਹ ਦੇ ਦੋਨੋ ਪਾਸੇ ਉੱਚੀਆਂ ਕੰਧਾਂ ਹਨ। ਉਨ੍ਹਾਂ ਕੰਧਾਂ ਵਿੱਚ ਕਈ ਦਰਵਾਜ਼ੇ ਖੁੱਲ੍ਹੇ ਹਨ ਅਤੇ ਹਰ ਦਰਵਾਜ਼ੇ ਉੱਤੇ ਪਰਦੇ ਲਟਕੇ ਹੋਏ ਹਨ। ਸਿਰਾਤ (ਰਾਹ) ਦੇ ਸ਼ੁਰੂ ਵਿੱਚ ਇੱਕ ਪੁਕਾਰਨ ਵਾਲਾ ਪੁਕਾਰਦਾ ਹੈ: 'ਹੇ ਲੋਕੋ! ਤੁਸੀਂ ਸਭ ਇਸ ਰਾਹ 'ਤੇ ਚਲੋ ਅਤੇ ਇੱਧਰ-ਉੱਧਰ ਨਾ ਭਟਕੋ।' ਇਸ ਦੇ ਨਾਲ ਹੀ ਇੱਕ ਹੋਰ ਪੁਕਾਰਨ ਵਾਲਾ ਸਿਰਾਤ ਦੇ ਉੱਪਰੋਂ ਪੁਕਾਰਦਾ ਹੈ। ਜਦੋਂ ਕੋਈ ਉਨ੍ਹਾਂ ਦਰਵਾਜ਼ਿਆਂ ਵਿੱਚੋਂ ਕਿਸੇ ਦਰਵਾਜ਼ੇ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਹ ਕਹਿੰਦਾ ਹੈ: 'ਤੇਰੀ ਬਰਬਾਦੀ ਹੋਵੇ! ਇਸਨੂੰ ਨਾ ਖੋਲ੍ਹ, ਜੇ ਤੂੰ ਇਸ ਨੂੰ ਖੋਲ੍ਹੇਗਾ ਤਾਂ ਉਸ ਵਿੱਚ ਵੜ ਜਾਵੇਗਾ।' ਸਿਰਾਤ (ਸਿੱਧੇ ਰਾਹ) ਤੋਂ ਭਾਵ ਇਸਲਾਮ ਹੈ, ਦੋ ਕੰਧਾਂ ਤੋਂ ਭਾਵ ਅੱਲਾਹ ਦੀਆਂ ਹੱਦਾਂ ਤੇ ਹੁਕਮ ਹਨ, ਖੁੱਲ੍ਹੇ ਹੋਏ ਦਰਵਾਜ਼ਿਆਂ ਤੋਂ ਭਾਵ ਅੱਲਾਹ ਦੀਆਂ ਮਨਾਹ ਕੀਤੀਆਂ ਚੀਜ਼ਾਂ (ਗੁਨਾਹ) ਹਨ ਅਤੇ ਜੋ ਪੁਕਾਰਨ ਵਾਲਾ ਸਿਰਾਤ ਦੀ ਸ਼ੁਰੂਆਤ ਵਿੱਚ ਪੁਕਾਰਦਾ ਹੈ, ਉਹ ਅੱਲਾਹ ਦੀ ਕਿਤਾਬ (ਕੁਰਆਨ) ਹੈ ਅਤੇ ਉੱਪਰੋਂ ਪੁਕਾਰਨ ਵਾਲਾ — ਹਰ ਮੁਸਲਮਾਨ ਦੇ ਦਿਲ ਵਿੱਚ ਮੌਜੂਦ ਅੱਲਾਹ ਦੀ ਨਸੀਹਤ ਹੈ।"
[صحيح] - [رواه الترمذي وأحمد] - [مسند أحمد - 17634]
