عَنْ أَبِي هُرَيْرَةَ قَالَ: قَالَ النَّبِيُّ صَلَّى اللهُ عَلَيْهِ وَسَلَّمَ:
«السَّاعِي عَلَى الأَرْمَلَةِ وَالمِسْكِينِ، كَالْمُجَاهِدِ فِي سَبِيلِ اللَّهِ، أَوِ القَائِمِ اللَّيْلَ الصَّائِمِ النَّهَارَ».
[صحيح] - [متفق عليه] - [صحيح البخاري: 5661]
المزيــد ...
ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ:
"ਵਿਧਵਾਵਾਂ ਅਤੇ ਮਸਕੀਨਾਂ (ਗਰੀਬਾਂ) ਲਈ ਭੱਜ-ਦੌੜ ਕਰਨ ਵਾਲਾ ਅੱਲਾਹ ਦੇ ਰਾਹ ਵਿੱਚ ਜਿਹਾਦ ਕਰਨ ਵਾਲੇ ਵਾਂਗ ਹੈ ਜਾਂ ਰਾਤ ਨੂੰ ਉੱਠ ਕੇ ਨਮਾਜ਼ ਪੜ੍ਹਨ ਵਾਲੇ ਤੇ ਦਿਨ ਵਿੱਚ ਰੋਜ਼ਾ ਰੱਖਣ ਵਾਲੇ ਵਾਂਗ ਹੈ।"
[صحيح] - [متفق عليه] - [صحيح البخاري - 5661]
ਅੱਲਾਹ ਦੇ ਨਬੀ ਦੱਸਦੇ ਹਨ ਕਿ ਜੋ ਵਿਅਕਤੀ ਕਿਸੇ ਅਜਿਹੀ ਔਰਤ ਦੀ ਦੇਖਭਾਲ ਕਰੇ, ਜਿਸ ਦਾ ਪਤੀ ਮਰ ਗਿਆ ਹੋਵੇ ਤੇ ਉਸ ਦੀ ਦੇਖਭਾਲ ਕਰਨ ਵਾਲਾ ਕੋਈ ਨਾ ਹੋਵੇ, ਇਸੇ ਤਰ੍ਹਾਂ ਕਿਸੇ ਜ਼ਰੂਰਤਮੰਦ ਗਰੀਬ ਦੀ ਮਦਦ ਲਈ ਅੱਗੇ ਆਵੇ ਅਤੇ ਅਜਿਹੇ ਲੋਕਾਂ 'ਤੇ ਇਸ ਉਮੀਦ ਨਾਲ ਖਰਚ ਕਰੇ ਕਿ ਇਸ ਦਾ ਬਦਲਾ ਉਸਨੂੰ ਅੱਲਾਹ ਕੋਲ ਮਿਲਣ ਵਾਲਾ ਹੈ, ਤਾਂ ਉਹ ਅਜਰ (ਇਨਾਮ) ਦੇ ਮਾਮਲੇ ਵਿੱਚ ਅੱਲਾਹ ਦੇ ਰਾਹ ਵਿੱਚ ਜਿਹਾਦ ਕਰਨ ਵਾਲੇ ਜਾਂ ਬਿਨਾ ਥੱਕੇ ਤਹੱਜਦ (ਦੇਰ ਰਾਤ) ਦੀ ਨਮਾਜ਼ ਪੜ੍ਹਨ ਵਾਲੇ ਤੇ ਬਿਲਾਨਾਗ਼ਾ (ਬਿਨਾ ਛੱਡੇ) ਲਗਾਤਾਰ ਰੋਜ਼ਾ ਰੱਖਣ ਵਾਲੇ ਦੇ ਬਰਾਬਰ ਹੈ।