عن سَعِيدِ بْنِ الْمُسَيَّبِ، عَنْ أَبِيهِ قَالَ:
لَمَّا حَضَرَتْ أَبَا طَالِبٍ الْوَفَاةُ، جَاءَهُ رَسُولُ اللهِ صلى الله عليه وسلم فَوَجَدَ عِنْدَهُ أَبَا جَهْلٍ وَعَبْدَ اللهِ بْنَ أَبِي أُمَيَّةَ بْنِ الْمُغِيرَةِ، فَقَالَ: «أَيْ عَمِّ، قُلْ: لَا إِلَهَ إِلَّا اللهُ، كَلِمَةً أُحَاجُّ لَكَ بِهَا عِنْدَ اللهِ»، فَقَالَ أَبُو جَهْلٍ وَعَبْدُ اللهِ بْنُ أَبِي أُمَيَّةَ: أَتَرْغَبُ عَنْ مِلَّةِ عَبْدِ الْمُطَّلِبِ، فَلَمْ يَزَلْ رَسُولُ اللهِ صلى الله عليه وسلم يَعْرِضُهَا عَلَيْهِ، وَيُعِيدَانِهِ بِتِلْكَ الْمَقَالَةِ، حَتَّى قَالَ أَبُو طَالِبٍ آخِرَ مَا كَلَّمَهُمْ: عَلَى مِلَّةِ عَبْدِ الْمُطَّلِبِ، وَأَبَى أَنْ يَقُولَ: لَا إِلَهَ إِلَّا اللهُ، قَالَ: قَالَ رَسُولُ اللهِ صلى الله عليه وسلم: «وَاللهِ لَأَسْتَغْفِرَنَّ لَكَ مَا لَمْ أُنْهَ عَنْكَ»، فَأَنْزَلَ اللهُ: {مَا كَانَ لِلنَّبِيِّ وَالَّذِينَ آمَنُوا أَنْ يَسْتَغْفِرُوا لِلْمُشْرِكِينَ} [التوبة: 113]، وَأَنْزَلَ اللهُ فِي أَبِي طَالِبٍ، فَقَالَ لِرَسُولِ اللهِ صلى الله عليه وسلم: {إِنَّكَ لا تَهْدِي مَنْ أَحْبَبْتَ وَلَكِنَّ اللهَ يَهْدِي مَنْ يَشَاءُ} [القصص: 56].

