عَنْ ثَوْبَانَ رضي الله عنه قَالَ: قَالَ رَسُولُ اللهِ صَلَّى اللهُ عَلَيْهِ وَسَلَّمَ:
«أَفْضَلُ دِينَارٍ يُنْفِقُهُ الرَّجُلُ، دِينَارٌ يُنْفِقُهُ عَلَى عِيَالِهِ، وَدِينَارٌ يُنْفِقُهُ الرَّجُلُ عَلَى دَابَّتِهِ فِي سَبِيلِ اللهِ، وَدِينَارٌ يُنْفِقُهُ عَلَى أَصْحَابِهِ فِي سَبِيلِ اللهِ» قَالَ أَبُو قِلَابَةَ: وَبَدَأَ بِالْعِيَالِ، ثُمَّ قَالَ أَبُو قِلَابَةَ: وَأَيُّ رَجُلٍ أَعْظَمُ أَجْرًا مِنْ رَجُلٍ يُنْفِقُ عَلَى عِيَالٍ صِغَارٍ، يُعِفُّهُمْ أَوْ يَنْفَعُهُمُ اللهُ بِهِ وَيُغْنِيهِمْ.
المزيد
ਸੌਬਾਨ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
"ਸਭ ਤੋਂ ਵਧੀਆ ਦੀਨਾਰ ਜੋ ਆਦਮੀ ਖਰਚ ਕਰਦਾ ਹੈ, ਉਹ ਹੈ, ਜੋ ਉਹ ਆਪਣੇ ਪਰਿਵਾਰ 'ਤੇ ਖਰਚ ਕਰਦਾ ਹੈ ਅਤੇ ਉਹ ਦੀਨਾਰ ਹੈ ਜੋ ਉਹ ਅੱਲਾਹ ਦੇ ਰਾਹ ਵਿੱਚ ਦਾਨ ਕੀਤੇ ਹੋਏ ਆਪਣੀ ਸਵਾਰੀ ਦੇ ਜਾਨਵਰ 'ਤੇ ਖਰਚ ਕਰਦਾ ਹੈ ਅਤੇ ਉਹ ਦੀਨਾਰ ਹੈ ਜੋ ਅੱਲਾਹ ਦੇ ਰਾਹ ਵਿੱਚ ਆਪਣੇ ਦੋਸਤਾਂ-ਸਾਥੀਆਂ 'ਤੇ ਖਰਚ ਕਰਦਾ ਹੈ।" ਅਬੁ ਕਿਲਾਬਾ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਸ਼ੁਰੂਆਤ ਪਰਿਵਾਰ ਤੋਂ ਕੀਤੀ ਹੈ। ਫੇਰ ਅਬੁ ਕਿਲਾਬਾ ਕਹਿੰਦੇ ਹਨ: ਅਜਰੋ-ਸਵਾਬ (ਇਨਾਮ) ਵਿੱਚ ਉਸ ਆਦਮੀ ਤੋਂ ਵਧਕੇ ਕੌਣ ਹੋ ਸਕਦਾ ਹੈ, ਜੋ ਆਪਣੇ ਛੋਟੇ-ਛੋਟੇ ਬੱਚਿਆਂ 'ਤੇ ਇਸ ਲਈ ਖਰਚ ਕਰਦਾ ਹੈ ਕਿ ਉਹ ਕਿਸੇ ਦੇ ਸਾਹਮਣੇ ਹੱਥ ਅੱਡਣ ਲਈ ਮਜਬੂਰ ਨਾ ਹੋਣ ਜਾਂ ਅੱਲਾਹ ਤਆਲਾ ਉਸ ਰਾਹੀਂ ਉਨ੍ਹਾਂ ਨੂੰ ਫ਼ਾਇਦਾ ਪਹੁੰਚਾਵੇ ਅਤੇ ਬੇਪਰਵਾਹ ਕਰ ਦੇਵੇ।