عَن أَبِي أُمَامَةَ قَالَ: حَدَّثَنِي عَمْرُو بْنُ عَبَسَةَ رضي الله عنه أَنَّهُ سَمِعَ النَّبِيَّ صَلَّى اللَّهُ عَلَيْهِ وَسَلَّمَ يَقُولُ:
«أَقْرَبُ مَا يَكُونُ الرَّبُّ مِنَ العَبْدِ فِي جَوْفِ اللَّيْلِ الآخِرِ، فَإِنْ اسْتَطَعْتَ أَنْ تَكُونَ مِمَّنْ يَذْكُرُ اللَّهَ فِي تِلْكَ السَّاعَةِ فَكُنْ».
[صحيح] - [رواه أبو داود والترمذي والنسائي] - [سنن الترمذي: 3579]
المزيــد ...
ਅਬੂ ਉਮਾਮਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਕਿਹਾ: ਅਮਰੋ ਬਿਨ ਅਬਸਾ ਰਜ਼ੀਅੱਲਾਹੁ ਅਨਹੁ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਨੇ ਨਬੀ ਕਰੀਮ ﷺ ਨੂੰ ਇਹ ਫਰਮਾਉਂਦੇ ਸੁਣਿਆ:
"ਰੱਬ ਬੰਦੇ ਦੇ ਸਭ ਤੋਂ ਨਜ਼ਦੀਕ ਆਖ਼ਰੀ ਰਾਤ ਦੇ ਹਿੱਸੇ ਵਿੱਚ ਹੁੰਦਾ ਹੈ।
ਅਗਰ ਤੂੰ ਉਸ ਵੇਲੇ ਅੱਲਾਹ ਨੂੰ ਯਾਦ ਕਰਨ ਵਾਲਿਆਂ ਵਿੱਚ ਸ਼ਾਮਲ ਹੋ ਸਕੇ, ਤਾਂ ਜ਼ਰੂਰ ਹੋ ਜਾ।"
[صحيح] - [رواه أبو داود والترمذي والنسائي] - [سنن الترمذي - 3579]
ਨਬੀ ਕਰੀਮ ﷺ ਇਤਤਿਲਾ ਦਿੰਦੇ ਹਨ ਕਿ ਰੱਬ ਸੁਬਹਾਨਹੁ ਵ ਤਆਲਾ ਬੰਦੇ ਦੇ ਸਭ ਤੋਂ ਨਜ਼ਦੀਕ ਰਾਤ ਦੇ ਆਖ਼ਰੀ ਤਿਹਾਈ ਹਿੱਸੇ ਵਿੱਚ ਹੁੰਦਾ ਹੈ। ਤਾਂ ਐ ਮੋਮੀਨ! ਜੇ ਤੈਨੂੰ ਤੌਫੀਕ ਮਿਲੇ ਅਤੇ ਤੂੰ ਸਮਰਥ ਹੋਵੇਂ ਕਿ ਉਸ ਵਕਤ ਇਬਾਦਤ ਕਰਨ ਵਾਲਿਆਂ, ਨਮਾਜ਼ੀ, ਅੱਲਾਹ ਨੂੰ ਯਾਦ ਕਰਨ ਵਾਲਿਆਂ ਅਤੇ ਤੌਬਾ ਕਰਨ ਵਾਲਿਆਂ ਵਿੱਚ ਸ਼ਾਮਲ ਹੋ ਜਾਵੇਂ, ਤਾਂ ਇਹ ਇਕ ਅਹੰਮ ਮੌਕਾ ਹੈ ਜਿਸ ਨੂੰ ਹਾਸਲ ਕਰਨਾ ਅਤੇ ਇਸ ਵਿੱਚ ਮਹਨਤ ਕਰਨੀ ਚਾਹੀਦੀ ਹੈ।