[صحيح] - [متفق عليه] - [صحيح البخاري: 4772]
المزيــد ...

ਸਈਦ ਬਿਨ ਮੁਸੈਯਿਬ ਆਪਣੇ ਪਿਤਾ ਤੋਂ ਰਿਵਾਇਤ ਕਰਦੇ ਹਨ, ਉਹ ਕਹਿੰਦੇ ਹਨ:
ਜਦੋਂ ਅਬੁ-ਤਾਲਿਬ ਦੇ ਇੰਤਕਾਲ (ਮੌਤ) ਦਾ ਸਮਾਂ ਨੇੜੇ ਆਇਆ, ਤਾਂ ਅੱਲਾਹ ਦੇ ਰਸੂਲ ﷺ ਉਨ੍ਹਾਂ ਕੋਲ ਆਏ। ਉਸ ਵੇਲੇ ਉਨ੍ਹਾਂ ਕੋਲ ਅਬੁ-ਜਹਲ ਅਤੇ ਅਬਦੁੱਲਾਹ ਬਿਨ ਅਬੁ ਉਮੱਯਾ ਬਿਨ ਮੁਗ਼ੀਰਾ ਵੀ ਮੌਜੂਦ ਸਨ। ਨਬੀ ﷺ ਨੇ ਫਰਮਾਇਆ: "ਹੇ ਚਾਚਾ ਜੀ, ਤੁਸੀਂ 'ਲਾ ਇਲਾਹਾ ਇੱਲੱਲਾਹ' ਕਹਿ ਦਿਓ, ਮੈਂ ਇਸ ਕਲਮੇ ਦੇ ਅਧਾਰ 'ਤੇ ਅੱਲਾਹ ਦੇ ਕੋਲ ਤੁਹਾਡੇ ਹੱਕ ਵਿੱਚ ਦਲੀਲ ਪੇਸ਼ ਕਰਾਂਗਾ।" ਇਹ ਸੁਣ ਕੇ ਅਬੁ-ਜਹਲ ਅਤੇ ਅਬਦੁੱਲਾਹ ਬਿਨ ਅਬੁ ਉਮੱਯਾ ਨੇ ਪੁੱਛਿਆ: ਕੀ ਤੂੰ ਅਬਦੁਲ ਮੁਤੱਲਿਬ ਦਾ ਧਰਮ ਛੱਡ ਦੇਵੇਂਗਾ? ਅੱਲਾਹ ਦੇ ਨਬੀ ﷺ ਵਾਰ-ਵਾਰ ਆਪਣੀ ਇਹ ਗੱਲ ਪੇਸ਼ ਕਰਦੇ ਰਹੇ ਅਤੇ ਉਹ ਦੋਨੋ ਆਪਣੀ ਗੱਲ ਦੁਹਰਾਉਂਦੇ ਰਹੇ। ਫੇਰ ਅਖੀਰ ਵਿੱਚ ਅਬੁ-ਤਾਲਿਬ ਨੇ ਕਹਿ ਦਿੱਤਾ ਕਿ ਮੈਂ ਅਬਦੁਲ ਮੁਤੱਲਿਬ ਦੇ ਧਰਮ 'ਤੇ ਕਾਇਮ ਹਾਂ। ਇੰਜ 'ਲਾ ਇਲਾਹਾ ਇੱਲੱਲਾਹ' ਕਹਿਣ ਤੋਂ ਇਨਕਾਰ ਕਰ ਦਿੱਤਾ। ਰਿਵਾਇਤ ਕਰਨ ਵਾਲਾ ਕਹਿੰਦਾ ਹੈ: ਲੇਕਿਨ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਅੱਲਾਹ ਦੀ ਕਸਮ! ਮੈਂ ਤੁਹਾਡੇ ਲਈ ਉਦੋਂ ਤੱਕ ਮਾਫ਼ੀ ਮੰਗਦਾ ਰਹਾਂਗਾ, ਜਦੋਂ ਤੱਕ ਮੈਨੂੰ ਰੋਕ ਨਾ ਦਿੱਤਾ ਜਾਵੇ।" ਤਾਂ ਇਸ 'ਤੇ ਅੱਲਾਹ ਤਆਲਾ ਨੇ ਇਹ ਆਇਤ ਉਤਾਰੀ: {مَا كَانَ لِلنَّبِيِّ وَالَّذِينَ آمَنُوا أَنْ يَسْتَغْفِرُوا لِلْمُشْرِكِينَ وَلَوْ كَانُوا أُولِي قربى...