عَنِ النَّوَّاسِ بْنِ سِمْعَانَ رَضِيَ اللهُ عَنْهُ عَنِ النَّبِيِّ صَلَّى اللهُ عَلَيْهِ وَسَلَّمَ قَالَ:
«البِرُّ: حُسْنُ الخُلُقِ، وَالإِثْمُ مَا حَاكَ فِي صَدْرِكَ، وَكَرِهْتَ أَنْ يَطَّلِعَ عَلَيْهِ النَّاسُ». وَعَنْ وَابِصَةَ بْنِ مَعْبَدٍ رَضِيَ اللَّهُ عَنْهُ قَالَ: أَتَيْتُ رَسُولَ اللَّهِ صَلَّى اللهُ عَلَيْهِ وَسَلَّمَ فَقَالَ: «جِئْتَ تَسْأَلُ عَنِ البِرِّ وَالإِثْمِ»، قُلْتُ: نَعَمْ، قَالَ: «اسْتَفْتِ قَلْبَكَ، البِرُّ: مَا اطْمَأَنَّتْ إلَيْهِ النَّفْسُ، وَاطْمَأَنَّ إلَيْهِ القَلْبُ، وَالإِثْمُ: مَا حَاكَ فِي نَفْسِكَ وَتَرَدَّدَ فِي الصَّدْرِ، وَإِنْ أَفْتَاكَ النَّاسُ وَأَفْتَوْكَ».

[صحيح] - [الحديث الأول: رواه مسلم، والحديث الثاني: رواه أحمد والدارمي.] - [الأربعون النووية: 27]
المزيــد ...

ਨੱਵਾਸ ਬਿਨ ਸਮਆਨ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਨਬੀ ਕਰੀਮ ﷺ ਨੇ ਫ਼ਰਮਾਇਆ:
“ਨੇਕੀ ਚੰਗਾ ਵਿਵਹਾਰ ਹੈ, ਅਤੇ ਗੁਨਾਹ ਉਹ ਹੈ ਜੋ ਤੇਰੇ ਦਿਲ ਵਿੱਚ ਖਟਕੇ ਅਤੇ ਤੈਨੂੰ ਇਹ ਬੁਰਾ ਲੱਗੇ ਕਿ ਲੋਕ ਉਸ ਬਾਰੇ ਜਾਣਨ।" ਵਾਬਿਸਾ ਬਿਨ ਮਾਬਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਰਸੂਲੁੱਲਾਹ ﷺ ਕੋਲ ਆਇਆ, ਤਾਂ ਆਪ ਨੇ ਫਰਮਾਇਆ: “ਤੂੰ ਨੇਕੀ ਅਤੇ ਗੁਨਾਹ (ਪਾਪ) ਬਾਰੇ ਪੁੱਛਣ ਆਇਆ ਹੈਂ?” ਮੈਂ ਕਿਹਾ: ਜੀ ਹਾਂ। ਆਪ ﷺ ਨੇ ਫਰਮਾਇਆ: “ਆਪਣੇ ਦਿਲ ਨੂੰ ਪੂਛੋ। ਨੇਕੀ ਉਹ ਹੈ ਜਿਸ ‘ਤੇ ਨਫ਼ਸ (ਅੰਤਰਮਨ) ਸੰਤੁਸ਼ਟ ਹੋਵੇ ਅਤੇ ਦਿਲ ਵਿੱਚ ਕੋਈ ਖਟਕ ਨਾ ਆਵੇ। ਅਤੇ ਗੁਨਾਹ ਉਹ ਹੈ ਜੋ ਨਫ਼ਸ ਨੂੰ ਖਟਕੇ ਅਤੇ ਦਿਲ ਵਿੱਚ ਉਸ ਲਈ ਸ਼ੱਕ ਹੋਵੇ, ਭਾਵੇਂ ਲੋਕ ਤੁਹਾਨੂੰ (ਉਸ ਦੇ ਸਹੀ ਹੋਣ ਦਾ) ਫ਼ਤਵਾ ਦੇ ਦੇਣ ਅਤੇ ਉਸਨੂੰ ਜਾਇਜ਼ ਕਹਿੰਦੇ ਰਹਿਣ।”

[صحيح] - [الحديث الأول: رواه مسلم، والحديث الثاني: رواه أحمد والدارمي] - [الأربعون النووية - 27]

