عن أبي هريرة رضي الله عنه قال: قال رسول الله صلى الله عليه وسلم:
«مَنْ كَذَبَ عَلَيَّ مُتَعَمِّدًا فَلْيَتَبَوَّأْ مَقْعَدَهُ مِنَ النَّارِ».

[صحيح] - [متفق عليه] - [صحيح البخاري: 110]
المزيــد ...

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
«ਜਿਸ ਨੇ ਜਾਣ-ਬੁੱਝ ਕੇ ਮੇਰੇ ਬਾਰੇ ਝੂਠ ਬੋਲਿਆ, ਉਹ ਆਪਣਾ ਟਿਕਾਣਾ ਜਹੰਨਮ ਬਣਾ ਲਵੇ।»

[صحيح] - [متفق عليه] - [صحيح البخاري - 110]

ਵਿਆਖਿਆ

ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਜਿਸ ਨੇ ਆਪ ﷺ ਬਾਰੇ ਝੂਠ ਬੋਲਿਆ, ਭਾਵ ਕਿਸੇ ਕਥਨ ਜਾਂ ਕੰਮ ਦਾ ਝੂਠਾ ਸਬੰਧ ਆਪ ﷺ ਨਾਲ ਜੋੜਿਆ, ਉਸ ਨੂੰ ਉਸ ਝੂਠ ਦੇ ਬਦਲੇ ਆਖਰਤ ਵਿੱਚ ਜਹੰਨਮ ਵਿੱਚ ਸਥਾਨ ਦਿੱਤਾ ਜਾਵੇਗਾ।

ਹਦੀਸ ਦੇ ਫਾਇਦੇ ਵਿੱਚੋਂ

  1. ਜਾਣ-ਬੁੱਝ ਕੇ ਅੱਲਾਹ ਦੇ ਨਬੀ ﷺ ਉੱਤੇ ਝੂਠ ਬੋਲਣਾ ਜਹੰਨਮ ਵਿੱਚ ਦਾਖਲ ਹੋਣ ਦਾ ਕਾਰਨ ਬਣਦਾ ਹੈ।
  2. ਅੱਲਾਹ ਦੇ ਨਬੀ ﷺ ਉੱਤੇ ਝੂਠ ਬੋਲਣਾ ਬਾਕੀ ਲੋਕਾਂ ਉੱਤੇ ਝੂਠ ਬੋਲਣ ਵਾਂਗ ਨਹੀਂ ਹੈ। ਕਿਉਂਕਿ ਆਪ ﷺ ਬਾਰੇ ਬੋਲੇ ਜਾਣ ਵਾਲੇ ਝੂਠ ਦੇ ਨਤੀਜੇ ਵਿੱਚ ਦੀਨ ਤੇ ਦੁਨੀਆ ਦੀਆਂ ਬਹੁਤ ਸਾਰੀਆਂ ਬੁਰਾਈਆਂ ਸਾਹਮਣੇ ਆਉਂਦੀਆਂ ਹਨ।
  3. ਪੂਰੀ ਜਾਂਚ-ਪੜਤਾਲ ਅੱਲਾਹ ਦੇ ﷺ ਨਾਲ ਜੋੜੀ ਚੀਜ਼ ਦੇ ਸਹੀ ਹੋਣ ਦੀ ਪੁਸ਼ਟੀ ਕੀਤੇ ਬਿਨਾ ਹਦੀਸਾਂ ਨੂੰ ਫੈਲਾਉਣ ਦੀ ਮਨਾਹੀ।
ਅਨੁਵਾਦ ਦਿਖਾਓਣਾ
ਹੋਰ