ਜੇ ਤੁਸੀਂ ਅੱਲਾਹ 'ਤੇ ਉਸ ਤਰੀਕੇ ਦਾ ਭਰੋਸਾ ਕਰਨ ਲੱਗ ਜਾਵੋਂ, ਜਿਸ ਤਰੀਕੇ ਦਾ ਭਰੋਸਾ ਕਰਨ ਦਾ ਉਸ ਦਾ ਹੱਕ ਬਣਦਾ ਹੈ, ਤਾਂ ਉਹ ਤੁਹਾਨੂੰ ਉਸੇ ਤਰੀਕੇ ਨਾਲ ਰਿਜ਼ਕ (ਰੋਜ਼ੀ-ਰੋਟੀ) ਦੇਵੇਗਾ ਜਿਵੇਂ ਉਹ ਪੰਛੀਆਂ ਨੂੰ ਰਿਜ਼ਕ ਦਿੰਦਾ ਹੈ। ਉਹ ਪੰਛੀ ਸਵੇਰੇ ਖਾਲੀ ਪੇਟ ਨਿੱਕਲਦੇ ਹਨ ਅਤੇ ਸ਼ਾਮ ਨੂੰ ਪੇਟ ਭਰ ਕੇ ਵਾਪਸ ਆਉਂਦੇ ਹਨ।

ਬਦਸ਼ਗਨੀ ਸ਼ਿਰਕ ਹੈ, ਬਦਸ਼ਗਨੀ ਸ਼ਿਰਕ ਹੈ, ਬਦਸ਼ਗਨੀ ਸ਼ਿਰਕ ਹੈ» -ਆਪ ﷺ ਨੇ ਇਹ ਗੱਲ ਤਿੰਨ ਵਾਰ ਕਹੀ- ਉਂਜ ਸਾਡੇ ਵਿੱਚੋਂ ਹਰੇਕ ਵਿਅਕਤੀ ਦੇ ਦਿਲ ਵਿੱਚ ਇਸ ਤਰ੍ਹਾਂ ਦੀ ਗੱਲ ਆ ਜਾਂਦੀ ਹੈ, ਲੇਕਿਨ ਅੱਲਾਹ ਤਆਲਾ ਉਸਨੂੰ ਆਪਣੇ ਉੱਤੇ ਤਵੱਕਲ (ਭਰੋਸੇ) ਰਾਹੀਂ ਇਸ ਨੂੰ ਦੂਰ ਕਰ ਦਿੰਦਾ ਹੈ।
ਅਮਲ ਛੇ ਪ੍ਰਕਾਰ ਦੇ ਹੁੰਦੇ ਹਨ ਅਤੇ ਲੋਕ ਚਾਰ ਪ੍ਰਕਾਰ ਦੇ ਹੁੰਦੇ ਹਨ। ਛੇ ਅਮਲਾਂ ਵਿੱਚੋਂ ਦੋ ਪ੍ਰਕਾਰ ਦੇ ਅਮਲ ਵਾਜਿਬ ਕਰ ਦੇਣ ਵਾਲੇ ਹਨ, ਦੋ ਪ੍ਰਕਾਰ ਦੇ ਅਮਲ ਬਰਾਬਰੀ ਵਾਲੇ ਹਨ, ਇੱਕ ਅਮਲ ਅਜਿਹਾ ਹੈ ਜਿਸਦਾ ਬਦਲਾ ਦਸ ਗੁਣਾ ਮਿਲਦਾ ਹੈ ਅਤੇ ਇੱਕ ਅਮਲ ਅਜਿਹਾ ਹੈ ਜਿਸਦਾ ਬਦਲਾ ਸੱਤ ਸੌ ਗੁਣਾ ਮਿਲਦਾ ਹੈ
ਕੁਰਆਨ ਨੂੰ ਉੱਚੀ ਆਵਾਜ਼ ਵਿੱਚ ਪੜ੍ਹਨ ਵਾਲਾ ਉਸ ਵਿਅਕਤੀ ਵਾਂਗ ਹੈ ਜੋ ਦਿਖਾ ਕੇ ਸਦਕਾ (ਦਾਨ) ਦਿੰਦਾ ਹੈ; ਅਤੇ ਕੁਰਆਨ ਨੂੰ ਹੌਲੀ ਆਵਾਜ਼ ਵਿੱਚ ਪੜ੍ਹਨ ਵਾਲਾ ਉਸ ਵਿਅਕਤੀ ਵਾਂਗ ਹੈ ਜੋ ਲੁਕੋ ਕੇ ਸਦਕਾ ਦਿੰਦਾ ਹੈ।
“ਨਿਰਸੰਦੇਹ ਅੱਲਾਹ ਉਸੇ ਅਮਲ ਨੂੰ ਕਬੂਲ ਕਰਦਾ ਹੈ, ਜੋ ਖ਼ਾਲਸ ਉਸ ਲਈ ਕੀਤਾ ਜਾਵੇ ਅਤੇ ਉਸ ਦੀ ਰਜ਼ਾਮੰਦੀ ਹਾਸਲ ਕਰਨ ਲਈ ਕੀਤਾ ਗਿਆ ਹੋਵੇ।”