ਵਿਆਖਿਆ

ਅੱਲਾਹ ਦੇ ਨਬੀ ﷺ ਨੇ ਨੇਕੀ ਅਤੇ ਗੁਨਾਹ ਬਾਰੇ ਗੱਲ ਕਰਦੇ ਹੋਏ ਫਰਮਾਇਆ ਕਿ ਸਭ ਤੋਂ ਵੱਡੀ ਨੇਕੀ ਚੰਗਾ ਵਿਵਹਾਰ ਹੈ। ਅੱਲਾਹ ਨਾਲ ਚੰਗਾ ਵਿਵਹਾਰ ਇਹ ਹੈ ਕਿ ਉਸਦਾ ਤੱਕਵਾ (ਰੱਬ ਦੇ ਹੁਕਮਾਂ ਦਾ ਪਾਲਣ) ਕੀਤਾ ਜਾਵੇ ਅਤੇ ਮਖਲੂਕਾਂ (ਜੀਵਾਂ) ਨਾਲ ਚੰਗਾ ਵਿਵਹਾਰ ਇਹ ਹੈ ਕਿ ਉਨ੍ਹਾਂ ਵੱਲੋਂ ਦਿੱਤੀ ਤਕਲੀਫ਼ ਨੂੰ ਬਰਦਾਸ਼ਤ ਕੀਤਾ ਜਾਵੇ, ਗੁੱਸਾ ਘੱਟ ਕੀਤਾ ਜਾਵੇ, ਹੱਸ ਕੇ ਮਿਲਿਆ ਜਾਵੇ, ਚੰਗੀ ਗੱਲ ਕੀਤੀ ਜਾਵੇ, ਰਿਸ਼ਤੇ-ਨਾਤਿਆਂ ਦਾ ਧਿਆਨ ਰੱਖਿਆ ਜਾਵੇ, ਗੱਲ ਮੰਨੀ ਜਾਵੇ, ਨਰਮੀ ਵਰਤੀ ਜਾਵੇ, ਦਇਆ ਕੀਤੀ ਜਾਵੇ ਅਤੇ ਲੋਕਾਂ ਨਾਲ ਮਿਲ-ਜੁਲ ਕੇ ਰਿਹਾ ਜਾਵੇ। ਨੇਕੀ ਉਹ ਹੈ ਜਿਸ ਨਾਲ ਦਿਲ ਤੇ ਨਫ਼ਸ ਸੰਤੁਸ਼ਟ ਰਹਿਣ। ਜਦੋਂ ਕਿ ਗੁਨਾਹ ਅਜਿਹੀ ਮਾੜੀ ਚੀਜ਼ ਹੈ, ਜੋ ਦਿਲ ਵਿੱਚ ਖਟਕੇ, ਦਿਲ ਉਸ ਤੋਂ ਸੰਤੁਸ਼ਟ ਨਾ ਹੋਵੇ, ਵਾਰ-ਵਾਰ ਦਿਲ ਵਿੱਚ ਸ਼ੱਕ ਹੋਵੇ ਕਿ ਕਿਤੇ ਇਹ ਗੁਨਾਹ ਤਾਂ ਨਹੀਂ ਅਤੇ ਤੁਸੀਂ ਉਸ ਨੂੰ ਨੇਕ ਤੇ ਚੰਗੇ ਲੋਕਾਂ ਦੇ ਸਾਹਮਣੇ ਨਾ ਲਿਆਉਣਾ ਚਾਹੋ। ਕਿਉਂਕਿ ਕੁਦਰਤੀ ਤੌਰ 'ਤੇ ਇਨਸਾਨ ਦਾ ਮਨ ਇਹ ਚਾਹੁੰਦਾ ਹੈ ਕਿ ਲੋਕ ਉਸ ਦੀਆਂ ਚੰਗੀਆਂ ਗੱਲਾਂ ਹੀ ਜਾਣਨ। ਇਸ ਲਈ ਜੇਕਰ ਤੁਸੀਂ ਕਿਸੇ ਚੀਜ਼ ਦਾ ਲੋਕਾਂ ਦੀ ਜਾਣਕਾਰੀ ਵਿੱਚ ਆਉਣਾ ਨਾਪਸੰਦ ਕਰਦੇ ਹੋ, ਤਾਂ ਇਸਦਾ ਮਤਲਬ ਇਹ ਹੈ ਕਿ ਉਹ ਗੁਨਾਹ ਹੈ ਅਤੇ ਉਸ ਵਿੱਚ ਕੋਈ ਭਲਾਈ ਨਹੀਂ। ਭਾਵੇਂ ਲੋਕ ਤੁਹਾਨੂੰ ਉਸ ਦੇ ਸਹੀ ਹੋਣ ਦਾ ਫਤਵਾ ਦੇ ਦੇਣ, ਤਾਂ ਵੀ ਉਨ੍ਹਾਂ ਦਾ ਫਤਵਾ ਕਬੂਲ ਨਾ ਕਰੋ, ਜੇਕਰ ਤੁਹਾਡੇ ਦਿਲ ਵਿੱਚ ਸ਼ੱਕ ਆਉਂਦਾ ਰਹੇ। ਕਿਉਂਕਿ ਜੇ ਸ਼ੱਕ ਸਹੀ ਹੋਵੇ ਅਤੇ ਫਤਵਾ ਦੇਣ ਵਾਲਾ ਬਿਨਾ ਜਾਣਕਾਰੀ ਦੇ ਫਤਵਾ ਦੇ ਦੇਵੇ ਤਾਂ ਫਤਵੇ ਨਾਲ ਸ਼ੱਕ ਦੂਰ ਨਹੀਂ ਹੁੰਦਾ। ਲੇਕਿਨ ਜੇ ਫਤਵਾ ਸ਼ਰੀਅਤੀ ਦਲੀਲ ‘ਤੇ ਅਧਾਰਿਤ ਹੋਵੇ, ਤਾਂ ਫਤਵਾ ਪੁੱਛਣ ਵਾਲੇ ਲਈ ਇਸਨੂੰ ਮੰਨਣਾ ਲਾਜ਼ਮੀ ਹੋਵੇਗਾ, ਫੇਰ ਭਾਵੇਂ ਉਸ ਦਾ ਦਿਲ ਸੰਤੁਸ਼ਟ ਨਾ ਵੀ ਹੋਵੇ।

