عَنْ أَبِي سَعِيدٍ الْخُدْرِيِّ رضي الله عنه عَنِ النَّبِيِّ صَلَّى اللهُ عَلَيْهِ وَسَلَّمَ قَالَ:
«إِنَّ الدُّنْيَا حُلْوَةٌ خَضِرَةٌ، وَإِنَّ اللهَ مُسْتَخْلِفُكُمْ فِيهَا، فَيَنْظُرُ كَيْفَ تَعْمَلُونَ، فَاتَّقُوا الدُّنْيَا وَاتَّقُوا النِّسَاءَ، فَإِنَّ أَوَّلَ فِتْنَةِ بَنِي إِسْرَائِيلَ كَانَتْ فِي النِّسَاءِ».
[صحيح] - [رواه مسلم] - [صحيح مسلم: 2742]
المزيــد ...
ਹਜ਼ਰਤ ਅਬੂ ਸਈਦ ਖੁਦਰੀ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ:
"ਦੁਨਿਆ ਮਿੱਠੀ ਤੇ ਹਰੀ-ਭਰੀ ਹੈ, ਅਤੇ ਨਿਸ਼ਚਤ ਤੌਰ 'ਤੇ ਅੱਲਾਹ ਤੁਹਾਨੂੰ ਇਸ ਵਿੱਚ ਖ਼ਲੀਫ਼ਾ ਬਣਾਉਣ ਵਾਲਾ ਹੈ, ਤਾਂ ਜੋ ਵੇਖੇ ਕਿ ਤੁਸੀਂ ਕੀ ਕਰਦੇ ਹੋ। ਇਸ ਕਰਕੇ ਦੁਨਿਆ ਤੋਂ ਬਚੋ ਅਤੇ ਔਰਤਾਂ ਤੋਂ ਬਚੋ, ਕਿਉਂਕਿ ਬਨੀ ਇਸਰਾਈਲ ਦੀ ਪਹਿਲੀ ਆਜ਼ਮਾਇਸ਼ ਔਰਤਾਂ ਦੇ ਸਬਬ ਨਾਲ ਹੋਈ ਸੀ।"
[صحيح] - [رواه مسلم] - [صحيح مسلم - 2742]
ਨਬੀ ਕਰੀਮ ﷺ ਵਾਜ਼ਿਹ ਕਰਦੇ ਹਨ ਕਿ ਦੁਨਿਆ ਸੁਆਦ ਵਿਚ ਮਿੱਠੀ ਅਤੇ ਦਿੱਖ ਵਿਚ ਹਰੀ-ਭਰੀ ਹੈ, ਜਿਸ ਕਰਕੇ ਇਨਸਾਨ ਇਸ ਤੋਂ ਧੋਖਾ ਖਾ ਜਾਂਦਾ ਹੈ, ਇਸ ਵਿੱਚ ਡੁੱਬ ਜਾਂਦਾ ਹੈ ਅਤੇ ਇਸਨੂੰ ਆਪਣੀ ਸਭ ਤੋਂ ਵੱਡੀ ਚਿੰਤਾ ਬਣਾਲ਼ੈਂਦਾ ਹੈ। ਅਤੇ ਅੱਲਾਹ ਸੁਬਹਾਨਹੁ ਤਆਲਾ ਨੇ ਸਾਡਾ ਇੱਕ ਦੂਜੇ ਦੀ ਜਗ੍ਹਾ ਲੈਣ ਵਾਲਾ ਬਣਾਇਆ ਹੈ ਇਸ ਦੁਨਿਆਵੀ ਜ਼ਿੰਦਗੀ ਵਿੱਚ, ਤਾਂ ਜੋ ਵੇਖੇ ਕਿ ਅਸੀਂ ਕੀ ਕਰਦੇ ਹਾਂ — ਕੀ ਅਸੀਂ ਉਸਦੀ ਫਰਮਾਨਬਰਦਾਰੀ ਕਰਦੇ ਹਾਂ ਜਾਂ ਉਸਦੀ ਨਾ ਫਰਮਾਨੀ? ਫਿਰ (ਨਬੀ ਕਰੀਮ ﷺ ਨੇ) ਫਰਮਾਇਆ: ਸਾਵਧਾਨ ਰਹੋ ਕਿ ਕਿਤੇ ਦੁਨਿਆ ਦੀ ਚਮਕ-ਧਮਕ ਅਤੇ ਇਸ ਦੇ ਸਾਮਾਨ ਤੁਹਾਨੂੰ ਧੋਖੇ ਵਿੱਚ ਨਾ ਪਾ ਦੇਣ, ਤਾਂ ਜੋ ਤੁਸੀਂ ਅੱਲਾਹ ਦੇ ਹੁਕਮਾਂ ਨੂੰ ਛੱਡ ਦਿਓ ਅਤੇ ਉਹ ਕੰਮ ਕਰਨ ਲੱਗੋ ਜਿਨ੍ਹਾਂ ਤੋਂ ਉਸ ਨੇ ਤੁਹਾਨੂੰ ਰੋਕਿਆ ਹੈ। ਦੁਨਿਆ ਦੀਆਂ ਆਜ਼ਮਾਈਸ਼ਾਂ ਵਿੱਚੋਂ ਸਭ ਤੋਂ ਵੱਡੀ ਜਿਸ ਤੋਂ ਬਚਣਾ ਲਾਜ਼ਮੀ ਹੈ, ਉਹ ਔਰਤਾਂ ਦੀ ਆਜ਼ਮਾਇਸ਼ ਹੈ, ਕਿਉਂਕਿ ਇਹੀ ਪਹਿਲੀ ਆਜ਼ਮਾਇਸ਼ ਸੀ ਜਿਸ ਵਿੱਚ ਬਨੀ ਇਸਰਾਈਲ ਮੁਬਤਲਾ ਹੋਏ ਸਨ।