+ -

عن العِرْباضِ بن ساريةَ رضي الله عنه قال:
قام فينا رسول الله صلى الله عليه وسلم ذات يوم، فوَعَظَنا مَوعظةً بليغةً وَجِلتْ منها القلوبُ، وذَرَفتْ منها العيونُ، فقيل: يا رسول الله، وعظتَنَا موعظةَ مُودِّعٍ فاعهد إلينا بعهد. فقال: «عليكم بتقوى الله، والسمع والطاعة، وإن عبدًا حبشيًّا، وسترون من بعدي اختلافًا شديدًا، فعليكم بسنتي وسنة الخلفاء الراشدين المهديين، عَضُّوا عليها بالنواجِذ، وإياكم والأمور المحدثات، فإن كل بدعة ضلالة».

[صحيح] - [رواه أبو داود والترمذي وابن ماجه وأحمد] - [سنن ابن ماجه: 42]
المزيــد ...

Translation Needs More Review.

ਇਰਬਾਜ਼ ਬਿਨ ਸਾਰਿਯਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
ਇੱਕ ਦਿਨ ਅੱਲਾਹ ਦੇ ਰਸੂਲ ﷺ ਸਾਡੇ ਵਿਚਕਾਰ ਖੜੇ ਹੋਏ ਸੀ ਅਤੇ ਆਪ ﷺ ਨੇ ਅਜਿਹਾ ਹੈਰਾਨ ਕਰਨ ਵਾਲਾ ਭਾਸ਼ਣ ਦਿੱਤਾ ਕਿ ਸਾਡੇ ਦਿਲ ਕੰਬ ਉੱਠੇ ਤੇ ਅੱਖਾਂ 'ਚੋਂ ਹੰਝੂ ਬਹਿ ਗਏ। ਉਸ ਸਮੇਂ ਕਿਸੇ ਨੇ ਕਿਹਾ ਕਿ ਹੇ ਅੱਲਾਹ ਦੇ ਰਸੂਲ, ਤੁਸੀਂ ਅਜਿਹਾ ਭਾਸ਼ਣ ਦਿੱਤਾ ਹੈ ਕਿ ਲਗਦਾ ਹੈ ਇਹ ਵਿਦਾਈ ਦਾ ਭਾਸ਼ਣ ਹੈ। ਸੋ ਤੁਸੀਂ ਸਾਨੂੰ ਕੋਈ ਨਸੀਹਤ ਕਰ ਦਿਓ। ਉਦੋਂ ਆਪ ﷺ ਨੇ ਫਰਮਾਇਆ: "ਤੁਸੀਂ ਅੱਲਾਹ ਤੋਂ ਡਰਦੇ ਰਹਿਓ, ਅਤੇ ਆਪਣੇ ਹੁਕਮਰਾਨਾਂ (ਸ਼ਾਸਕਾਂ) ਦੇ ਆਦੇਸ਼ ਸੁਣਿਓ ਤੇ ਮੰਨਦੇ ਰਹਿਓ। ਫੇਰ ਭਾਵੇਂ ਉਹ ਹੁਕਮਰਾਨ ਇੱਕ ਹਬਸ਼ੀ ਗੁਲਾਮ (ਪੁਰਾਣੇ ਸਮੇਂ ਵਿੱਚ ਗੁਲਾਮ ਬਣਾਏ ਜਾਣ ਵਾਲੇ ਅਫਰੀਕੀ) ਹੀ ਕਿਉਂ ਨਾ ਹੋਵੇ। ਤੁਸੀਂ ਮੈਥੋਂ ਬਾਅਦ ਬਹੁਤ ਜ਼ਿਆਦਾ ਇਖਤਲਾਫ਼ (ਮਤਭੇਦ) ਵੇਖੋਂਗੇ, ਸੋ ਤੁਸੀਂ ਮੇਰੀ ਸੁੰਨਤ ਅਤੇ ਸੱਚੇ ਤੇ ਗਿਆਨਵਾਨ ਖ਼ੁਲਫ਼ਾ-ਏ-ਰਾਸ਼ਿਦੀਨ (ਪਹਿਲੇ ਚਾਰ ਖ਼ਲੀਫ਼ਾ) ਦੀ ਸੁੰਨਤ 'ਤੇ ਚੱਲਦੇ ਰਹਿਓ। ਉਨ੍ਹਾਂ ਨੂੰ ਆਪਣੀ ਦਾੜ੍ਹਾਂ ਨਾਲ ਫੜ ਕੇ ਰੱਖਿਓ। ਧਿਆਨ ਰੱਖਿਓ ਕਿ ਦੀਨ ਦੇ ਨਾਂ 'ਤੇ ਸਾਹਮਣੇ ਆਉਣ ਵਾਲੀ ਨਿਤ-ਨਵੀਂ ਚੀਜ਼ ਤੋਂ ਬਚਕੇ ਰਹਿਓ। ਕਿਉਂਕਿ ਹਰ ਬਿੱਦਤ (ਦੀਨ ਦੇ ਨਾਂ 'ਤੇ ਘੜੀ ਜਾਣ ਵਾਲੀ ਨਵੀ ਚੀਜ਼) ਗੁਮਰਾਹੀ ਹੈ।"