ਹਦੀਸ ਦੇ ਫਾਇਦੇ ਵਿੱਚੋਂ

  1. ਚੰਗੇ ਆਚਰਣ ਤੇ ਵਿਵਹਾਰ ਨੂੰ ਅਪਨਾਉਣ ਦੀ ਪ੍ਰੇਰਨਾ, ਕਿਉਂਕਿ ਚੰਗੇ ਵਿਵਹਾਰ ਨੂੰ ਨੇਕੀ ਦੇ ਸਭ ਤੋਂ ਵੱਡੇ ਕੰਮਾਂ ਵਿੱਚ ਗਿਣਿਆ ਜਾਂਦਾ ਹੈ।
  2. ਇੱਕ ਮੋਮਿਨ (ਈਮਾਨ ਵਾਲੇ) ਲਈ ਸੱਚ ਅਤੇ ਝੂਠ ਵਿਚਕਾਰ ਫਰਕ ਕਰਨ ਵਿੱਚ ਕੋਈ ਦਿੱਕਤ ਨਹੀਂ ਹੁੰਦੀ। ਕਿਉਂਕਿ ਉਹ ਆਪਣੇ ਦਿਲ ਵਿੱਚ ਵੱਸਦੇ ਨੂਰ (ਰੋਸ਼ਨੀ) ਰਾਹੀਂ ਸੱਚ ਨੂੰ ਪਛਾਣਦਾ ਹੈ ਅਤੇ ਝੂਠ ਤੋਂ ਨਫ਼ਰਤ ਕਰਦਾ ਹੈ ਤੇ ਉਸ ਪ੍ਰਤੀ ਈਰਖਾ ਰੱਖਦਾ ਹੈ।
  3. ਗੁਨਾਹ ਦਾ ਇੱਕ ਲੱਛਣ ਇਹ ਹੈ ਕਿ ਦਿਲ ਉਸਤੋਂ ਬੇਚੈਨ ਤੇ ਪਰੇਸ਼ਾਨ ਰਹੇ ਅਤੇ ਇਹ ਚੰਗਾ ਨਾ ਲੱਗੇ ਕਿ ਲੋਕ ਉਸਨੂੰ ਜਾਣਨ।
  4. ਸਿੰਧੀ ਕਹਿੰਦੇ ਹਨ: ਇਹ ਗੱਲ ਉਨ੍ਹਾਂ ਗੁੰਝਲਦਾਰ (ਸ਼ੱਕ ਵਾਲੀਆਂ) ਚੀਜ਼ਾਂ ਬਾਰੇ ਕੀਤੀ ਗਈ ਹੈ, ਜਿਨ੍ਹਾਂ ਬਾਰੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਉਹ ਨੇਕੀ ਹਨ ਜਾਂ ਗੁਨਾਹ। ਉਂਝ ਸ਼ਰੀਅਤ (ਇਸਲਾਮੀ ਕਾਨੂੰਨ) ਵਿੱਚ ਜਿਨ੍ਹਾਂ ਗੱਲਾਂ ਦਾ ਹੁਕਮ ਦਿੱਤਾ ਗਿਆ ਹੈ, ਉਹ ਨੇਕੀ ਦੇ ਕੰਮ ਹਨ ਅਤੇ ਜਿਨ੍ਹਾਂ ਗੱਲਾਂ ਤੋਂ ਰੋਕਿਆ ਗਿਆ ਹੈ, ਉਹ ਗੁਨਾਹ ਦੇ ਕੰਮ ਹਨ। ਇਨ੍ਹਾਂ ਦੋਵਾਂ ਬਾਰੇ ਦਿਲ ਤੋਂ ਪੁੱਛਣ ਅਤੇ ਉਸ ਦੀ ਸੰਤੁਸ਼ਟੀ ਪ੍ਰਾਪਤ ਕਰਨ ਦੀ ਲੋੜ ਨਹੀਂ ਹੁੰਦੀ।
