عن عُقبة بن عامر الجُهني رضي الله عنه قال: قال رسولُ الله صلَّى الله عليه وسلم:
«الجاهِرُ بالقرآن كالجاهِرِ بالصَّدَقَةِ، والمُسِرُّ بالقرآن كالمُسِرِّ بالصَّدَقَة».
[صحيح] - [رواه أبو داود والترمذي والنسائي] - [سنن أبي داود: 1333]
المزيــد ...
ਉਕਬਾ ਬਿਨ ਆਮਿਰ ਜੁਹਨੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲ ﷺ ਨੇ ਫਰਮਾਇਆ:
"ਕੁਰਆਨ ਨੂੰ ਉੱਚੀ ਆਵਾਜ਼ ਵਿੱਚ ਪੜ੍ਹਨ ਵਾਲਾ ਉਸ ਵਿਅਕਤੀ ਵਾਂਗ ਹੈ ਜੋ ਦਿਖਾ ਕੇ ਸਦਕਾ (ਦਾਨ) ਦਿੰਦਾ ਹੈ; ਅਤੇ ਕੁਰਆਨ ਨੂੰ ਹੌਲੀ ਆਵਾਜ਼ ਵਿੱਚ ਪੜ੍ਹਨ ਵਾਲਾ ਉਸ ਵਿਅਕਤੀ ਵਾਂਗ ਹੈ ਜੋ ਲੁਕੋ ਕੇ ਸਦਕਾ ਦਿੰਦਾ ਹੈ।"
[صحيح] - [رواه أبو داود والترمذي والنسائي] - [سنن أبي داود - 1333]
ਇਸ ਹਦੀਸ ਵਿੱਚ ਨਬੀ ﷺ ਦੱਸਦੇ ਹਨ ਕਿ ਉੱਚੀ ਆਵਾਜ਼ ਵਿੱਚ ਕੁਰਆਨ ਦੀ ਤਿਲਾਵਤ ਕਰਨ ਵਾਲਾ ਵਿਅਕਤੀ ਖੁਲ੍ਹੇ ਆਮ ਸਦਕਾ ਕਰਨ ਵਾਲੇ ਵਿਅਕਤੀ ਵਾਂਗ ਹੈ; ਅਤੇ ਹੌਲੀ ਆਵਾਜ਼ ਵਿੱਚ ਕੁਰਆਨ ਦੀ ਤਿਲਾਵਤ ਕਰਨ ਵਾਲਾ ਵਿਅਕਤੀ ਲੁਕੋ ਕੇ ਸਦਕਾ ਦੇਣ ਵਾਲੇ ਵਿਅਕਤੀ ਵਾਂਗ ਹੈ।