عَنْ أَبِي سَعِيدٍ الخُدْرِيَّ رَضِيَ اللَّهُ عَنْهُ -وَكَانَ غَزَا مَعَ النَّبِيِّ صَلَّى اللهُ عَلَيْهِ وَسَلَّمَ ثِنْتَيْ عَشْرَةَ غَزْوَةً- قَالَ: سَمِعْتُ أَرْبَعًا مِنَ النَّبِيِّ صَلَّى اللهُ عَلَيْهِ وَسَلَّمَ، فَأَعْجَبْنَنِي، قَالَ:
«لاَ تُسَافِرِ المَرْأَةُ مَسِيرَةَ يَوْمَيْنِ إِلَّا وَمَعَهَا زَوْجُهَا أَوْ ذُو مَحْرَمٍ، وَلاَ صَوْمَ فِي يَوْمَيْنِ: الفِطْرِ وَالأَضْحَى، وَلاَ صَلاَةَ بَعْدَ الصُّبْحِ حَتَّى تَطْلُعَ الشَّمْسُ، وَلاَ بَعْدَ العَصْرِ حَتَّى تَغْرُبَ، وَلاَ تُشَدُّ الرِّحَالُ إِلَّا إِلَى ثَلاَثَةِ مَسَاجِدَ: مَسْجِدِ الحَرَامِ، وَمَسْجِدِ الأَقْصَى، وَمَسْجِدِي هَذَا».
[صحيح] - [متفق عليه] - [صحيح البخاري: 1995]
المزيــد ...
ਅਬੁ-ਸਈਦ ਖੁਦਰੀ (ਰਜ਼ੀਅੱਲਾਹੁ ਅਨਹੁ) ਤੋਂ ਰਵਾਇਤ ਹੈ, ਜੋ ਅੱਲਾਹ ਦੇ ਨਬੀ ﷺ ਨਾਲ ਬਾਰਾਂ ਜੰਗਾਂ ਵਿੱਚ ਸ਼ਾਮਲ ਹੋਏ ਸਨ, ਉਹ ਕਹਿੰਦੇ ਹਨ ਕਿ ਮੈਂ ਅੱਲਾਹ ਦੇ ਨਬੀ ﷺ ਕੋਲੋਂ ਚਾਰ ਗੱਲਾਂ ਸੁਣੀਆਂ ਹਨ, ਜੋ ਮੈਨੂੰ ਬੜੀ ਚੰਗੀਆਂ ਲਗਦੀਆਂ ਹਨ, ਆਪ ﷺ ਨੇ ਫਰਮਾਇਆ:
"ਕੋਈ ਔਰਤ ਦੋ ਦਿਨਾਂ ਦੀ ਦੂਰੀ ਦੇ ਸਫ਼ਰ 'ਤੇ ਉਦੋਂ ਤੱਕ ਨਾ ਨਿੱਕਲੇ, ਜਦੋਂ ਤੱਕ ਉਸਦੇ ਨਾਲ ਉਸਦਾ ਪਤੀ ਜਾਂ ਕੋਈ ਹੋਰ ਮਹਿਰਮ ਨਾ ਹੋਵੇ; ਦੋ ਦਿਨਾਂ ਵਿੱਚ ਰੋਜ਼ਾ ਨਹੀਂ ਹੈ, ਈਦ-ਉਲ-ਫਿਤਰ ਦੇ ਦਿਨ ਅਤੇ ਈਦ-ਉਲ-ਅਜ਼ਹਾ ਦੇ ਦਿਨ; ਸਵੇਰ ਦੀ ਨਮਾਜ਼ ਤੋਂ ਬਾਅਦ ਸੂਰਜ ਚੜ੍ਹਨ ਅਤੇ ਅਸਰ ਦੀ ਨਮਾਜ਼ ਤੋਂ ਬਾਅਦ ਸੂਰਜ ਡੁੱਬਣ ਤੱਕ ਕੋਈ ਨਮਾਜ਼ ਨਹੀਂ ਹੈ ਅਤੇ ਸਫ਼ਰ ਕਰ ਕੇ ਸਿਰਫ ਤਿੰਨ ਮਸਜਿਦਾਂ ਵੱਲ ਜਾਣਾ ਜਾਇਜ਼ ਹੈ, ਮਸਜਿਦੁਲ-ਹਰਾਮ, ਮਸਜਿਦੁਲ-ਅਕਸਾ ਅਤੇ ਮੇਰੀ ਇਹ ਮਸਜਿਦ।"