  5. ਇਸ ਹਦੀਸ ਵਿੱਚ ਸੰਬੋਧਨ ਉਨ੍ਹਾਂ ਲੋਕਾਂ ਨੂੰ ਕੀਤਾ ਹੈ ਜੋ ਫ਼ਿਤਰਤ-ਏ-ਸਲੀਮ (ਕੁਦਰਤੀ ਤੌਰ 'ਤੇ ਸਾਫ਼ ਦਿਲ) ਵਾਲੇ ਹਨ। ਉਹ ਲੋਕ ਨਹੀਂ ਜਿਨ੍ਹਾਂ ਦੇ ਦਿਲ ਉਲਟੇ ਹੋ ਚੁੱਕੇ ਹਨ, ਜੋ ਚੰਗੇ ਤੇ ਮਾੜੇ ਵਿੱਚ ਫਰਕ ਨਹੀਂ ਕਰ ਸਕਦੇ ਅਤੇ ਆਪਣੀਆਂ ਇੱਛਾਵਾਂ ਦੇ ਪਿੱਛੇ ਲੱਗ ਕੇ ਆਪਣੀ ਮਨ-ਮਰਜ਼ੀ ਕਰਦੇ ਹਨ।
  6. ਤੀਬੀ ਕਹਿੰਦੇ ਹਨ: ਕਿਹਾ ਜਾਂਦਾ ਹੈ: ਇਸ ਹਦੀਸ ਵਿੱਚ ਆਏ ਸ਼ਬਦ 'ਅਲ-ਬਿੱਰ' (ਨੇਕੀ) ਦੀ ਕਈ ਵਿਆਖਿਆਵਾਂ ਕੀਤੀਆਂ ਗਈਆਂ ਹਨ। ਕਿਸੇ ਥਾਂ 'ਤੇ ਇਸ ਤੋਂ ਭਾਵ ਅਜਿਹਾ ਕੰਮ ਹੈ ਜਿਸ ਨਾਲ ਦਿਲ ਤੇ ਮਨ ਸੰਤੁਸ਼ਟ ਹੋ ਜਾਵੇ। ਕਿਸੇ ਥਾਂ 'ਤੇ ਇਸ ਦੀ ਵਿਆਖਿਆ ਈਮਾਨ ਨਾਲ ਕੀਤੀ ਗਈ ਹੈ। ਕਿਸੇ ਹੋਰ ਥਾਂ 'ਤੇ ਇਸ ਤੋਂ ਭਾਵ ਅਜਿਹਾ ਕੰਮ ਹੈ ਜੋ ਤੁਹਾਨੂੰ ਅੱਲਾਹ ਦੇ ਨੇੜੇ ਕਰ ਦੇਵੇ। ਜਦੋਂ ਕਿ ਇੱਥੇ ਇਸ ਤੋਂ ਭਾਵ ਚੰਗਾ ਆਚਰਣ/ਵਿਵਹਾਰ ਹੈ ਅਤੇ ਚੰਗੇ ਵਿਵਹਾਰ ਦੀ ਵਿਆਖਿਆ— ਤਕਲੀਫ਼ ਵੇਲੇ ਬਰਦਾਸ਼ਤ ਕਰਨ, ਗੁੱਸਾ ਘੱਟ ਕਰਨ, ਹੱਸਦੇ ਰਹਿਣ, ਚੰਗੀ ਗੱਲ ਕਰਨ ਆਦਿ ਨਾਲ ਕੀਤੀ ਗਈ ਹੈ। ਉਂਝ ਇਹ ਸਾਰੀਆਂ ਵਿਆਖਿਆਵਾਂ ਇੱਕ ਦੂਜੇ ਦੇ ਨੇੜੇ ਹੀ ਹਨ।
ਅਨੁਵਾਦ ਦਿਖਾਓਣਾ
ਭਾਸ਼ਾ: الإنجليزية الأوردية الإسبانية ਹੋਰ (55)
ਹੋਰ