[صحيح] - [رواه أبو داود والترمذي وابن ماجه وأحمد] - [سنن ابن ماجه - 42]

Explanation

ਇੱਕ ਦਿਨ ਨਬੀ ਕਰੀਮ ﷺ ਨੇ ਆਪਣੇ ਸਹਾਬੀਆਂ (ਸਾਥੀਆਂ) ਅੱਗੇ ਇੱਕ ਭਾਸ਼ਣ ਦਿੱਤਾ। ਭਾਸ਼ਣ ਇੰਨਾ ਪ੍ਰਭਾਵਸ਼ਾਲੀ ਸੀ ਕਿ ਉਸ ਨੂੰ ਸੁਣਨ ਵਾਲਿਆਂ ਦੇ ਦਿਲ ਕੰਬ ਉੱਠੇ ਅਤੇ ਅੱਖਾਂ ਹੰਝੂਆਂ ਨਾਲ ਭਰ ਗਈਆਂ। ਇਹ ਦੇਖ ਕੇ ਆਪ ﷺ ਦੇ ਸਹਾਬੀਆਂ ਨੇ ਕਿਹਾ ਕਿ ਹੇ ਅੱਲਾਹ ਦੇ ਰਸੂਲ ﷺ ਇੰਜ ਲਗਦਾ ਹੈ ਕਿ ਇਹ ਵਿਦਾਈ ਦੇ ਸਮੇਂ ਦਿੱਤਾ ਜਾਣ ਵਾਲਾ ਭਾਸ਼ਣ ਹੈ। ਕਿਉਂਕਿ ਉਨ੍ਹਾਂ ਨੇ ਦੇਖਿਆ ਸੀ ਕਿ ਭਾਸ਼ਣ ਦਿੰਦੇ ਹੋਏ ਅੱਲਾਹ ਦੇ ਨਬੀ ﷺ ਨੇ ਆਪਣਾ ਦਿਲ ਕੱਢ ਕੇ ਰੱਖ ਦਿੱਤਾ ਸੀ। ਸੋ ਉਨ੍ਹਾਂ ਨੇ ਆਪ ﷺ ਨੂੰ ਕੋਈ ਨਸੀਹਤ ਕਰਨ ਲਈ ਕਿਹਾ, ਤਾਂ ਜੋ ਆਪ ﷺ ਦੇ ਜਾਣ ਤੋਂ ਬਾਅਦ ਉਸ ਨੂੰ ਮਜ਼ਬੂਤੀ ਨਾਲ ਫੜ ਕੇ ਰੱਖਣ। ਫੇਰ ਆਪ ﷺ ਨੇ ਫ਼ਰਮਾਇਆ: ਮੈਂ ਤੁਹਾਨੂੰ ਸਰਬਸ਼ਕਤੀਮਾਨ ਅੱਲਾਹ ਤੋਂ ਡਰ ਕੇ ਰਹਿਣ ਦੀ ਨਸੀਹਤ ਕਰਦਾ ਹਾਂ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਅੱਲਾਹ ਤੋਂ ਡਰਨ ਦਾ ਮਤਲਬ ਹੈ, ਉਸ ਵੱਲੋਂ ਲਾਜ਼ਮੀ ਕੀਤੇ ਕੰਮਾਂ (ਵਾਜਿਬਾਤ) ਨੂੰ ਪੂਰਾ ਕਰਦੇ ਰਹਿਣਾ ਅਤੇ ਮਨਾਹ ਕੀਤੀਆਂ ਚੀਜ਼ਾਂ ਤੋਂ ਦੂਰ ਰਹਿਣਾ। ਇਸੇ ਤਰ੍ਹਾਂ ਮੈਂ ਤੁਹਾਨੂੰ ਹੁਕਮਰਾਨਾਂ ਦਾ ਹੁਕਮ ਸੁਣਨ ਤੇ ਮੰਨਣ ਦੀ ਨਸੀਹਤ ਕਰਦਾ ਹਾਂ। ਫੇਰ ਭਾਵੇਂ ਉਹ ਹੁਕਮਰਾਨ ਕੋਈ ਹਬਸ਼ੀ ਗੁਲਾਮ ਹੀ ਕਿਉਂ ਨਾ ਹੋਵੇ। ਭਾਵ ਜੇਕਰ ਇੱਕ ਆਮ ਤੋਂ ਆਮ ਇਨਸਾਨ ਵੀ ਤੁਹਾਡਾ ਹੁਕਮਰਾਨ ਬਣ ਜਾਵੇ, ਤਾਂ ਤੁਸੀਂ ਉਸਤੋਂ ਦੂਰ ਨਾ ਭੱਜੋ। ਤੁਸੀਂ ਉਸ ਦੀ ਗੱਲ ਮੰਨੋ, ਤਾਂ ਜੋ ਫਿਤਨੇ (ਅਸ਼ਾਂਤੀ) ਅੱਗੇ ਨਾ ਵਧਣ। ਕਿਉਂਕਿ ਤੁਹਾਡੇ ਵਿੱਚੋਂ ਜੋ ਵੀ ਜੀਵਤ ਰਹਿਣਗੇ, ਉਹ ਬਹੁਤ ਜ਼ਿਆਦਾ ਇਖਤਲਾਫ਼ (ਝਗੜੇ/ਮਤਭੇਦ) ਵੇਖਣਗੇ। ਫੇਰ ਅੱਲਾਹ ਦੇ ਨਬੀ ﷺ ਨੇ ਆਪਣੇ ਸਾਥੀਆਂ ਨੂੰ ਇਸ ਇਖਤਲਾਫ਼ ਵਿੱਚੋਂ ਨਿੱਕਲਣ ਦਾ ਇੱਕ ਰਸਤਾ ਦੱਸਿਆ। ਰਸਤਾ ਇਹ ਹੈ ਕਿ ਆਪ ﷺ ਦੀ ਸੁੰਨਤ ਅਤੇ ਆਪ ਤੋਂ ਬਾਅਦ ਖਿਲਾਫਤ ਲੈਣ ਵਾਲੇ ਨੇਕ ਤੇ ਗਿਆਨਵਾਨ ਖਲੀਫੇ; ਅਬੁ-ਬਕਰ ਸਿੱਦੀਕ, ਉਮਰ ਬਿਨ ਖੱਤਾਬ, ਉਸਮਾਨ ਬਿਨ ਅੱਫ਼ਾਨ ਅਤੇ ਅਲੀ ਬਿਨ ਅਬੁ ਤਾਲਿਬ (ਰਜ਼ੀਅੱਲਾਹੁ ਅਨਹੁਮਾ) ਦੀ ਸੁੰਨਤ ਨੂੰ ਫੜ ਕੇ ਰੱਖਿਆ ਜਾਵੇ। ਆਪ ﷺ ਨੇ ਇਸ ਨੂੰ ਦਾੜ੍ਹਾਂ ਨਾਲ ਫੜਨ ਦਾ ਹੁਕਮ ਦਿੱਤਾ। ਭਾਵ ਹਰ ਹਾਲ ਵਿੱਚ ਸੁੰਨਤ ਦਾ ਪਾਲਣ ਕੀਤਾ ਜਾਵੇ ਅਤੇ ਉਸ ਨੂੰ ਪੂਰੀ ਤਾਕਤ ਨਾਲ ਫੜ ਕੇ ਰੱਖਿਆ ਜਾਵੇ। ਉਸਤੋਂ ਬਾਅਦ ਆਪ ﷺ ਨੇ ਉਨ੍ਹਾਂ ਨੂੰ ਦੀਨ ਦੇ ਨਾਂ 'ਤੇ ਘੜੀ ਜਾਣ ਵਾਲੀਆਂ ਨਿਤ-ਨਵੀਆਂ ਚੀਜ਼ਾਂ ਭਾਵ ਬਿੱਦਤਾਂ ਤੋਂ ਸਾਵਧਾਨ ਕੀਤਾ। ਕਿਉਂਕਿ ਦੀਨ ਦੇ ਨਾਂ 'ਤੇ ਸਾਹਮਣੇ ਆਉਣ ਵਾਲੀ ਹਰ ਨਵੀਂ ਚੀਜ਼ ਗੁਮਰਾਹੀ ਹੈ।

Benefits from the Hadith

  1. ਸੁੰਨਤ ਨੂੰ ਮਜ਼ਬੂਤੀ ਨਾਲ ਫੜਨ ਅਤੇ ਉਸ ਦਾ ਪਾਲਣ ਕਰਦੇ ਰਹਿਣ ਦੀ ਮਹੱਤਤਾ।
  2. ਭਾਸ਼ਣ (ਉਪਦੇਸ਼) ਦੇਣ ਅਤੇ ਦਿਲਾਂ ਨੂੰ ਨਰਮ ਕਰਨ ਵਾਲੇ ਬੋਲ ਕਹਿਣ 'ਤੇ ਧਿਆਨ ਦੇਣਾ।
  3. ਅੱਲਾਹ ਦੇ ਨਬੀ ﷺ ਤੋਂ ਬਾਅਦ ਸ਼ਾਸਨ ਸਾਂਭਣ ਵਾਲੇ ਅਤੇ ਸੱਚਾਈ ਦੀ ਰਾਹ 'ਤੇ ਚੱਲਣ ਵਾਲੇ ਚਾਰੋ ਗਿਆਨਵਾਨ ਖਲੀਫਾ, ਭਾਵ ਅਬੁ-ਬਕਰ, ਉਮਰ, ਉਸਮਾਨ ਅਤੇ ਅਲੀ ਰਜ਼ੀਅੱਲਾਹੁ ਅਨਹੁਮਾ ਦੇ ਹੁਕਮਾਂ ਦਾ ਪਾਲਣ ਕਰਨਾ।
  4. ਦੀਨ ਦੇ ਨਾਂ 'ਤੇ ਨਵੀਆਂ ਚੀਜ਼ਾਂ ਘੜਨ ਤੋਂ ਰੋਕਣਾ ਅਤੇ ਇਸ ਗੱਲ ਦਾ ਐਲਾਨ ਕਿ ਦੀਨ ਦੇ ਨਾਂ 'ਤੇ ਸਾਹਮਣੇ ਆਉਣ ਵਾਲੀ ਹਰ ਨਵੀਂ ਚੀਜ਼ ਬਿੱਦਤ ਹੈ।
  5. ਮੁਸਲਮਾਨਾਂ ਦੀ ਹਕੂਮਤ ਸੰਭਾਲਣ ਵਾਲੇ ਹੁਕਮਰਾਨਾਂ ਦੀ ਗੱਲ ਸੁਣਨਾ ਤੇ ਮੰਨਣਾ ਲਾਜ਼ਮੀ ਹੈ, ਜਦੋਂ ਤੱਕ ਉਹ ਕਿਸੇ ਗੁਨਾਹ ਦੇ ਕੰਮ ਦਾ ਹੁਕਮ ਨਹੀਂ ਦਿੰਦੇ।
  6. ਹਰ ਵੇਲੇ ਅਤੇ ਹਰ ਹਾਲ ਵਿੱਚ ਅੱਲਾਹ ਤਆਲਾ ਤੋਂ ਡਰਦੇ ਰਹਿਣ ਦੀ ਮਹੱਤਤਾ।
  7. ਇਸ ਉੱਮਤ ਵਿੱਚ ਇਖ਼ਤਿਲਾਫ਼ (ਮਤਭੇਦ) ਹੁੰਦੇ ਰਹਿਣਗੇ ਅਤੇ ਜਦੋਂ ਇਹ ਇਖਤਲਾਫ਼ ਹੋਣ, ਤਾਂ ਅੱਲਾਹ ਦੇ ਰਸੂਲ ﷺ ਅਤੇ ਖ਼ੁਲਫ਼ਾ-ਏ-ਰਾਸ਼ਿਦੀਨ (ਸੱਚੇ ਤੇ ਗਿਆਨਵਾਨ ਖ਼ਲੀਫਿਆਂ) ਦੀ ਸੁੰਨਤ ਵੱਲ ਮੁੜਨਾ ਜ਼ਰੂਰੀ ਹੈ।
Translation: English Urdu Spanish Indonesian Uyghur Bengali French Turkish Russian Bosnian Sinhala Indian Chinese Persian Vietnamese Tagalog Kurdish Hausa Portuguese Malayalam Telgu Swahili Tamil Burmese Thai German Pashto Assamese Albanian Swedish amharic Dutch Gujarati Kyrgyz Nepali Yoruba Lithuanian Dari Serbian Somali Tajik Kinyarwanda Romanian Hungarian Czech الموري Malagasy Oromo Kannada الولوف Azeri Uzbek Ukrainian الجورجية المقدونية الخميرية الماراثية
View Translations
More ...