عَنْ خُرَيْمِ بْنِ فَاتِكٍ رضي الله عنه قَالَ: قَالَ رَسُولُ اللهِ صَلَّى اللهُ عَلَيْهِ وَسَلَّمَ:
«الْأَعْمَالُ سِتَّةٌ، وَالنَّاسُ أَرْبَعَةٌ، فَمُوجِبَتَانِ، وَمِثْلٌ بِمِثْلٍ، وَحَسَنَةٌ بِعَشْرِ أَمْثَالِهَا، وَحَسَنَةٌ بِسَبْعِ مِائَةٍ، فَأَمَّا الْمُوجِبَتَانِ: فَمَنْ مَاتَ لَا يُشْرِكُ بِاللهِ شَيْئًا دَخَلَ الْجَنَّةَ، وَمَنْ مَاتَ يُشْرِكُ بِاللهِ شَيْئًا دَخَلَ النَّارَ، وَأَمَّا مِثْلٌ بِمِثْلٍ: فَمَنْ هَمَّ بِحَسَنَةٍ حَتَّى يَشْعُرَهَا قَلْبُهُ، وَيَعْلَمَهَا اللهُ مِنْهُ كُتِبَتْ لَهُ حَسَنَةً، وَمَنْ عَمِلَ سَيِّئَةً، كُتِبَتْ عَلَيْهِ سَيِّئَةً، وَمَنْ عَمِلَ حَسَنَةً فَبِعَشْرِ أَمْثَالِهَا، وَمَنْ أَنْفَقَ نَفَقَةً فِي سَبِيلِ اللهِ فَحَسَنَةٌ بِسَبْعِ مِائَةٍ، وَأَمَّا النَّاسُ، فَمُوَسَّعٌ عَلَيْهِ فِي الدُّنْيَا مَقْتُورٌ عَلَيْهِ فِي الْآخِرَةِ، وَمَقْتُورٌ عَلَيْهِ فِي الدُّنْيَا مُوَسَّعٌ عَلَيْهِ فِي الْآخِرَةِ، وَمَقْتُورٌ عَلَيْهِ فِي الدُّنْيَا وَالْآخِرَةِ، وَمُوَسَّعٌ عَلَيْهِ فِي الدُّنْيَا وَالْآخِرَةِ».

[حسن] - [رواه أحمد] - [مسند أحمد: 18900]
المزيــد ...

ਇਸ ਅਨੁਵਾਦ ਨੂੰ ਹੋਰ ਸਮੀਖਿਆ ਅਤੇ ਪੜਤਾਲ ਦੀ ਲੋੜ ਹੈ.

