عَنْ عُمَرَ بْنِ الخَطَّابِ رَضِيَ اللَّهُ عَنْهُ عَنِ النَّبِيِّ صَلَّى اللَّهُ عَلَيْهِ وَسَلَّمَ قَالَ:
«لَوْ أَنَّكُمْ كُنْتُمْ تَوَكَّلُونَ عَلَى اللهِ حَقَّ تَوَكُّلِهِ لَرَزَقَكُمْ كَمَا يَرْزَقُ الطَّيْرَ تَغْدُو خِمَاصًا وَتَرُوحُ بِطَانًا».
[صحيح] - [رواه الإمام أحمد، والترمذي، والنسائي، وابن ماجه، وابن حبان في صحيحه، والحاكم] - [الأربعون النووية: 49]
المزيــد ...
ਅਬੂ ਹੁਰੈਰਾ ਰਜ਼ੀਅੱਲਾਹੁ ਅਨਹੁ ਬਿਆਨ ਕਰਦੇ ਹਨ ਕਿ ਨਬੀ ਕਰੀਮ ﷺ ਨੇ ਫਰਮਾਇਆ:
“ਜੇ ਤੁਸੀਂ ਸੱਚੇ ਤੌਰ ‘ਤੇ ਅੱਲਾਹ ਤੇ ਭਰੋਸਾ ਕਰਦੇ, ਜਿਵੇਂ ਉਸ ਦੀ ਮਰਯਾਦਾ ਹੈ, ਤਾਂ ਉਹ ਤੁਹਾਨੂੰ ਉਹ ਰੋਜ਼ੀ ਦੇਵੇਗਾ, ਜਿਵੇਂ ਉਹ ਪੰਛੀਆਂ ਨੂੰ ਦੇਂਦਾ ਹੈ, ਜੋ ਸਵੇਰੇ ਖਾਲੀ ਪੇਟ ਉਡਦੇ ਹਨ ਅਤੇ ਸ਼ਾਮ ਨੂੰ ਭਰੇ ਪੇਟ ਵਾਪਸ ਆਉਂਦੇ ਹਨ।”
[صحيح] - [رواه الإمام أحمد والترمذي والنسائي وابن ماجه وابن حبان في صحيحه والحاكم] - [الأربعون النووية - 49]
ਅੱਲਾਹ ਦੇ ਨਬੀ ﷺ ਸਾਨੂੰ ਇਸ ਗੱਲ ਦੀ ਨਸੀਹਤ ਕਰਦੇ ਹਨ ਕਿ ਅਸੀਂ ਦੀਨ ਤੇ ਦੁਨੀਆ ਦੇ ਹਰ ਕੰਮ ਵਿੱਚ ਲਾਭ ਲੈਣ ਲਈ ਜਾਂ ਨੁਕਸਾਨ ਤੋਂ ਬਚਣ ਲਈ ਅੱਲਾਹ 'ਤੇ ਭਰੋਸਾ ਕਰੀਏ। ਕਿਉਂਕਿ ਕਿਸੇ ਚੀਜ਼ ਨੂੰ ਦੇਣ ਵਾਲਾ ਜਾਂ ਰੋਕਣ ਵਾਲਾ ਵੀ ਓਹੀਓ ਹੈ, ਅਤੇ ਲਾਭ ਦੇਣ ਵਾਲਾ ਜਾਂ ਨੁਕਸਾਨ ਕਰਨ ਵਾਲਾ ਵੀ ਓਹੀਓ ਹੈ। ਇਸੇ ਤਰੀਕੇ ਨਾਲ ਸਾਨੂੰ ਅੱਲਾਹ 'ਤੇ ਸੱਚਾ ਭਰੋਸਾ ਕਰਨ ਦੇ ਨਾਲ ਨਾਲ ਇਹੋ ਜਿਹੇ ਕੰਮ ਕਰਨੇ ਚਾਹੀਦੇ ਹਨ ਜਿਨ੍ਹਾਂ ਤੋਂ ਫਾਇਦਾ ਮਿਲੇ ਅਤੇ ਨੁਕਸਾਨ ਤੋਂ ਬਚਾਓ ਹੋਵੇ। ਜਦੋਂ ਅਸੀਂ ਇਸ ਤਰ੍ਹਾਂ ਕਰਾਂਗੇ, ਤਾਂ ਅੱਲਾਹ ਵੀ ਸਾਨੂੰ ਉਸੇ ਤਰ੍ਹਾਂ ਰਿਜ਼ਕ ਦੇਵੇਗਾ ਜਿਵੇਂ ਉਹ ਪੰਛੀਆਂ ਨੂੰ ਰਿਜ਼ਕ ਦਿੰਦਾ ਹੈ, ਜੋ ਸਵੇਰੇ ਖਾਲੀ ਪੇਟ ਨਿੱਕਲਦੇ ਹਨ ਅਤੇ ਸ਼ਾਮ ਨੂੰ ਪੇਟ ਭਰ ਕੇ ਵਾਪਸ ਆਉਂਦੇ ਹਨ। ਉਂਞ ਇਨ੍ਹਾਂ ਪੰਛੀਆਂ ਦਾ ਸਵੇਰੇ ਨਿੱਕਲਣਾ, ਰਿਜ਼ਕ ਨੂੰ ਤਲਾਸ਼ ਕਰਨ ਦਾ ਕੰਮ ਹੀ ਹੁੰਦਾ ਹੈ। ਇੰਜ ਨਹੀਂ ਕਿ ਉਹ ਅੱਲਾਹ 'ਤੇ ਭਰੋਸਾ ਕਰਕੇ ਖਾਲੀ ਬੈਠ ਜਾਣ ਜਾਂ ਸੁਸਤੀ ਕਰਨ ਤੇ ਉਨ੍ਹਾਂ ਦਾ ਰਿਜ਼ਕ ਉਨ੍ਹਾਂ ਨੂੰ ਮਿਲ ਜਾਵੇ।