} (ਨਬੀ ਅਤੇ ਦੂਜੇ ਮੁਸਲਮਾਨਾਂ ਲਈ ਇਹ ਗੱਲ ਜਾਇਜ਼ ਨਹੀਂ ਕਿ ਮੁਸ਼ਰਿਕਾਂ ਲਈ ਰੱਬ ਤੋਂ ਬਖ਼ਸ਼ਿਸ਼ ਦੀ ਦੁਆ ਕਰਨ ਭਾਵੇਂ ਉਹ ਉਹਨਾਂ ਦੇ ਸਕੇ ਸੰਬੰਧੀ ਹੀ ਕਿਉਂ ਨਾ ਹੋਣ।) [ਸੂਰਤ ਤੌਬਾ: 113] ਅਤੇ ਅੱਲਾਹ ਤਆਲਾ ਨੇ ਅਬੁ-ਤਾਲਿਬ ਦੇ ਬਾਰੇ ਇਹ ਆਇਤ ਉਤਾਰੀ ਅਤੇ ਨਬੀ ﷺ ਨੂੰ ਸੰਬੋਧਨ ਕਰਦੇ ਹੋਏ ਫਰਮਾਇਆ: {إِنَّكَ لا تَهْدِي مَنْ أَحْبَبْتَ وَلَكِنَّ اللهَ يَهْدِي مَنْ يَشَاءُ} (ਹੇ ਨਬੀ (ਸ.)! ਤੁਸੀਂ ਜਿਸ ਨੂੰ ਚਾਹੋ ਹਿਦਾਇਤ ਨਹੀਂ ਦੇ ਸਕਦੇ, ਸਗੋਂ ਜਿਸ ਨੂੰ ਅੱਲਾਹ ਚਾਹੁੰਦਾ ਹੈ ਉਸ ਨੂੰ ਹਿਦਾਇਤ ਦਿੰਦਾ ਹੈ।) [ਸੂਰਤ ਅਲ-ਕਸਸ: 56]

[صحيح] - [متفق عليه] - [صحيح البخاري - 4772]

ਵਿਆਖਿਆ

ਅਬੁ-ਤਾਲਿਬ ਦੀ ਮੌਤ ਦਾ ਸਮਾਂ ਨੇੜੇ ਆਇਆ, ਤਾਂ ਅੱਲਾਹ ਦੇ ਨਬੀ ﷺ ਉਨ੍ਹਾਂ ਕੋਲ ਗਏ ਅਤੇ ਫਰਮਾਇਆ: ਚਾਚਾ ਜੀ! ਤੁਸੀਂ "ਲਾ ਇਲਾਹ ਇੱਲੱਲਾਹ" ਕਹਿ ਦਿਓ। ਇਸ ਇੱਕ ਕਲਮੇ (ਬੋਲ) ਦੇ ਅਧਾਰ 'ਤੇ ਮੈਂ ਅੱਲਾਹ ਕੋਲ ਤੁਹਾਡੇ ਹੱਕ ਵਿੱਚ ਗਵਾਹੀ ਦਿਆਂਗਾ। ਇਹ ਸੁਣ ਕੇ ਅਬੁ-ਜਹਲ ਅਤੇ ਅਬਦੁੱਲਾਹ ਬਿਨ ਅਬੁ ਉਮੱਯਾ ਨੇ ਕਿਹਾ: ਅਬੁ-ਤਾਲਿਬ! ਕੀ ਤੂੰ ਆਪਣੇ ਪਿਤਾ ਅਬਦੁਲ ਮੁਤੱਲਿਬ ਦਾ ਦੀਨ (ਧਰਮ) ਛੱਡ ਦੇਵੇਂਗਾ? ਉਹ ਧਰਮ ਅਸਲ ਵਿੱਚ ਬੁੱਤਾਂ ਦੀ ਪੂਜਾ ਕਰਨ ਵਾਲਾ ਧਰਮ ਸੀ। ਦੋਵੇਂ ਉਨ੍ਹਾਂ ਨਾਲ ਗੱਲ ਕਰਦੇ ਰਹੇ, ਇੱਥੋਂ ਤੱਕ ਕਿ ਉਨ੍ਹਾਂ ਨੇ ਉਨ੍ਹਾਂ ਨੂੰ ਅਖੀਰ ਵਿੱਚ ਇਹ ਕਹਿ ਹੀ ਦਿੱਤਾ ਕਿ ਮੈਂ ਅਬਦੁਲ ਮੁਤੱਲਿਬ ਦੇ ਦੀਨ 'ਤੇ ਰਹਿੰਦੇ ਹੋਏ ਹੀ ਇਸ ਦੁਨੀਆ ਤੋਂ ਜਾ ਰਿਹਾ ਹਾਂ। ਭਾਵ ਸ਼ਿਰਕ ਅਤੇ ਬੁੱਤਾਂ ਦੀ ਪੂਜਾ ਦੇ ਦੀਨ 'ਤੇ। ਇਹ ਸੁਣ ਕੇ ਅੱਲਾਹ ਦੇ ਨਬੀ ﷺ ਨੇ ਫਰਮਾਇਆ: ਮੈਂ ਤੁਹਾਡੇ ਲਈ ਉਸ ਵੇਲੇ ਤੱਕ ਇਸਤਗਫ਼ਾਰ (ਮਾਫੀ ਦੀ ਦੁਆ) ਕਰਦਾ ਰਹਾਂਗਾ, ਜਦੋਂ ਤੱਕ ਮੇਰਾ ਰੱਬ ਮੈਨੂੰ ਮਨਾਹ ਨਾ ਕਰ ਦੇਵੇ। ਸੋ ਇਸ ਘਟਨਾ 'ਤੇ ਕੁਰਆਨ ਦੀ ਇਹ ਆਇਤ ਉਤਰੀ: "ਨਬੀ ਅਤੇ ਦੂਜੇ ਮੁਸਲਮਾਨਾਂ ਲਈ ਇਹ ਗੱਲ ਜਾਇਜ਼ ਨਹੀਂ ਕਿ ਮੁਸ਼ਰਿਕਾਂ ਲਈ ਰੱਬ ਤੋਂ ਬਖ਼ਸ਼ਿਸ਼ ਦੀ ਦੁਆ ਕਰਨ ਭਾਵੇਂ ਉਹ ਉਹਨਾਂ ਦੇ ਸਕੇ ਸੰਬੰਧੀ ਹੀ ਕਿਉਂ ਨਾ ਹੋਣ ਜਦ ਕਿ ਇਹ ਗੱਲ ਸਪੱਸ਼ਟ ਹੋ ਚੁੱਕੀ ਹੈ ਕਿ ਉਹ ਲੋਕੀ ਨਰਕੀ ਹਨ।" [ਸੂਰਤ ਅਤ-ਤੌਬਾ: 113] ਇਸ ਤਰ੍ਹਾਂ ਅਬੁ-ਤਾਲਿਬ ਬਾਰੇ ਇਹ ਆਇਤ ਉਤਰੀ: "ਹੇ ਨਬੀ (ਸ.)! ਤੁਸੀਂ ਜਿਸ ਨੂੰ ਚਾਹੋ ਹਿਦਾਇਤ ਨਹੀਂ ਦੇ ਸਕਦੇ, ਸਗੋਂ ਜਿਸ ਨੂੰ ਅੱਲਾਹ ਚਾਹੁੰਦਾ ਹੈ ਉਸ ਨੂੰ ਹਿਦਾਇਤ ਦਿੰਦਾ ਹੈ। ਉਹ ਹਿਦਾਇਤ ਕਬੂਲ ਕਰਨ ਵਾਲਿਆਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ।" [ਸੂਰਤ ਅਲ-ਕਸਸ: 56] ਤੁਸੀਂ ਜਿਸ ਨੂੰ ਸਚਾਈ ਦੇ ਰਾਹ 'ਤੇ ਚਲਾਉਣਾ ਚਾਹੁੰਦੇ ਹੋ, ਉਸ ਨੂੰ ਸਚਾਈ ਦੇ ਰਾਹ 'ਤੇ ਨਹੀਂ ਚਲਾ ਸਕਦੇ। ਤੁਹਾਡਾ ਕੰਮ ਤਾਂ ਕੇਵਲ (ਗਿਆਨ) ਪਹੁੰਚਾ ਦੇਣਾ ਹੈ। ਅੱਲਾਹ ਜਿਸਨੂੰ ਚਾਹੁੰਦਾ ਹੈ, ਸਚਾਈ ਦੇ ਰਾਹ 'ਤੇ ਚਲਾਉਂਦਾ ਹੈ।

ਹਦੀਸ ਦੇ ਫਾਇਦੇ ਵਿੱਚੋਂ

  1. ਮੁਸ਼ਰਿਕਾਂ ਦੇ ਹੱਕ ਵਿੱਚ ਮਾਫੀ ਦੀ ਦੁਆ ਮੰਗਣਾ ਹਰਾਮ ਹੈ, ਭਾਵੇਂ ਉਹ ਕਿੰਨੇ ਹੀ ਨੇੜਲੇ ਰਿਸ਼ਤੇਦਾਰ ਕਿਉਂ ਨਾ ਹੋਣ ਅਤੇ ਉਨ੍ਹਾਂ ਦਾ ਅਮਲ ਤੇ ਉਪਕਾਰ ਕਿੰਨਾ ਹੀ ਵੱਡਾ ਕਿਉਂ ਨਾ ਹੋਵੇ।