ਖੁਰੈਮ ਬਿਨ ਫਾਤਿਕ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ:
"ਅਮਲ ਛੇ ਪ੍ਰਕਾਰ ਦੇ ਹੁੰਦੇ ਹਨ ਅਤੇ ਲੋਕ ਚਾਰ ਪ੍ਰਕਾਰ ਦੇ ਹੁੰਦੇ ਹਨ। ਛੇ ਅਮਲਾਂ ਵਿੱਚੋਂ ਦੋ ਪ੍ਰਕਾਰ ਦੇ ਅਮਲ ਵਾਜਿਬ ਕਰ ਦੇਣ ਵਾਲੇ ਹਨ, ਦੋ ਪ੍ਰਕਾਰ ਦੇ ਅਮਲ ਬਰਾਬਰੀ ਵਾਲੇ ਹਨ, ਇੱਕ ਅਮਲ ਅਜਿਹਾ ਹੈ ਜਿਸਦਾ ਬਦਲਾ ਦਸ ਗੁਣਾ ਮਿਲਦਾ ਹੈ ਅਤੇ ਇੱਕ ਅਮਲ ਅਜਿਹਾ ਹੈ ਜਿਸਦਾ ਬਦਲਾ ਸੱਤ ਸੌ ਗੁਣਾ ਮਿਲਦਾ ਹੈ। ਜਿੱਥੇ ਤੱਕ ਦੋ ਵਾਜਿਬ ਕਰ ਦੇਣ ਵਾਲੇ ਅਮਲਾਂ ਦੀ ਗੱਲ ਹੈ, ਤਾਂ: ਜੋ ਵਿਅਕਤੀ ਇਸ ਹਾਲ ਵਿੱਚ ਮਰੇ ਕਿ ਉਹ ਅੱਲਾਹ ਦੇ ਨਾਲ ਕਿਸੇ ਨੂੰ ਸ਼ਰੀਕ ਨਾ ਬਣਾਉਂਦਾ ਹੋਵੇ, ਤਾਂ ਉਹ ਜੰਨਤ ਵਿੱਚ ਜਾਵੇਗਾ ਅਤੇ ਜੋ ਵਿਅਕਤੀ ਇਸ ਹਾਲ ਵਿੱਚ ਮਰੇ ਕਿ ਅੱਲਾਹ ਦੇ ਨਾਲ ਕਿਸੇ ਨੂੰ ਸ਼ਰੀਕ ਬਣਾਉਂਦਾ ਹੋਵੇ, ਤਾਂ ਉਹ ਜਹੰਨਮ ਵਿੱਚ ਜਾਵੇਗਾ। ਜਿੱਥੇ ਤੱਕ ਬਰਾਬਰੀ ਵਾਲੇ ਅਮਲ ਦੀ ਗੱਲ ਹੈ, ਤਾਂ: ਜੋ ਵਿਅਕਤੀ ਕੋਈ ਚੰਗਾ ਕੰਮ ਕਰਨ ਦਾ ਇਰਾਦਾ ਕਰੇ, ਉਸਦਾ ਦਿਲ ਇਸ ਨੂੰ ਮਹਿਸੂਸ ਕਰੇ ਅਤੇ ਅੱਲਾਹ ਉਸ ਦੇ ਇਸ ਇਰਾਦੇ ਨੂੰ ਦੇਖ ਲਵੇ, ਤਾਂ ਉਸ ਦੇ ਹੱਕ ਵਿੱਚ ਇੱਕ ਨੇਕੀ (ਸਵਾਬ) ਲਿਖ ਦਿੱਤੀ ਜਾਂਦੀ ਹੈ; ਇਸੇ ਤਰ੍ਹਾਂ ਜਿਸਨੇ ਕੋਈ ਬੁਰਾ ਕੰਮ ਕੀਤਾ, ਉਸ ਲਈ ਇੱਕ ਗੁਨਾਹ ਲਿਖਿਆ ਜਾਂਦਾ ਹੈ। ਅਤੇ ਜੋ ਕੋਈ ਚੰਗਾ ਕੰਮ ਕਰਦਾ ਹੈ, ਤਾਂ ਉਸ ਨੂੰ ਉਸ ਦਾ ਦਸ ਗੁਣਾ ਇਨਾਮ (ਸਵਾਬ) ਮਿਲਦਾ ਹੈ। ਅਤੇ ਜੋ ਕੋਈ ਅੱਲਾਹ ਦੇ ਰਾਹ ਵਿੱਚ ਖਰਚ ਕਰਦਾ ਹੈ, ਤਾਂ ਉਸ ਨੂੰ ਉਸ ਦਾ ਸੱਤ ਸੌ ਗੁਣਾ ਇਨਾਮ ਮਿਲਦਾ ਹੈ। ਜਿੱਥੇ ਤੱਕ ਚਾਰ ਪ੍ਰਕਾਰ ਦੇ ਲੋਕਾਂ ਦੀ ਗੱਲ ਹੈ, ਤਾਂ: ਕੁੱਝ ਲੋਕ ਦੁਨੀਆ ਵਿੱਚ ਖੁਸ਼ਹਾਲ ਹਨ ਲੇਕਿਨ ਆਖਰਤ ਵਿੱਚ ਦੁਖੀ ਹੋਣਗੇ, ਕੁੱਝ ਲੋਕ ਦੁਨੀਆ ਵਿੱਚ ਦੁਖੀ ਹਨ ਲੇਕਿਨ ਆਖਰਤ ਵਿੱਚ ਖੁਸ਼ਹਾਲ ਹੋਣਗੇ, ਕੁੱਝ ਲੋਕ ਦੁਨੀਆ ਵਿੱਚ ਵੀ ਦੁਖੀ ਹਨ ਤੇ ਆਖਰਤ ਵਿੱਚ ਵੀ ਦੁਖੀ ਹੋਣਗੇ ਅਤੇ ਕੁੱਝ ਲੋਕ ਦੁਨੀਆ ਵਿੱਚ ਵੀ ਖੁਸ਼ਹਾਲ ਹਨ ਤੇ ਆਖਰਤ ਵਿੱਚ ਵੀ ਖੁਸ਼ਹਾਲ ਹੋਣਗੇ।"

[حسن] - [رواه أحمد] - [مسند أحمد - 18900]

ਵਿਆਖਿਆ

ਅੱਲਾਹ ਦੇ ਨਬੀ ﷺ ਨੇ ਦੱਸਿਆ ਕਿ ਅਮਲ ਛੇ ਪ੍ਰਕਾਰ ਦੇ ਹੁੰਦੇ ਹਨ ਅਤੇ ਲੋਕ ਚਾਰ ਪ੍ਰਕਾਰ ਦੇ ਹੁੰਦੇ ਹਨ। ਛੇ ਪ੍ਰਕਾਰ ਦੇ ਅਮਲ ਹਨ:
1- ਜੋ ਵਿਅਕਤੀ ਇਸ ਹਾਲਤ ਵਿੱਚ ਮਰੇ ਕਿ ਉਹ ਅੱਲਾਹ ਨਾਲ ਕਿਸੇ ਨੂੰ ਵੀ ਸ਼ਰੀਕ (ਸਾਂਝੀ) ਨਾ ਮੰਨਦਾ ਹੋਵੇ, ਤਾਂ ਉਸ ਲਈ ਜੰਨਤ ਵਾਜਿਬ (ਲਾਜ਼ਮੀ) ਹੋ ਜਾਂਦੀ ਹੈ।
2- ਜੋ ਵਿਅਕਤੀ ਇਸ ਹਾਲਤ ਵਿੱਚ ਮਰੇ ਕਿ ਉਹ ਅੱਲਾਹ ਨਾਲ ਕਿਸੇ ਨੂੰ ਸ਼ਰੀਕ ਮੰਨਦਾ ਹੋਵੇ, ਤਾਂ ਉਸ 'ਤੇ ਜਹੰਨਮ ਵਾਜਿਬ ਹੋ ਜਾਂਦੀ ਹੈ ਅਤੇ ਉਹ ਉਸ ਵਿੱਚ ਹਮੇਸ਼ਾ ਲਈ ਰਹੇਗਾ।
ਇਹ ਦੋਵੇਂ ਅਮਲ ਵਾਜਿਬ ਕਰਨ ਵਾਲੇ ਹਨ।
3- ਅਜਿਹਾ ਨੇਕੀ ਦਾ ਕੰਮ ਜਿਸਦਾ ਇਰਾਦਾ (ਨੀਅਤ) ਕੀਤਾ ਗਿਆ ਹੋਵੇ। ਜੋ ਵਿਅਕਤੀ ਨੇਕੀ ਦਾ ਕੰਮ ਕਰਨ ਦਾ ਇਰਾਦਾ ਕਰੇ ਅਤੇ ਉਹ ਆਪਣੀ ਨੀਅਤ ਵਿੱਚ ਸੱਚਾ ਵੀ ਹੋਵੇ, ਇੱਥੋਂ ਤੱਕ ਕਿ ਆਪਣੇ ਦਿਲ ਵਿੱਚ ਉਸ ਨੂੰ ਮਹਿਸੂਸ ਕਰੇ ਅਤੇ ਅੱਲਾਹ ਤਆਲਾ ਉਸ ਦੀ ਇਸ ਨੀਅਤ ਨੂੰ ਜਾਣ ਲਵੇ। ਫੇਰ ਜੇਕਰ ਕਿਸੇ ਕਾਰਨ ਤੋਂ ਉਸ ਨੇਕੀ ਦੇ ਕੰਮ ਨੂੰ ਨਾ ਕਰ ਸਕੇ, ਤਾਂ ਉਸ ਲਈ ਪੂਰੀ ਇੱਕ ਨੇਕੀ ਲਿਖ ਦਿੱਤੀ ਜਾਂਦੀ ਹੈ।