ਅੱਲਾਹ ਦੇ ਨਬੀ ﷺ ਦੱਸਿਆ ਹੈ ਕਿ ਅੱਲਾਹ ਨੇ ਇਸਲਾਮ ਦੀ ਉਦਾਹਰਣ ਇੱਕ ਅਜਿਹੇ ਸਿੱਧੇ ਰਸਤੇ ਨਾਲ ਦਿੱਤੀ ਹੈ ਜਿਸ ਵਿੱਚ ਕੋਈ ਟੇੜ ਨਹੀਂ। ਇਸ ਰਸਤੇ ਦੇ ਦੁਆਲੇ ਦੋ ਕੰਧਾਂ ਹਨ ਜੋ ਇਸ ਨੂੰ ਘੇਰੀ ਹੋਈ ਹਨ। ਇਨ੍ਹਾਂ ਕੰਧਾਂ ਤੋਂ ਮੁਰਾਦ ਅੱਲਾਹ ਦੀਆਂ ਹੱਦਾਂ ਤੇ ਹੁਕਮ ਹਨ। ਇਨ੍ਹਾਂ ਕੰਧਾਂ 'ਤੇ ਕਈ ਖੁੱਲ੍ਹੇ ਹੋਏ ਦਰਵਾਜ਼ੇ, ਭਾਵ ਅੱਲਾਹ ਦੀਆਂ ਮਨਾਹ ਕੀਤੀਆਂ ਚੀਜ਼ਾਂ (ਗੁਨਾਹ) ਹਨ। ਇਨ੍ਹਾਂ ਦਰਵਾਜ਼ਿਆਂ ਉੱਤੇ ਪਰਦੇ ਟੰਗੇ ਹੋਏ ਹਨ ਜੋ ਰਸਤੇ 'ਤੇ ਤੁਰਨ ਵਾਲਿਆਂ ਨੂੰ ਅੰਦਰ ਦੀ ਹਾਲਤ ਨਹੀਂ ਵੇਖਣ ਦਿੰਦੇ। ਰਸਤੇ ਦੇ ਸ਼ੁਰੂ 'ਤੇ ਇੱਕ ਪੁਕਾਰਨ ਵਾਲਾ ਹੈ ਜੋ ਲੋਕਾਂ ਦਾ ਮਾਰਗਦਰਸ਼ਨ ਕਰਦਾ ਹੋਇਆ ਕਹਿੰਦਾ ਹੈ: ਇਸ ਰਸਤੇ 'ਤੇ ਚੱਲਦੇ ਰਹੋ, ਅਤੇ ਇੱਧਰ-ਉੱਧਰ ਨਾ ਮੁੜੋ। ਇਹ ਪੁਕਾਰਨ ਵਾਲਾ ਅੱਲਾਹ ਦੀ ਕਿਤਾਬ (ਕੁਰਆਨ) ਹੈ। ਇੱਕ ਹੋਰ ਪੁਕਾਰਨ ਵਾਲਾ ਰਸਤੇ ਦੇ ਉੱਤੇ ਨਿਯੁਕਤ ਹੈ — ਜਦੋਂ ਵੀ ਕੋਈ ਚਲਣ ਵਾਲਾ ਕਿਸੇ ਦਰਵਾਜ਼ੇ 'ਤੇ ਲਟਕਦੇ ਪਰਦੇ ਨੂੰ ਥੋੜ੍ਹਾ ਵੀ ਹਟਾਉਣਾ ਚਾਹੁੰਦਾ ਹੈ ਤਾਂ ਇਹ ਪੁਕਾਰਨ ਵਾਲਾ ਉਸ ਨੂੰ ਟੋਕਦੇ ਹੋਏ ਕਹਿੰਦਾ ਹੈ: ਤੇਰੀ ਬਰਬਾਦੀ ਹੋਵੇ! ਇਸ ਨੂੰ ਨਾ ਖੋਲ੍ਹ, ਜੇ ਤੂੰ ਇਸ ਨੂੰ ਖੋਲ੍ਹ ਦਿੱਤਾ ਤਾਂ ਅੰਦਰ ਵੜ ਜਾਵੇਂਗਾ ਅਤੇ ਆਪਣੇ ਆਪ ਨੂੰ ਰੋਕ ਨਾ ਸਕੇਗਾ। ਇਹ ਦੂਜਾ ਪੁਕਾਰਨ ਵਾਲਾ ਹਰ ਮੁਸਲਮਾਨ ਦੇ ਦਿਲ ਵਿੱਚ ਅੱਲਾਹ ਵਲੋਂ ਨਸੀਹਤ ਕਰਨ ਵਾਲਾ ਉਪਦੇਸ਼ਕ (ਜ਼ਮੀਰ) ਹੈ।