ਹਦੀਸ ਦੀ ਸੂਚੀ

ਵਿਧਵਾ ਅਤੇ ਮਿਸਕੀਨ ਦੀ ਮਦਦ ਕਰਨ ਵਾਲਾ ਉਹਨਾਂ ਵਾਂਗ ਹੈ ਜੋ ਅੱਲ੍ਹਾਹ ਦੀ ਰਾਹ ਵਿਚ ਜਿਹਾਦ ਕਰਦੇ ਹਨ, ਜਾਂ ਉਹ ਜੋ ਰਾਤ ਨੂੰ ਨਮਾਜ਼ ਵਿੱਚ ਖੜਾ ਰਹਿੰਦਾ ਹੈ ਅਤੇ ਦਿਨ ਨੂੰ ਰੋਜ਼ਾ ਰਖਦਾ ਹੈ।
عربي الإنجليزية الأوردية
ਸਭ ਤੋਂ ਵਧੀਆ ਦਿਨਾਰ ਉਹ ਹੈ ਜੋ ਆਦਮੀ ਆਪਣੇ ਘਰਦਾਰਾਂ ਤੇ ਖਰਚ ਕਰਦਾ ਹੈ,ਅਤੇ ਦਿਨਾਰ ਜੋ ਆਦਮੀ ਆਪਣੀ ਸਵਾਰੀ ਤੇ ਖਰਚ ਕਰਦਾ ਹੈ ਰੱਬ ਦੀ ਰਾਹ ਵਿੱਚ,ਅਤੇ ਦਿਨਾਰ ਜੋ ਆਦਮੀ ਆਪਣੇ ਸਾਥੀਆਂ ਤੇ ਰੱਬ ਦੀ ਰਾਹ ਵਿੱਚ ਖਰਚ ਕਰਦਾ ਹੈ।
عربي الإنجليزية الأوردية
ਤੁਸੀਂ ਜੰਨਤ ਵਿਚ ਦਾਖਲ ਨਹੀਂ ਹੋ ਸਕਦੇ ਜਦ ਤੱਕ ਇਮਾਨ ਨਾ ਲਿਆਓ, ਅਤੇ ਤੁਸੀਂ ਇਮਾਨ ਨਹੀਂ ਲਿਆ ਸਕਦੇ ਜਦ ਤੱਕ ਇਕ ਦੂਜੇ ਨਾਲ ਮੋਹੱਬਤ ਨਾ ਕਰੋ। ਕੀ ਮੈਂ ਤੁਹਾਨੂੰ ਉਹ ਚੀਜ਼ ਦੱਸਾਂ ਜੋ ਜੇ ਤੁਸੀਂ ਅਮਲ ਕਰੋ ਤਾਂ ਆਪਸ ਵਿਚ ਮੋਹੱਬਤ ਪੈਦਾ ਹੋ ਜਾਏ? ਆਪਣੇ ਦਰਮਿਆਨ ਸਲਾਮ ਨੂੰ ਆਮ ਕਰੋ (ਫੈਲਾਓ)।
عربي الإنجليزية الأوردية
ਅਮਲ ਛੇ ਪ੍ਰਕਾਰ ਦੇ ਹੁੰਦੇ ਹਨ ਅਤੇ ਲੋਕ ਚਾਰ ਪ੍ਰਕਾਰ ਦੇ ਹੁੰਦੇ ਹਨ। ਛੇ ਅਮਲਾਂ ਵਿੱਚੋਂ ਦੋ ਪ੍ਰਕਾਰ ਦੇ ਅਮਲ ਵਾਜਿਬ ਕਰ ਦੇਣ ਵਾਲੇ ਹਨ, ਦੋ ਪ੍ਰਕਾਰ ਦੇ ਅਮਲ ਬਰਾਬਰੀ ਵਾਲੇ ਹਨ, ਇੱਕ ਅਮਲ ਅਜਿਹਾ ਹੈ ਜਿਸਦਾ ਬਦਲਾ ਦਸ ਗੁਣਾ ਮਿਲਦਾ ਹੈ ਅਤੇ ਇੱਕ ਅਮਲ ਅਜਿਹਾ ਹੈ ਜਿਸਦਾ ਬਦਲਾ ਸੱਤ ਸੌ ਗੁਣਾ ਮਿਲਦਾ ਹੈ
عربي الإنجليزية الأوردية
ਜਦੋਂ ਇੱਕ ਮੁਸਲਿਮ - ਜਾਂ ਮੂੰਮਿਨ - ਵੁਡੂ ਕਰਦਾ ਹੈ ਅਤੇ ਆਪਣਾ ਚਿਹਰਾ ਧੋਵਾਂਦਾ ਹੈ, ਤਾਂ ਉਸ ਦੇ ਚਿਹਰੇ ਤੋਂ ਸਾਰੀ ਗਲਤੀ ਜੋ ਉਸ ਨੇ ਆਪਣੀਆਂ ਅੱਖਾਂ ਨਾਲ ਦੇਖੀ ਹੈ, ਪਾਣੀ ਨਾਲ (ਜਾਂ ਪਾਣੀ ਦੇ ਆਖਰੀ ਬੂੰਦ ਨਾਲ) ਚਲੀ ਜਾਂਦੀ ਹੈ।
عربي الإنجليزية الأوردية