Hadith List

ਮੇਰੇ ਵੱਲੋਂ (ਰੱਬੀ ਸੁਨੇਹਾ) ਲੋਕਾਂ ਤੱਕ ਪਹੁੰਚਾ ਦਿਓ ਭਾਵੇਂ ਇੱਕ ਆਇਤ ਹੀ ਹੋਵੇ, ਅਤੇ ਬਨੀ ਇਸਰਾਈਲ ਦੀਆਂ ਰਿਵਾਇਤਾਂ ਸੁਣਾਇਆ ਕਰੋ, ਇਸ ਵਿੱਚ ਕੋਈ ਹਰਜ ਨਹੀਂ। ਜਿਸ ਵਿਅਕਤੀ ਨੇ ਮੇਰੇ ਬਾਰੇ ਜਾਨ-ਬੁੱਝ ਕੇ ਝੂਠ ਘੜ੍ਹਿਆ, ਉਹ ਆਪਣਾ ਟਿਕਾਣਾ ਜਹੰਨਮ ਵਿੱਚ ਬਣਾ ਲਵੇ।
عربي English Urdu
ਕੀ ਇਹ ਨਹੀਂ ਹੋ ਸਕਦਾ ਕਿ ਕੋਈ ਵਿਅਕਤੀ ਮੇਰੇ ਬਾਰੇ ਖ਼ਬਰ ਸੁਣੇ ਜਦੋਂ ਕਿ ਉਹ ਆਪਣੇ ਕੁਰਸੀ ਉਤੇ ਬੈਠਾ ਹੋਵੇ, ਅਤੇ ਕਹੇ: 'ਸਾਡੇ ਅਤੇ ਤੁਹਾਡੇ ਦਰਮਿਆਨ ਅੱਲਾਹ ਦੀ ਕਿਤਾਬ ਹੈ।
عربي English Urdu
ਤੁਸੀਂ ਅੱਲਾਹ ਤੋਂ ਡਰਦੇ ਰਹਿਓ, ਅਤੇ ਆਪਣੇ ਹੁਕਮਰਾਨਾਂ (ਸ਼ਾਸਕਾਂ) ਦੇ ਆਦੇਸ਼ ਸੁਣਿਓ ਤੇ ਮੰਨਦੇ ਰਹਿਓ। ਫੇਰ ਭਾਵੇਂ ਉਹ ਹੁਕਮਰਾਨ ਇੱਕ ਹਬਸ਼ੀ ਗੁਲਾਮ (ਪੁਰਾਣੇ ਸਮੇਂ ਵਿੱਚ ਗੁਲਾਮ ਬਣਾਏ ਜਾਣ ਵਾਲੇ ਅਫਰੀਕੀ) ਹੀ ਕਿਉਂ ਨਾ ਹੋਵੇ। ਤੁਸੀਂ ਮੈਥੋਂ ਬਾਅਦ ਬਹੁਤ ਜ਼ਿਆਦਾ ਇਖਤਲਾਫ਼ (ਮਤਭੇਦ) ਵੇਖੋਂਗੇ, ਸੋ ਤੁਸੀਂ ਮੇਰੀ ਸੁੰਨਤ ਅਤੇ ਸੱਚੇ ਤੇ ਗਿਆਨਵਾਨ ਖ਼ੁਲਫ਼ਾ-ਏ-ਰਾਸ਼ਿਦੀਨ (ਪਹਿਲੇ ਚਾਰ ਖ਼ਲੀਫ਼ਾ) ਦੀ ਸੁੰਨਤ 'ਤੇ ਚੱਲਦੇ ਰਹਿਓ
عربي English Urdu
ਜੋ ਕੋਈ ਮੇਰੇ ਬਾਰੇ ਕੋਈ ਹਦੀਸ ਬਿਆਨ ਕਰੇ ਜਿਸ ਨੂੰ ਉਹ ਝੂਠ ਸਮਝਦਾ ਹੋਵੇ, ਤਾਂ ਉਹ ਦੋ ਝੂਠ ਬੋਲਣ ਵਾਲਿਆਂ ਵਿੱਚੋਂ ਇੱਕ ਹੈ।
عربي English Urdu
ਜੇ ਕੋਈ ਮਨ ਬਨਾਕੇ ਮੇਰੇ ਉੱਤੇ ਝੂਠ ਬੋਲਦਾ ਹੈ ਤਾਂ ਉਸਦਾ ਸਥਾਨ ਜ਼ਰੂਰ ਅੱਗ ਦੇ ਕੋਠੇ ਵਿੱਚ ਹੋਵੇਗਾ।
عربي English Urdu
ਮੇਰੀ ਉਮਤ ਦੇ ਆਖਰੀ ਦੌਰ ਵਿੱਚ ਕੁਝ ਲੋਕ ਹੋਣਗੇ ਜੋ ਤੁਹਾਨੂੰ ਅਜਿਹੀਆਂ ਗੱਲਾਂ ਸੁਣਾਉਣਗੇ ਜੋ ਤੁਸੀਂ ਵੀ ਨਹੀਂ ਸੁਣੀਆਂ ਅਤੇ ਤੁਹਾਡੇ ਪੂਰਖ ਵੀ ਨਹੀਂ ਸੁਣੇ, ਇਸ ਲਈ ਤੁਸੀਂ ਉਹਨਾਂ ਤੋਂ ਬਚੋ।
عربي English Urdu
ਲਿਖੋ! ਉਸ ਜ਼ਾਤ ਦੀ ਕਸਮ ਜਿਸ ਦੇ ਹਾਥ ਵਿਚ ਮੇਰੀ ਜਾਨ ਹੈ, ਇੱਥੋਂ ਸਿਰਫ ਸੱਚ ਹੀ ਨਿਕਲਦਾ ਹੈ।
عربي English Urdu