عَنْ أَبِي هُرَيْرَةَ رضي الله عنه قَالَ: قَالَ رَسُولُ اللهِ صَلَّى اللهُ عَلَيْهِ وَسَلَّمَ:
«لَا تَدْخُلُونَ الْجَنَّةَ حَتَّى تُؤْمِنُوا، وَلَا تُؤْمِنُوا حَتَّى تَحَابُّوا، أَوَلَا أَدُلُّكُمْ عَلَى شَيْءٍ إِذَا فَعَلْتُمُوهُ تَحَابَبْتُمْ؟ أَفْشُوا السَّلَامَ بَيْنَكُمْ».
[صحيح] - [رواه مسلم] - [صحيح مسلم: 54]
المزيــد ...
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
«ਤੁਸੀਂ ਜੰਨਤ ਵਿੱਚ ਉਦੋਂ ਤੱਕ ਦਾਖਲ ਨਹੀਂ ਹੋ ਸਕਦੇ ਜਦੋਂ ਤੱਕ ਈਮਾਨ ਨਾ ਲਿਆਵੋ ਅਤੇ ਤੁਸੀਂ ਉਦੋਂ ਤੱਕ ਮੋਮਿਨ (ਈਮਾਨ ਵਾਲੇ) ਨਹੀਂ ਬਣ ਸਕਦੇ ਜਦੋਂ ਤੱਕ ਇੱਕ-ਦੂਜੇ ਨਾਲ ਮੁਹੱਬਤ ਨਾ ਕਰਨ ਲੱਗ ਜਾਵੋ। ਕੀ ਮੈਂ ਤੁਹਾਨੂੰ ਅਜਿਹਾ ਕੰਮ ਨਾ ਦੱਸਾਂ ਜਿਸ ਨੂੰ ਕਰਨ ਨਾਲ ਤੁਸੀਂ ਇੱਕ-ਦੂਜੇ ਨਾਲ ਮੁਹੱਬਤ ਕਰਨ ਲੱਗ ਜਾਵੋਗੇ? ਆਪਸ ਵਿੱਚ ਸਲਾਮ ਨੂੰ ਆਮ ਕਰੋ (ਫੈਲਾਓ)।»
[صحيح] - [رواه مسلم] - [صحيح مسلم - 54]
ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਜੰਨਤ ਵਿੱਚ ਸਿਰਫ਼ ਮੋਮਿਨ (ਈਮਾਨ ਵਾਲੇ) ਹੀ ਦਾਖਲ ਹੋਣਗੇ ਅਤੇ ਈਮਾਨ ਉਸ ਸਮੇਂ ਤੱਕ ਪੂਰਾ ਨਹੀਂ ਹੋ ਸਕਦਾ ਅਤੇ ਮੁਸਲਮਾਨ ਸਮਾਜ ਦੀ ਹਾਲਤ ਉਸ ਸਮੇਂ ਤੱਕ ਠੀਕ ਨਹੀਂ ਹੋ ਸਕਦੀ ਜਦੋਂ ਤੱਕ ਲੋਕ ਇੱਕ-ਦੂਜੇ ਨਾਲ ਪਿਆਰ-ਮੁਹੱਬਤ ਨਹੀਂ ਰੱਖਦੇ। ਇਸ ਤੋਂ ਬਾਅਦ ਅੱਲਾਹ ਦੇ ਨਬੀ ﷺ ਨੇ ਮੁਹੱਬਤ ਨੂੰ ਆਮ ਕਰਨ ਦਾ ਸਭ ਤੋਂ ਵਧੀਆ ਤਰੀਕਾ ਦੱਸਿਆ। ਉਹ ਤਰੀਕਾ ਹੈ ਮੁਸਲਮਾਨਾਂ ਵਿੱਚ ਸਲਾਮ ਕਰਨਾ ਆਮ ਕੀਤਾ ਜਾਵੇ, ਜੋ ਕਿ ਅੱਲਾਹ ਨੇ ਆਪਣੇ ਬੰਦਿਆਂ ਲਈ ਸਲਾਮਤੀ ਦਾ ਸਰੋਤ ਬਣਾਇਆ ਹੈ।