عن أبي هريرة رضي الله عنه قال: قال رسول الله صلى الله عليه وسلم:
«أَكْمَلُ الْمُؤْمِنِينَ إِيمَانًا أَحْسَنُهُمْ خُلُقًا، وَخَيْرُكُمْ خَيْرُكُمْ لِنِسَائِهِمْ».

[حسن] - [رواه أبو داود والترمذي وأحمد] - [سنن الترمذي: 1162]
المزيــد ...

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
"ਸਭ ਤੋਂ ਸੰਪੂਰਨ ਈਮਾਨ ਵਾਲਾ ਵਿਅਕਤੀ (ਮੋਮਿਨ) ਉਹ ਹੈ ਜਿਸ ਦੇ ਅਖਲਾਕ (ਆਚਰਣ) ਸਭ ਤੋਂ ਵਧੀਆ ਹੋਣ ਅਤੇ ਤੁਹਾਡੇ ਵਿੱਚੋਂ ਸਭ ਤੋਂ ਚੰਗਾ ਇਨਸਾਨ ਉਹ ਹੈ ਜੋ ਆਪਣੀਆਂ ਔਰਤਾਂ ਦੇ ਹੱਕ ਵਿੱਚ ਸਭ ਤੋਂ ਚੰਗਾ ਹੋਵੇ।"

[حسن] - [رواه أبو داود والترمذي وأحمد] - [سنن الترمذي - 1162]

ਵਿਆਖਿਆ

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਸਭ ਤੋਂ ਸੰਪੂਰਨ ਈਮਾਨ ਵਾਲਾ ਮੋਮਿਨ ਉਹ ਹੈ ਜਿਸ ਦਾ ਅਖਲਾਕ (ਆਚਰਣ) ਸਭ ਤੋਂ ਵਧੀਆ ਹੋਵੇ। ਚੰਗੇ ਆਚਰਣ ਦਾ ਮਤਲਬ ਹੈ: ਹੱਸ ਕੇ ਮਿਲਣਾ, ਲੋਕਾਂ ਦੀ ਭਲਾਈ ਕਰਨਾ, ਚੰਗੇ ਬੋਲ ਬੋਲਣਾ ਅਤੇ ਕਿਸੇ ਨੂੰ ਨੁਕਸਾਨ ਪਹੁੰਚਾਉਣ ਤੋਂ ਬਚਣਾ।
ਇਸੇ ਤਰ੍ਹਾਂ ਸਭ ਤੋਂ ਵਧੀਆ (ਉੱਤਮ) ਮੋਮਿਨ ਉਹ ਹੈ ਜੋ ਆਪਣੇ ਪਰਿਵਾਰ ਦੀਆਂ ਔਰਤਾਂ, ਜਿਵੇਂ ਪਤਨੀ, ਧੀਆਂ, ਭੈਣਾਂ ਅਤੇ ਹੋਰ ਰਿਸ਼ਤੇਦਾਰ ਔਰਤਾਂ ਨਾਲ ਸਭ ਤੋਂ ਚੰਗਾ ਸਲੂਕ ਰੱਖਦਾ ਹੋਵੇ। ਕਿਉਂਕਿ ਇਹ ਔਰਤਾਂ ਚੰਗੇ ਸਲੂਕ ਦੀ ਸਭ ਤੋਂ ਵੱਧ ਹੱਕਦਾਰ ਹੁੰਦੀਆਂ ਹਨ।

ਹਦੀਸ ਦੇ ਫਾਇਦੇ ਵਿੱਚੋਂ

  1. ਚੰਗੇ ਅਖਲਾਕ ਦੀ ਫਜ਼ੀਲਤ (ਮਹੱਤਤਾ) ਅਤੇ ਇਸਦਾ ਈਮਾਨ ਦਾ ਹਿੱਸਾ ਹੋਣਾ।
  2. ਅਮਲ ਵੀ ਈਮਾਨ ਦਾ ਹਿੱਸਾ ਹੈ ਅਤੇ ਈਮਾਨ ਘੱਟਦਾ ਤੇ ਵੱਧਦਾ ਰਹਿੰਦਾ ਹੈ।
  3. ਇਸਲਾਮ ਔਰਤਾਂ ਦੀ ਇੱਜ਼ਤ ਕਰਨ ਅਤੇ ਉਨ੍ਹਾਂ ਨਾਲ ਚੰਗਾ ਸਲੂਕ ਕਰਨ ਲਈ ਪ੍ਰੇਰਿਤ ਕਰਦਾ ਹੈ।
ਅਨੁਵਾਦ ਦਿਖਾਓਣਾ
ਭਾਸ਼ਾ: الإنجليزية الأوردية الإسبانية ਹੋਰ (64)
ਹੋਰ