عَنْ حَكِيمِ بْنِ حِزَامٍ رَضِيَ اللَّهُ عَنْهُ، قَالَ:
قُلْتُ: يَا رَسُولَ اللَّهِ، أَرَأَيْتَ أَشْيَاءَ كُنْتُ أَتَحَنَّثُ بِهَا فِي الجَاهِلِيَّةِ مِنْ صَدَقَةٍ أَوْ عَتَاقَةٍ، وَصِلَةِ رَحِمٍ، فَهَلْ فِيهَا مِنْ أَجْرٍ؟ فَقَالَ النَّبِيُّ صَلَّى اللهُ عَلَيْهِ وَسَلَّمَ: «أَسْلَمْتَ عَلَى مَا سَلَفَ مِنْ خَيْرٍ».
[صحيح] - [متفق عليه] - [صحيح البخاري: 1436]
المزيــد ...
ਹਕੀਮ ਬਿਨ ਹਿਜ਼ਾਮ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
ਮੈਂ ਕਿਹਾ: ਹੇ ਅੱਲਾਹ ਦੇ ਰਸੂਲ! ਜਹਾਲਤ ਦੇ ਜ਼ਮਾਨੇ ਵਿੱਚ ਮੈਂ ਇਬਾਦਤ ਦੀ ਨੀਅਤ ਨਾਲ ਜੋ ਸਦਕਾ ਦਿੰਦਾ ਸੀ ਜਾਂ ਗੁਲਾਮ ਨੂੰ ਆਜ਼ਾਦ ਕਰਦਾ ਸੀ ਜਾਂ ਰਿਸ਼ਤੇਦਾਰਾਂ ਨਾਲ ਚੰਗਾ ਵਿਹਾਰ ਕਰਦਾ ਸੀ; ਕੀ ਮੈਨੂੰ ਉਨ੍ਹਾਂ ਦਾ ਕੋਈ ਸਵਾਬ ਮਿਲੇਗਾ? ਤਾਂ ਨਬੀ ﷺ ਨੇ ਫਰਮਾਇਆ: "ਤੁਸੀਂ ਆਪਣੀਆਂ ਪਿਛਲੀਆਂ ਨੇਕੀਆਂ ਨਾਲ ਇਸਲਾਮ ਵਿੱਚ ਦਾਖਲ ਹੋਏ ਹੋ।
[صحيح] - [متفق عليه] - [صحيح البخاري - 1436]
ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਕਾਫ਼ਿਰ ਜਦੋਂ ਇਸਲਾਮ ਕਬੂਲ ਕਰਦਾ ਹੈ, ਤਾਂ ਇਸਲਾਮ ਕਬੂਲ ਕਰਨ ਤੋਂ ਪਹਿਲਾ ਜਹਾਲਤ ਦੇ ਸਮੇਂ ਵਿੱਚ ਜੋ ਵੀ ਉਸਨੇ ਚੰਗੇ ਕੰਮ ਕੀਤੇ ਸਨ ਜਿਵੇਂ ਕਿ ਸਦਕਾ (ਪੁੰਨ-ਦਾਨ) ਕਰਨਾ, ਗੁਲਾਮ ਨੂੰ ਆਜ਼ਾਦ ਕਰਨਾ ਅਤੇ ਰਿਸ਼ਤੇਦਾਰਾਂ ਨਾਲ ਚੰਗਾ ਸਲੂਕ ਕਰਨਾ ਆਦਿ ਦਾ ਸਵਾਬ (ਇਨਾਮ) ਵੀ ਉਸਨੂੰ ਦਿੱਤਾ ਜਾਵੇਗਾ।