عن أبي هريرة رضي الله عنه قال: قال رسول الله صلى الله عليه وسلم:
«مَنْ أَنْظَرَ مُعْسِرًا، أَوْ وَضَعَ لَهُ، أَظَلَّهُ اللهُ يَوْمَ الْقِيَامَةِ تَحْتَ ظِلِّ عَرْشِهِ يَوْمَ لَا ظِلَّ إِلَّا ظِلُّهُ».
[صحيح] - [رواه الترمذي وأحمد] - [سنن الترمذي: 1306]
المزيــد ...
"ਅਬੂ ਹੁਰੈਰਾ ਰਜ਼ੀਅੱਲਾਹੁ ਅਨਹੁ ਰਿਵਾਇਤ ਕਰਦੇ ਹਨ ਕਿ: ਨਬੀ ਕਰੀਮ ﷺ ਨੇ ਫਰਮਾਇਆ:"
"ਜੋ ਕੋਈ ਕਿਸੇ ਮੁਸੀਬਤਜ਼ਦਾ (ਕਰਜ਼ਦਾਰ) ਨੂੰ ਮੌਲਤ ਦੇਵੇ ਜਾਂ ਉਸ ਦਾ ਕਰਜ਼ ਮਾਫ਼ ਕਰ ਦੇਵੇ, ਅੱਲਾਹ ਕਿਆਮਤ ਦੇ ਦਿਨ ਉਸਨੂੰ ਆਪਣੇ ਅਰਸ਼ ਦੇ ਸਾਏ ਹੇਠਾਂ ਰੱਖੇਗਾ — ਉਸ ਦਿਨ ਜਦੋਂ ਅੱਲਾਹ ਦੇ ਅਰਸ਼ ਦੇ ਸਾਏ ਤੋਂ ਇਲਾਵਾ ਹੋਰ ਕੋਈ ਸਾਇਆ ਨਹੀਂ ਹੋਏਗਾ।"
[صحيح] - [رواه الترمذي وأحمد] - [سنن الترمذي - 1306]
ਨਬੀ ਕਰੀਮ (ਅਲੈਹਿ ਸਲਾਮ) ਨੇ ਇੱਤਿਲਾਹ ਦਿੱਤੀ ਕਿ ਜੋ ਕੋਈ ਕਰਜ਼ਦਾਰ ਨੂੰ ਮੌਲਤ ਦੇਵੇ ਜਾਂ ਉਸ ਦਾ ਕੁਝ ਕਰਜ਼ ਮਾਫ਼ ਕਰ ਦੇਵੇ, ਤਾਂ ਉਸ ਦਾ ਇਨਾਮ ਇਹ ਹੋਏਗਾ ਕਿ ਕਿਆਮਤ ਦੇ ਦਿਨ — ਜਿਸ ਦਿਨ ਸੂਰਜ ਲੋਕਾਂ ਦੇ ਸਿਰਾਂ ਕੋਲ ਆ ਜਾਏਗਾ ਅਤੇ ਉਸ ਦੀ ਤਪਸ਼ ਬੜੀ ਸ਼ਦੀਦ ਹੋਵੇਗੀ — ਅੱਲਾਹ ਉਸਨੂੰ ਆਪਣੇ ਅਰਸ਼ ਦੇ ਸਾਏ ਹੇਠਾਂ ਥਾਂ ਦੇਵੇਗਾ। ਤਦ ਕੋਈ ਵੀ ਕਿਸੇ ਤਰ੍ਹਾਂ ਦਾ ਸਾਇਆ ਨਹੀਂ ਲੱਭ ਸਕੇਗਾ, ਮਗਰ ਉਹੀ ਜਿਸਨੂੰ ਅੱਲਾਹ ਆਪਣੇ ਸਾਏ ਹੇਠਾਂ ਥਾਂ ਦੇਵੇਗਾ।