4- ਕੀਤਾ ਗਿਆ ਗੁਨਾਹ। ਜਿਸ ਵਿਅਕਤੀ ਨੇ ਕੋਈ ਬੁਰਾ ਕੰਮ ਕੀਤਾ, ਤਾਂ ਉਸ ਲਈ ਇੱਕ ਬੁਰਾਈ ਲਿਖ ਦਿੱਤੀ ਜਾਂਦੀ ਹੈ।
ਇਹ ਦੋਨੋ ਅਮਲ ਅਜਿਹੇ ਹਨ ਕਿ ਇਨ੍ਹਾਂ ਦਾ ਬਦਲਾ ਇਨ੍ਹਾਂ ਦੇ ਬਰਾਬਰ ਹੀ ਮਿਲਦਾ ਹੈ।
5- ਨੇਕੀ ਦਾ ਅਜਿਹਾ ਕੰਮ, ਜਿਸ ਦਾ ਸਵਾਬ ਦਸ ਗੁਣਾ ਮਿਲਦਾ ਹੈ। ਇਹ ਉਸ ਵਿਅਕਤੀ ਲਈ ਹੁੰਦਾ ਹੈ ਜੋ ਕਿਸੇ ਨੇਕੀ ਦੇ ਕੰਮ ਦਾ ਇਰਾਦਾ ਕਰੇ ਅਤੇ ਉਸਨੂੰ ਪੂਰਾ ਵੀ ਕਰ ਦੇਵੇ, ਉਸ ਲਈ ਦਸ ਨੇਕੀਆਂ ਲਿਖੀਆਂ ਜਾਂਦੀਆਂ ਹਨ।
6- ਨੇਕੀ ਦਾ ਅਜਿਹਾ ਕੰਮ ਜਿਸ ਦਾ ਬਦਲਾ ਸੱਤ ਸੌ ਗੁਣਾ ਮਿਲਦਾ ਹੈ। ਉਹ ਇਹ ਹੈ ਕਿ ਕੋਈ ਵਿਅਕਤੀ ਅੱਲਾਹ ਦੀ ਰਾਹ ਵਿੱਚ ਕੁੱਝ ਖਰਚ ਕਰੇ, ਤਾਂ ਉਸ ਲਈ ਇਸ ਨੇਕੀ ਦਾ ਬਦਲਾ ਸੱਤ ਸੌ ਗੁਣਾ ਲਿਖ ਦਿੱਤਾ ਜਾਂਦਾ ਹੈ। ਇਹ ਅਸਲ ਵਿੱਚ ਅੱਲਾਹ ਦਾ ਆਪਣੇ ਬੰਦਿਆਂ 'ਤੇ ਖਾਸ ਕਰਮ ਅਤੇ ਕਿਰਪਾ ਹੈ।
ਜਦੋਂ ਕਿ ਚਾਰ ਪ੍ਰਕਾਰ ਦੇ ਲੋਕ ਹਨ:
1-ਉਹ ਵਿਅਕਤੀ ਜਿਸਨੂੰ ਦੁਨੀਆ ਵਿੱਚ ਖੁਸ਼ਹਾਲ ਤੇ ਖੁੱਲ੍ਹਾ ਰਿਜ਼ਕ (ਰੋਜ਼ੀ-ਰੋਟੀ) ਮਿਲਦਾ ਹੈ। ਸੋ ਉਹ ਦੁਨੀਆ ਵਿੱਚ ਐਸ਼ੋ-ਅਰਾਮ ਨਾਲ ਰਹਿੰਦਾ ਹੈ, ਲੇਕਿਨ ਆਖਰਤ (ਪਰਲੋਕ) ਵਿੱਚ ਉਸਨੂੰ ਤੰਗੀ ਤੇ ਕੰਗਾਲੀ ਮਿਲੇਗੀ ਅਤੇ ਉਸਦਾ ਟਿਕਾਣਾ ਜਹੰਨਮ ਹੋਵੇਗਾ। ਇਸ ਤੋਂ ਮੁਰਾਦ ਧਨਵਾਨ/ਅਮੀਰ ਕਾਫ਼ਿਰ ਹਨ।
2- ਉਹ ਵਿਅਕਤੀ ਜਿਸਨੂੰ ਦੁਨੀਆ ਵਿੱਚ ਰਿਜ਼ਕ ਦੀ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਹੈ, ਲੇਕਿਨ ਆਖਰਤ ਵਿੱਚ ਉਸ ਲਈ ਖੁਸ਼ਹਾਲੀ ਹੀ ਖੁਸ਼ਹਾਲੀ ਹੋਵੇਗੀ ਅਤੇ ਉਸਦਾ ਟਿਕਾਣਾ ਜੰਨਤ ਹੋਵੇਗਾ। ਇਸ ਤੋਂ ਮੁਰਾਦ ਫ਼ਕੀਰ (ਗਰੀਬ) ਮੋਮਿਨ ਹਨ।