  2. ਪੁਰਖਿਆਂ ਅਤੇ ਬਜ਼ੁਰਗਾਂ ਦਾ ਅੰਨ੍ਹੇਵਾਹ ਅਨੁਸਰਣ ਕਰਨਾ ਜਹਾਲਤ (ਅਗਿਆਨਤਾ) ਦੇ ਦੌਰ ਦੀ ਨਿਸ਼ਾਨੀ ਹੈ।
  3. ਅੱਲਾਹ ਦੇ ਨਬੀ ﷺ ਦੀ ਸੰਪੂਰਨ ਦਿਆਲਤਾ ਅਤੇ ਲੋਕਾਂ ਨੂੰ (ਰੱਬ ਦੇ ਸੰਦੇਸ਼ ਦੀ) ਦਾਅਵਤ ਦੇਣ ਤੇ ਉਨ੍ਹਾਂ ਦਾ ਮਾਰਗਦਰਸ਼ਨ ਕਰਨ ਦੀ ਤੀਬਰ ਇੱਛਾ (ਉਤਸੁਕਤਾ)।
  4. ਇਸ ਗੱਲ ਦਾ ਦਾਅਵਾ ਕਰਨ ਵਾਲਿਆਂ ਦਾ ਖੰਡਨ ਕਿ ਅਬੁ-ਤਾਲਿਬ ਮੁਸਲਮਾਨ ਹੋ ਗਏ ਸੀ।
  5. ਅਮਲਾਂ (ਕਰਮਾਂ) ਦਾ ਦਾਰੋਮਦਾਰ ਉਨ੍ਹਾਂ ਦੇ ਅੰਤ 'ਤੇ ਹੈ।
  6. ਫਾਇਦਾ ਹਾਸਲ ਕਰਨ ਜਾਂ ਨੁਕਸਾਨ ਤੋਂ ਬਚਣ ਲਈ ਨਬੀ ﷺ ਜਾਂ ਕਿਸੇ ਹੋਰ ਨਾਲ ਲੋ ਲਗਾਉਣਾ (ਨਾਮ ਜਪਣਾ) ਗਲਤ ਹੈ।
  7. ਜਿਸ ਨੇ ਜਾਣਦੇ-ਬੁਝਦੇ ਹੋਏ, ਯਕੀਨ ਨਾਲ ਅਤੇ ਵਿਸ਼ਵਾਸ ਨਾਲ ਲਾ ਇਲਾਹਾ ਇੱਲੱਲਾਹ ਕਹਿ ਦਿੱਤਾ, ਉਹ ਮੁਸਲਮਾਨ ਹੋ ਗਿਆ।
  8. ਮਾੜੇ ਦੋਸਤਾਂ-ਸਾਥੀਆਂ ਦਾ ਨੁਕਸਾਨ।
  9. "ਲਾ ਇਲਾਹ ਇੱਲੱਲਾਹ" ਦਾ ਅਰਥ ਹੈ; ਬੁੱਤਾਂ, ਵਲੀਆਂ ਅਤੇ ਅੱਲਾਹ ਦੇ ਨੇਕ ਬੰਦਿਆਂ ਦੀ ਇਬਾਦਤ (ਪੂਜਾ ਆਦਿ) ਨੂੰ ਛੱਡ ਕੇ ਸਿਰਫ਼ ਅੱਲਾਹ ਦੀ ਇਬਾਦਤ ਕਰਨਾ। ਮੁਸ਼ਰਿਕ ਵੀ ਕਲਮਾ-ਏ-ਤੌਹੀਦ (ਲਾ ਇਲਾਹਾ...) ਦੇ ਇਸੇ ਅਰਥ ਨੂੰ ਸਮਝਦੇ ਹਨ।
  10. ਕਿਸੇ ਬਹੁ-ਦੇਵਵਾਦੀ (ਮੁਸ਼ਰਿਕ) ਮਰੀਜ਼ ਦੀ ਬੀਮਾਰ-ਪੁਰਸੀ ਕਰਨੀ ਜਾਇਜ਼ ਹੈ, ਜਦੋਂ ਇਸ ਗੱਲ ਦੀ ਉਮੀਦ ਹੋਵੇ ਕਿ ਉਹ ਇਸਲਾਮ ਕਬੂਲ ਕਰ ਸਕਦਾ ਹੈ।
  11. ਹੱਕ-ਸੱਚ ਦੇ ਰਾਹ 'ਤੇ ਚੱਲਣ ਦੀ ਹਿਦਾਇਤ ਦੇਣਾ ਅੱਲਾਹ ਦੇ ਹੱਥ ਵਿੱਚ ਹੈ। ਇਹ ਕੰਮ ਕਿਸੇ ਹੋਰ ਕੋਲੋਂ ਨਹੀਂ ਹੋ ਸਕਦਾ। ਰਸੂਲ ﷺ ਦਾ ਕੰਮ ਤਾਂ ਸਿਰਫ਼ ਮਾਰਗਦਰਸ਼ਨ ਕਰਨਾ ਅਤੇ ਸੰਦੇਸ਼ ਪਹੁੰਚਾ ਦੇਣਾ ਹੈ।
ਅਨੁਵਾਦ ਦਿਖਾਓਣਾ