عن أبي هريرة رضي الله عنه: أن رسول الله صلى الله عليه وسلم قال:
«يَنْزِلُ رَبُّنَا تَبَارَكَ وَتَعَالَى كُلَّ لَيْلَةٍ إِلَى السَّمَاءِ الدُّنْيَا حِينَ يَبْقَى ثُلُثُ اللَّيْلِ الْآخِرُ، يَقُولُ: «مَنْ يَدْعُونِي فَأَسْتَجِيبَ لَهُ؟ مَنْ يَسْأَلُنِي فَأُعْطِيَهُ؟ مَنْ يَسْتَغْفِرُنِي فَأَغْفِرَ لَهُ؟».
[صحيح] - [متفق عليه] - [صحيح البخاري: 1145]
المزيــد ...
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
"ਸਾਡਾ ਮਹਾਨ ਤੇ ਬਰਕਤਾਂ ਵਾਲਾ ਰੱਬ ਹਰ ਰਾਤ, ਜਦੋਂ ਰਾਤ ਦਾ ਆਖਰੀ ਤਿਹਾਈ ਹਿੱਸਾ ਬਾਕੀ ਰਹਿ ਜਾਂਦਾ ਹੈ, ਦੁਨੀਆ ਦੇ ਆਸਮਾਨ 'ਤੇ ਨਜ਼ੂਲ ਕਰਦਾ (ਭਾਵ ਉੱਤਰਦਾ) ਹੈ ਤੇ ਫਰਮਾਉਂਦਾ ਹੈ: ਕੌਣ ਹੈ ਜੋ ਮੈਥੋਂ ਦੁਆ ਕਰੇ ਤੇ ਮੈਂ ਉਸ ਦੀ ਦੁਆ ਕਬੂਲ ਕਰਾਂ? ਕੌਣ ਹੈ ਜੋ ਮੈਥੋਂ ਕੁੱਝ ਮੰਗੇ ਕਿ ਮੈਂ ਉਸ ਨੂੰ ਦੇ ਦਿਆਂ? ਕੌਣ ਹੈ ਜੋ ਮੈਥੋਂ ਮਾਫ਼ੀ ਮੰਗੇ ਕਿ ਮੈਂ ਉਸ ਨੂੰ ਮਾਫ਼ ਕਰ ਦਿਆਂ?"
[صحيح] - [متفق عليه] - [صحيح البخاري - 1145]
ਅੱਲਾਹ ਦੇ ਨਬੀ ﷺ ਨੇ ਦੱਸਦੇ ਹਨ ਕਿ ਸਾਡਾ ਬਰਕਤਾਂ ਵਾਲਾ ਤੇ ਮਹਾਨ ਰੱਬ (ਅੱਲਾਹ) ਹਰ ਰਾਤ ਨੂੰ, ਜਦੋਂ ਰਾਤ ਦਾ ਅਖੀਰਲਾ ਤਿਹਾਈ ਹਿੱਸਾ ਬਾਕੀ ਰਹਿ ਜਾਂਦਾ ਹੈ, ਦੁਨੀਆ ਦੇ ਨੇੜਲੇ ਆਸਮਾਨ 'ਤੇ ਉੱਤਰਦਾ ਹੈ ਅਤੇ ਆਪਣੇ ਬੰਦਿਆਂ ਨੂੰ ਉਸ ਕੋਲੋਂ ਦੁਆ ਕਰਨ ਲਈ ਉਭਾਰਦਾ ਹੈ, ਕਿਉਂਕਿ ਉਹ ਦੁਆ ਕਰਨ ਵਾਲੇ ਦੀ ਦੁਆ ਸੁਣਦਾ ਹੈ। ਉਹ ਉਨ੍ਹਾਂ ਨੂੰ ਉਸ ਕੋਲੋਂ ਆਪਣੀਆਂ-ਆਪਣੀਆਂ ਮੁਰਾਦਾਂ ਮੰਗਣ ਲਈ ਪ੍ਰੇਰਿਤ ਕਰਦਾ ਹੈ, ਕਿਉਂਕਿ ਉਹ ਮੰਗਣ ਵਾਲੇ ਦੀ ਝੋਲੀ ਭਰ ਦਿੰਦਾ ਹੈ। ਉਹ ਉਨ੍ਹਾਂ ਨੂੰ ਮਾਫੀ ਮੰਗਣ ਲਈ ਕਹਿੰਦਾ ਹੈ, ਕਿਉਂਕਿ ਉਹ ਆਪਣੇ ਮੋਮਿਨ (ਈਮਾਨ ਵਾਲੇ) ਬੰਦਿਆਂ ਨੂੰ ਮਾਫ਼ ਕਰ ਦਿੰਦਾ ਹੈ।