3- ਉਹ ਵਿਅਕਤੀ ਜਿਸਨੂੰ ਦੁਨੀਆ ਤੇ ਆਖਰਤ ਦੋਹਾਂ ਵਿੱਚ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਮੁਰਾਦ ਫਕੀਰ ਕਾਫ਼ਿਰ ਹਨ।
4- ਉਹ ਵਿਅਕਤੀ ਜਿਸਨੂੰ ਦੁਨੀਆਂ ਤੇ ਆਖਰਤ ਦੋਹਾਂ ਵਿੱਚ ਖੁਸ਼ਹਾਲੀ ਹੀ ਖੁਸ਼ਹਾਲੀ ਮਿਲਦੀ ਹੈ। ਇਸ ਤੋਂ ਮੁਰਾਦ ਧਨਵਾਨ ਮੋਮਿਨ ਹਨ।

ਹਦੀਸ ਦੇ ਫਾਇਦੇ ਵਿੱਚੋਂ

  1. ਅੱਲਾਹ ਤਾਆਲਾ ਦਾ ਆਪਣੇ ਬੰਦਿਆਂ 'ਤੇ ਬੜਾ ਉਪਕਾਰ ਹੈ ਕਿ ਉਹ ਨੇਕੀਆਂ ਦਾ ਬਦਲਾ ਵਧਾ ਕੇ ਦਿੰਦਾ ਹੈ।
  2. ਅੱਲਾਹ ਦਾ ਇਨਸਾਫ ਅਤੇ ਉਸਦੀ ਦਯਾ ਕਿ ਉਹ ਗੁਨਾਹ ਕਰਨ ਦਾ ਬਦਲਾ ਨਿਆ ਤੇ ਇਨਸਾਫ ਨਾਲ ਦਿੰਦਾ ਹੈ। ਭਾਵ ਇੱਕ ਬੁਰੇ ਕੰਮ ਦੇ ਬਦਲੇ ਵਿੱਚ ਇੱਕ ਹੀ ਗੁਨਾਹ ਦਰਜ ਕਰਦਾ ਹੈ।
  3. ਅੱਲਾਹ ਨਾਲ ਸ਼ਿਰਕ ਕਰਨ ਦੀ ਗੰਭੀਰਤਾ, ਕਿਉਂਕਿ ਇਸ ਦੇ ਕਾਰਨ ਬੰਦਾ ਜੰਨਤ ਤੋਂ ਵਾਂਝਾ ਰਹਿ ਜਾਂਦਾ ਹੈ।
  4. ਅੱਲਾਹ ਦੀ ਰਾਹ ਵਿੱਚ ਖਰਚ ਕਰਨ ਦੀ ਫਜ਼ੀਲਤ (ਮਹੱਤਤਾ) ਦਾ ਬਿਆਨ।
  5. ਅੱਲਾਹ ਦੀ ਰਾਹ ਵਿੱਚ ਖਰਚ ਕਰਨ ਦਾ ਸਵਾਬ ਸੱਤ ਸੌ ਗੁਣਾ ਤੋਂ ਸ਼ੁਰੂ ਹੁੰਦਾ ਹੈ; ਕਿਉਂਕਿ ਇਸ ਨਾਲ ਅੱਲਾਹ ਦੇ ਕਲਮੇ (ਤੌਹੀਦ) ਨੂੰ ਉੱਚਾ ਕਰਨ ਵਿੱਚ ਮਦਦ ਮਿਲਦੀ ਹੈ।
  6. ਇਸ ਹਦੀਸ ਵਿੱਚ ਲੋਕਾਂ ਦੀਆਂ ਵੱਖੋ-ਵੱਖ ਕਿਸਮਾਂ ਅਤੇ ਉਨ੍ਹਾਂ ਵਿਚਕਾਰ ਅੰਤਰ ਦੀ ਵਿਆਖਿਆ ਕੀਤੀ ਗਈ ਹੈ।
  7. ਦੁਨੀਆ ਵਿੱਚ ਖੁਸ਼ਹਾਲੀ ਮੋਮਿਨ (ਈਮਾਨ ਵਾਲੇ) ਅਤੇ ਗੈਰ-ਮੋਮਿਨ ਦੋਵਾਂ ਨੂੰ ਮਿਲਦੀ ਹੈ, ਲੇਕਿਨ ਆਖਰਤ ਵਿੱਚ ਖੁਸ਼ਹਾਲੀ ਸਿਰਫ਼ ਮੋਮਿਨ ਨੂੰ ਹੀ ਮਿਲਦੀ ਹੈ।
ਅਨੁਵਾਦ ਦਿਖਾਓਣਾ
ਭਾਸ਼ਾ: الإنجليزية الأوردية الإسبانية ਹੋਰ (67)
ਹੋਰ