عَنْ عُبَادَةَ رَضِيَ اللَّهُ عَنْهُ عَنِ النَّبِيِّ صَلَّى اللَّهُ عَلَيْهِ وَسَلَّمَ قَالَ:
«مَنْ شَهِدَ أَنْ لَا إِلَهَ إِلَّا اللهُ وَحْدَهُ لَا شَرِيكَ لَهُ، وَأَنَّ مُحَمَّدًا عَبْدُهُ وَرَسُولُهُ، وَأَنَّ عِيسَى عَبْدُ اللهِ وَرَسُولُهُ وَكَلِمَتُهُ أَلْقَاهَا إِلَى مَرْيَمَ وَرُوحٌ مِنْهُ، وَالْجَنَّةُ حَقٌّ، وَالنَّارُ حَقٌّ، أَدْخَلَهُ اللهُ الْجَنَّةَ عَلَى مَا كَانَ مِنَ الْعَمَلِ».
[صحيح] - [متفق عليه] - [صحيح البخاري: 3435]
المزيــد ...
ਉਬਾਦਾ ਬਿਨ ਸਾਮਿਤ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ:
"ਜਿਸ ਨੇ ਇਸ ਗੱਲ ਦੀ ਗਵਾਹੀ ਦਿੱਤੀ ਕਿ ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ, ਉਹ ਇਕੱਲਾ ਹੈ, ਉਸਦਾ ਕੋਈ ਸ਼ਰੀਕ ਨਹੀਂ; ਮੁਹੰਮਦ ﷺ ਉਸ ਦੇ ਬੰਦੇ ਤੇ ਰਸੂਲ ਹਨ; ਈਸਾ (ਅਲੈਹਿੱਸਲਾਮ) ਵੀ ਉਸਦੇ ਬੰਦੇ, ਰਸੂਲ ਅਤੇ ਉਸ ਦਾ ਕਲਮਾ (ਸ਼ਬਦ) ਹਨ, ਜਿਸ ਨੂੰ ਉਸ ਨੇ ਮਰੀਅਮ (ਅ.) ਵੱਲ ਭੇਜਿਆ ਅਤੇ ਉਹ ਉਸ ਵੱਲੋਂ ਭੇਜੀ ਹੋਈ ਇੱਕ ਰੂਹ ਹਨ ਅਤੇ ਇਹ ਕਿ ਜੰਨਤ ਤੇ ਜਹੰਨਮ ਸੱਚ ਹਨ, ਤਾਂ ਅੱਲਾਹ ਉਸ ਨੂੰ ਜੰਨਤ ਵਿੱਚ ਦਾਖ਼ਲ ਕਰੇਗਾ, ਭਾਵੇਂ ਉਸਦੇ ਅਮਲ ਜੈਸੇ ਵੀ ਹੋਣ।"
[صحيح] - [متفق عليه] - [صحيح البخاري - 3435]
ਅੱਲਾਹ ਦੇ ਰਸੂਲ ﷺ ਦੱਸਦੇ ਹਨ ਕਿ ਜਿਸ ਨੇ ਕਲਮਾ-ਏ-ਤੌਹੀਦ (ਅੱਲਾਹ ਨੂੰ ਹੀ ਇਕਲੌਤਾ ਰੱਬ ਤੇ ਇਸ਼ਟ ਮੰਨਣ) ਦੇ ਅਰਥ ਨੂੰ ਸਮਝਦੇ ਹੋਏ ਅਤੇ ਉਸ ਦੀਆਂ ਮੰਗਾਂ 'ਤੇ ਅਮਲ ਕਰਦੇ ਹੋਏ, ਉਸ ਦਾ ਉਚਾਰਨ ਆਪਣੀ ਜ਼ਬਾਨ ਨਾਲ ਕੀਤਾ, ਮੁਹੰਮਦ ﷺ ਦੇ ਬਾਰੇ ਅੱਲਾਹ ਦੇ ਬੰਦੇ ਅਤੇ ਉਸਦੇ ਰਸੂਲ ਹੋਣ ਦੀ ਗਵਾਹੀ ਦਿੱਤੀ, ਈਸਾ (ਅ.) ਦੇ ਬਾਰੇ ਅੱਲਾਹ ਦੇ ਬੰਦੇ ਅਤੇ ਰਸੂਲ ਹੋਣਾ ਸਵੀਕਾਰ ਕੀਤਾ, ਇਸ ਗੱਲ ਨੂੰ ਵੀ ਸਵੀਕਾਰ ਕੀਤਾ ਕਿ ਅੱਲਾਹ ਨੇ ਉਨ੍ਹਾਂ ਨੂੰ "کن" (ਭਾਵ ਹੋ ਜਾ) ਸ਼ਬਦ ਤੋਂ ਪੈਦਾ ਕੀਤਾ ਅਤੇ ਉਹ ਅੱਲਾਹ ਦੀ ਰਚਨਾ ਕੀਤੀਆਂ ਹੋਈਆਂ ਰੂਹਾਂ ਵਿੱਚੋਂ ਇੱਕ ਰੂਹ ਹਨ, ਉਨ੍ਹਾਂ ਦੀ ਮਾਂ (ਮਰੀਅਮ) ਨੂੰ ਯਹੂਦੀਆਂ ਦੇ ਲਗਾਏ ਆਰੋਪਾਂ ਤੋਂ ਬਰੀ (ਮੁਕਤ) ਮੰਨਿਆ ਅਤੇ ਇਸ ਗੱਲ 'ਤੇ ਈਮਾਨ ਰੱਖਿਆ ਕਿ ਜੰਨਤ ਤੇ ਜਹੰਨਮ ਦੋਨੋਂ ਸੱਚ ਹਨ, ਉਨ੍ਹਾਂ ਦੀ ਦੋਵਾਂ ਦੀ ਹੋਂਦ 'ਤੇ ਯਕੀਨ ਕੀਤਾ ਅਤੇ ਉਨ੍ਹਾਂ ਨੂੰ ਅੱਲਾਹ ਦੀ ਨੇਮਤ (ਮਿਹਰ) ਤੇ ਅਜ਼ਾਬ (ਸਜ਼ਾ) ਮੰਨਿਆ; ਅਤੇ ਇਸੇ ਈਮਾਨ ਤੇ ਯਕੀਨ ਦੇ ਨਾਲ ਮਰ ਗਿਆ, ਤਾਂ ਉਸਦਾ ਟਿਕਾਣਾ ਜੰਨਤ ਹੋਵੇਗਾ; ਭਾਵੇਂ ਉਸ ਕੋਲੋਂ ਅੱਲਾਹ ਦੀ ਇਬਾਦਤ ਵਿੱਚ ਕੁੱਝ ਕਮੀਆਂ ਹੋਈਆਂ ਹੋਣ ਅਤੇ ਕੁੱਝ ਗੁਨਾਹ ਵੀ ਕੀਤੇ ਹੋਣ।