عَنْ أَنَسِ بْنِ مَالِكٍ رضي الله عنه قَالَ: قَالَ رَسُولُ اللهِ صَلَّى اللهُ عَلَيْهِ وَسَلَّمَ:
«إِنَّ اللهَ لَا يَظْلِمُ مُؤْمِنًا حَسَنَةً، يُعْطَى بِهَا فِي الدُّنْيَا وَيُجْزَى بِهَا فِي الْآخِرَةِ، وَأَمَّا الْكَافِرُ فَيُطْعَمُ بِحَسَنَاتِ مَا عَمِلَ بِهَا لِلَّهِ فِي الدُّنْيَا، حَتَّى إِذَا أَفْضَى إِلَى الْآخِرَةِ، لَمْ تَكُنْ لَهُ حَسَنَةٌ يُجْزَى بِهَا».
[صحيح] - [رواه مسلم] - [صحيح مسلم: 2808]
المزيــد ...
**ਅਨਸ ਬਿਨ ਮਾਲਿਕ ਰਜ਼ੀਅੱਲਾਹੁ ਅੰਹੁ ਤੋਂ ਰਿਵਾਇਤ ਹੈ, ਉਨ੍ਹਾਂ ਨੇ ਕਿਹਾ ਕਿ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ:**
“ਅੱਲਾਹ ਮੋਮਿਨ ਦੀ ਕੋਈ ਭਲਾਈ ਜ਼ਾਇਆ ਨਹੀਂ ਕਰਦਾ, ਉਹਨੂੰ ਇਸ ਦਾ ਇਨਾਮ ਦੁਨੀਆ ਵਿੱਚ ਵੀ ਦਿੰਦਾ ਹੈ ਅਤੇ ਆਖਿਰਤ ਵਿੱਚ ਵੀ ਇਸਦਾ ਬਦਲਾ ਮਿਲਦਾ ਹੈ। ਰਹਿੰਦਾ ਕਾਫਰ, ਤਾਂ ਉਹਨੂੰ ਦੁਨੀਆ ਵਿੱਚ ਉਹ ਚੰਗੇ ਕੰਮਾਂ ਦਾ ਬਦਲਾ ਮਿਲ ਜਾਂਦਾ ਹੈ ਜੋ ਉਸ ਨੇ ਅੱਲਾਹ ਵਾਸਤੇ ਕੀਤੇ ਹੋਣ, ਪਰ ਜਦੋਂ ਉਹ ਆਖਿਰਤ ਵਿੱਚ ਪਹੁੰਚਦਾ ਹੈ, ਤਾਂ ਉਸ ਕੋਲ ਕੋਈ ਭਲਾਈ ਨਹੀਂ ਰਹਿੰਦੀ ਜਿਸ ਦਾ ਬਦਲਾ ਮਿਲੇ।”
[صحيح] - [رواه مسلم] - [صحيح مسلم - 2808]
**ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਅੱਲਾਹ ਤਾਆਲਾ ਦੀ ਮੋਮਿਨਾਂ ਉੱਤੇ ਵੱਡੀ ਰਹਿਮਤ ਅਤੇ ਕਾਫਰਾਂ ਨਾਲ ਉਸਦੇ ਇਨਸਾਫ ਨੂੰ ਬਿਆਨ ਕਰਦੇ ਹਨ।** ਰਿਹਾ ਮੋਮਿਨ, ਤਾਂ ਉਸਦੇ ਕੀਤੇ ਕਿਸੇ ਨੇਕ ਅਮਲ ਦਾ ਸਵਾਬ ਘਟਾਇਆ ਨਹੀਂ ਜਾਂਦਾ; ਬਲਕਿ ਉਸਨੂੰ ਦੁਨੀਆ ਵਿੱਚ ਉਸ ਦੀ ਫਰਮਾਬਰਦਾਰੀ ਦੇ ਬਦਲੇ ਨੇਕੀਆਂ ਮਿਲਦੀਆਂ ਹਨ, ਅਤੇ ਆਖਿਰਤ ਵਿੱਚ ਲਈ ਉਨ੍ਹਾਂ ਦਾ ਇਨਾਮ ਸੰਭਾਲ ਕੇ ਰੱਖਿਆ ਜਾਂਦਾ ਹੈ; ਕਈ ਵਾਰ ਪੂਰਾ ਇਨਾਮ ਆਖਿਰਤ ਲਈ ਹੀ ਰੱਖਿਆ ਜਾਂਦਾ ਹੈ। **ਰਿਹਾ ਕਾਫਰ, ਤਾਂ ਅੱਲਾਹ ਉਸਨੂੰ ਦੁਨੀਆ ਵਿੱਚ ਹੀ ਉਸ ਦੀਆਂ ਨੇਕੀਆਂ ਦਾ ਬਦਲਾ ਦੇ ਦੇਂਦਾ ਹੈ, ਇੰਨਾ ਤੱਕ ਕਿ ਜਦੋਂ ਉਹ ਆਖਿਰਤ ਵਿੱਚ ਪਹੁੰਚਦਾ ਹੈ, ਤਾਂ ਉਸ ਲਈ ਉੱਥੇ ਕੋਈ ਇਨਾਮ ਨਹੀਂ ਹੁੰਦਾ ਜਿਸਦਾ ਉਹ ਹਕਦਾਰ ਬਣੇ; ਕਿਉਂਕਿ ਉਹ ਨੇਕ ਅਮਲ ਜੋ ਦੁਨੀਆਂ ਅਤੇ ਆਖਿਰਤ ਦੋਹਾਂ ਵਿੱਚ ਫਾਇਦਾ ਦੇਂਦੇ ਹਨ, ਉਹ ਸਿਰਫ਼ ਮੋਮਿਨ ਤੋਂ ਹੀ ਕਬੂਲ ਹੁੰਦੇ ਹਨ।**