[صحيح] - [متفق عليه] - [صحيح البخاري - 1995]
ਅੱਲਾਹ ਦੇ ਨਬੀ ﷺ ਨੇ ਚਾਰ ਗੱਲਾਂ ਤੋਂ ਮਨਾਹ ਕੀਤਾ ਹੈ:
1- ਔਰਤ ਨੂੰ ਦੋ ਦਿਨਾਂ ਦੀ ਦੂਰੀ ਦਾ ਸਫ਼ਰ ਆਪਣੇ ਪਤੀ ਜਾਂ ਕਿਸੇ ਹੋਰ ਮਹਿਰਮ ਦੇ ਬਗੈਰ ਕਰਨ ਲਈ ਮਨਾਹ ਕੀਤਾ ਹੈ। ਮਹਿਰਮ ਤੋਂ ਭਾਵ ਪੁੱਤਰ, ਪਿਤਾ, ਭਤੀਜਾ, ਭਾਣਜਾ, ਚਾਚਾ ਅਤੇ ਮਾਮਾ ਆਦਿ ਰਿਸ਼ਤੇਦਾਰ ਹਨ, ਜਿਨ੍ਹਾਂ ਨਾਲ ਵਿਆਹ ਕਰਨਾ ਹਮੇਸ਼ਾ ਲਈ ਹਰਾਮ ਹੈ।
2- ਈਦ-ਉਲ-ਫਿਤਰ ਅਤੇ ਈਦ-ਉਲ-ਅਜ਼ਹਾ ਦੇ ਦਿਨ ਰੋਜ਼ਾ ਰੱਖਣ ਦੀ ਮਨਾਹੀ। ਫੇਰ ਭਾਵੇਂ ਰੋਜ਼ਾ ਮੰਨਤ (ਸੁੱਖ ਸੁੱਖੇ) ਦਾ ਹੋਵੇ ਜਾਂ ਨਫਲੀ (ਮਰਜ਼ੀ ਦਾ) ਜਾਂ ਕਫ਼ਾਰੇ (ਹਰਜਾਨੇ) ਦਾ ਹੋਵੇ।
3- ਅਸਰ ਦੀ ਨਮਾਜ਼ ਤੋਂ ਬਾਅਦ ਸੂਰਜ ਡੁੱਬਣ ਤੱਕ ਅਤੇ ਸਵੇਰ (ਫਜਰ) ਦੀ ਨਮਾਜ਼ ਤੋਂ ਬਾਅਦ ਸੂਰਜ ਚੜ੍ਹਨ ਤੱਕ ਨਫ਼ਲ ਨਮਾਜ਼ ਪੜ੍ਹਨ ਦੀ ਮਨਾਹੀ।
4- ਹਦੀਸ ਵਿੱਚ ਵਰਣਿਤ ਤਿੰਨ ਮਸਜਿਦਾਂ ਨੂੰ ਛੱਡ ਕੇ ਕਿਸੇ ਹੋਰ ਥਾਂ ਦਾ (ਤੀਰਥ ਯਾਤਰਾ ਵਜੋਂ) ਸਫ਼ਰ ਕਰਨ, ਉਸ ਥਾਂ ਦੀ ਫਜ਼ੀਲਤ (ਮਹੱਤਵ) ਦਾ ਅਕੀਦਾ ਰੱਖਣ ਅਤੇ ਉੱਥੇ ਜ਼ਿਆਦਾ ਸਵਾਬ ਮਿਲਣ ਦਾ ਅਕੀਦਾ ਰੱਖਣ ਦੀ ਮਨਾਹੀ। ਇਨ੍ਹਾਂ ਤਿੰਨ ਮਸਜਿਦਾਂ ਨੂੰ ਛੱਡ ਕੇ ਕਿਸੇ ਦੂਸਰੀ ਥਾਂ ਦਾ ਸਫ਼ਰ, ਉੱਥੇ ਨਮਾਜ਼ ਪੜ੍ਹਨ ਦੇ ਇਰਾਦੇ ਨਾਲ ਨਹੀਂ ਕੀਤਾ ਜਾਵੇਗਾ। ਕਿਉਂਕਿ ਇਨ੍ਹਾਂ ਤਿੰਨ ਮਸਜਿਦਾਂ; ਮਸਜਿਦ-ਏ-ਹਰਾਮ, ਮਸਜਿਦ-ਏ-ਨਬਵੀ ਅਤੇ ਮਸਜਿਦ-ਏ-ਅਕਸਾ ਤੋਂ ਇਲਾਵਾ ਕਿਸੇ ਹੋਰ ਥਾਂ 'ਤੇ ਨਮਾਜ਼ ਪੜ੍ਹਨ ਨਾਲ ਨਮਾਜ਼ ਦੇ ਸਵਾਬ (ਇਨਾਮ) ਵਿੱਚ ਕੋਈ ਵਾਧਾ ਨਹੀਂ ਹੁੰਦਾ।