عن عبد الله بن عمرو رضي الله عنهما أن رسول الله صلى الله عليه وسلم قال:
«الدُّنْيَا مَتَاعٌ، وَخَيْرُ مَتَاعِ الدُّنْيَا الْمَرْأَةُ الصَّالِحَةُ».

[صحيح] - [رواه مسلم] - [صحيح مسلم: 1467]
المزيــد ...

ਅਬਦੁੱਲਾਹ ਬਿਨ ਅਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
"ਦੁਨੀਆ ਕੁੱਝ ਸਮੇਂ ਲਈ ਸੁੱਖ ਭੋਗਣ ਦੀ ਚੀਜ਼ ਹੈ ਅਤੇ ਦੁਨੀਆ ਵਿੱਚ ਭੋਗਣ ਲਈ ਸਭ ਤੋਂ ਚੰਗੀ ਚੀਜ਼ ਨੇਕ ਔਰਤ ਹੈ।"

[صحيح] - [رواه مسلم] - [صحيح مسلم - 1467]

ਵਿਆਖਿਆ

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਇਹ ਦੁਨਿਆ ਅਤੇ ਇਸ ਵਿੱਚ ਜੋ ਕੁੱਝ ਹੈ, ਅਸਲ ਵਿੱਚ ਕੁੱਝ ਸਮੇਂ ਲਈ ਸੁੱਖ ਭੋਗਣ ਦੀ ਚੀਜ਼ ਹੈ, ਜਿਸ ਤੋਂ ਬਾਅਦ ਉਸਨੇ ਖ਼ਤਮ ਹੋ ਜਾਣਾ ਹੈ ਅਤੇ ਇਸ ਨਾਸ਼ਵਾਨ ਦੁਨੀਆ ਦੀ ਸਭ ਤੋਂ ਵਧੀਆ ਚੀਜ਼ ਇੱਕ ਅਜਿਹੀ ਨੇਕ ਪਤਨੀ ਹੈ ਕਿ ਜਦੋਂ ਉਸਦਾ ਪਤੀ ਉਸ ਵੱਲ ਦੇਖੇ ਤਾਂ ਉਹ ਉਸ ਨੂੰ ਖੁਸ਼ ਕਰ ਦੇਵੇ, ਜਦੋਂ ਪਤੀ ਉਸ ਨੂੰ ਕਿਸੇ ਕੰਮ ਦਾ ਹੁਕਮ ਦੇਵੇ ਤਾਂ ਉਹ ਉਸ ਨੂੰ ਪੂਰਾ ਕਰੇ ਅਤੇ ਜਦੋਂ ਪਤੀ ਉਸ ਨੂੰ ਛੱਡ ਕੇ ਕਿਤੇ ਜਾਵੇ ਤਾਂ ਪਿੱਛਿਓਂ ਉਹ ਆਪਣੇ ਆਪ ਦੀ ਅਤੇ ਉਸ ਦੇ ਮਾਲ (ਧਨ) ਦੀ ਸੁਰੱਖਿਆ ਕਰੇ।

ਹਦੀਸ ਦੇ ਫਾਇਦੇ ਵਿੱਚੋਂ

  1. ਦੁਨੀਆ ਦੀ ਚੰਗੀਆਂ ਤੇ ਪਵਿੱਤਰ ਚੀਜ਼ਾਂ, ਜਿਨ੍ਹਾਂ ਨੂੰ ਅੱਲਾਹ ਨੇ ਆਪਣੇ ਬੰਦਿਆਂ ਲਈ ਹਲਾਲ ਕੀਤਾ ਹੈ, ਦਾ ਸੁੱਖ ਭੋਗਣਾ ਜਾਇਜ਼ ਹੈ। ਬਸ ਸ਼ਰਤ ਇਹ ਹੈ ਕਿ ਫ਼ਜ਼ੂਲਖ਼ਰਚੀ ਨਾ ਕੀਤੀ ਜਾਵੇ ਅਤੇ ਨਾ ਹੀ ਘੁਮੰਡ ਕੀਤਾ ਜਾਵੇ।
  2. ਨੇਕ ਪਤਨੀ ਦੀ ਚੋਣ ਕਰਨ ਦੀ ਪ੍ਰੇਰਨਾ ਦਿੱਤੀ ਗਈ ਹੈ, ਕਿਉਂਕਿ ਪਤਨੀ ਆਪਣੇ ਪਤੀ ਦੀ ਅੱਲਾਹ ਦੇ ਦੀਨ 'ਤੇ ਚੱਲਣ ਤੇ ਹੁਕਮ ਮੰਨਣ ਵਿੱਚ ਮਦਦ ਕਰਦੀ ਹੈ।
  3. ਦੁਨੀਆ ਦਾ ਸਭ ਤੋਂ ਵਧੀਆ ਸਮਾਨ ਉਹ ਹੈ ਜੋ ਅੱਲਾਹ ਦੀ ਆਗਿਆ ਦਾ ਪਾਲਣ ਕਰਨ ਵਿੱਚ ਕੰਮ ਆਵੇ ਜਾਂ ਉਸ ਵਿੱਚ ਮਦਦ ਕਰੇ।
ਅਨੁਵਾਦ ਦਿਖਾਓਣਾ
ਭਾਸ਼ਾ: الإنجليزية الأوردية الإسبانية ਹੋਰ (64)
ਹੋਰ