عن جَرِيْر بنِ عبدِ الله رضي الله عنه قال:
كُنَّا عِنْدَ النَّبِيِّ صَلَّى اللهُ عَلَيْهِ وَسَلَّمَ، فَنَظَرَ إِلَى الْقَمَرِ لَيْلَةً -يَعْنِي الْبَدْرَ- فَقَالَ: «إِنَّكُمْ سَتَرَوْنَ رَبَّكُمْ كَمَا تَرَوْنَ هَذَا الْقَمَرَ، لَا تُضَامُونَ فِي رُؤْيَتِهِ، فَإِنِ اسْتَطَعْتُمْ أَنْ لَا تُغْلَبُوا عَلَى صَلَاةٍ قَبْلَ طُلُوعِ الشَّمْسِ وَقَبْلَ غُرُوبِهَا فَافْعَلُوا» ثُمَّ قَرَأَ: «{وَسَبِّحْ بِحَمْدِ رَبِّكَ قَبْلَ طُلُوعِ الشَّمْسِ وَقَبْلَ الْغُرُوبِ}»
[صحيح] - [متفق عليه] - [صحيح البخاري: 554]
المزيــد ...
ਜਰੀਰ ਬਿਨ ਅਬਦੁੱਲਾਹ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
ਅਸੀਂ ਅੱਲਾਹ ਦੇ ਨਬੀ ﷺ ਕੋਲ ਬੈਠੇ ਸੀ ਕਿ ਆਪ ﷺ ਨੇ ਇੱਕ ਰਾਤ -ਚੌਦਵੀਂ ਦੀ ਰਾਤ- ਚੰਨ ਵੱਲ ਤੱਕਿਆ ਅਤੇ ਫਰਮਾਇਆ: "ਬੇਸ਼ੱਕ ਤੁਸੀਂ ਆਪਣੇ ਰੱਬ ਨੂੰ ਉਸੇ ਤਰ੍ਹਾਂ ਵੇਖੋਗੇ ਜਿਵੇਂ ਤੁਸੀਂ ਇਸ ਚੰਨ ਨੂੰ ਵੇਖ ਰਹੇ ਹੋ। ਉਸਨੂੰ ਵੇਖਣ ਵਿੱਚ ਤੁਹਾਨੂੰ ਕੋਈ ਦਿੱਕਤ ਨਹੀਂ ਹੋਵੇਗੀ। ਸੋ ਜੇਕਰ ਤੁਹਾਥੋਂ ਹੋ ਸਕੇ ਤਾਂ ਸੂਰਜ ਚੜ੍ਹਨ ਤੇ ਡੁੱਬਣ ਤੋਂ ਪਹਿਲਾਂ ਦੀਆਂ ਨਮਾਜ਼ਾਂ 'ਤੇ ਕਿਸੇ ਚੀਜ਼ ਨੂੰ ਹਾਵੀ ਨਾ ਹੋਣ ਦਿਓ, ਤਾਂ ਇੰਜ ਜ਼ਰੂਰ ਕਰੋ।” ਫੇਰ ਆਪ ﷺ ਨੇ ਇਹ ਆਇਤ ਪੜ੍ਹੀ:
{وَسَبِّحْ بِحَمْدِ رَبِّكَ قَبْلَ طُلُوعِ الشَّمْسِ وَقَبْلَ الْغُرُوبِ} (ਆਪਣੇ ਪਾਲਣਹਾਰ ਦੀ, ਉਸਤਤ ਦੇ ਨਾਲ ਉਸ ਦੀ ਤਸਬੀਹ, ਸੂਰਜ ਨਿੱਕਲਣ ਤੋਂ ਪਹਿਲਾਂ ਵੀ ਅਤੇ ਸੂਰਜ ਡੁੱਬਣ ਤੋਂ ਪਹਿਲਾਂ ਵੀ, ਕਰਦੇ ਰਹੋ।)
[صحيح] - [متفق عليه] - [صحيح البخاري - 554]
ਇੱਕ ਰਾਤ ਸਹਾਬਾ ਅੱਲਾਹ ਦੇ ਰਸੂਲ ﷺ ਦੇ ਨਾਲ ਮੌਜੂਦ ਸਨ। ਇਸੇ ਦੌਰਾਨ ਆਪ ﷺ ਨੇ ਚੌਦਵੀਂ ਦੀ ਰਾਤ ਨੂੰ ਚੰਨ ਵੱਲ ਦੇਖਿਆ ਤੇ ਫਰਮਾਇਆ: ਈਮਾਨ ਵਾਲੇ ਆਪਣੇ ਰੱਬ ਨੂੰ ਆਪਣੀਆਂ ਅੱਖਾਂ ਨਾਲ ਦੇਖ ਸਕਣਗੇ ਅਤੇ ਉਨ੍ਹਾਂ ਨੂੰ ਉਸ ਨੂੰ ਦੇਖਣ ਵਿੱਚ ਦਿੱਕਤ ਤੇ ਪਰੇਸ਼ਾਨੀ ਨਹੀਂ ਹੋਵੇਗੀ। ਫੇਰ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: ਜੇਕਰ ਤੁਸੀਂ ਫਜਰ ਅਤੇ ਅਸਰ ਦੀ ਨਮਾਜ਼ ਤੋਂ ਰੋਕਣ ਵਾਲੀ ਚੀਜ਼ਾਂ 'ਤੇ ਹਾਵੀ ਹੋ ਸਕੋ, ਤਾਂ ਉਸ ਦੀ ਕੋਸ਼ਿਸ਼ ਜ਼ਰੂਰ ਕਰੋ ਅਤੇ ਉਨ੍ਹਾਂ ਦੋਨਾਂ ਨਮਾਜ਼ਾਂ ਨੂੰ ਸਮੇਂ 'ਤੇ ਸੰਪੂਰਨ ਤਰੀਕੇ ਨਾਲ ਪੜ੍ਹਿਆ ਕਰੋ; ਕਿਉਂਕਿ ਇਨ੍ਹਾਂ ਦੋਨਾਂ ਨਮਾਜ਼ਾਂ ਦੀ ਪਾਬੰਦੀ ਅੱਲਾਹ ਦੇ ਚਿਹਰੇ ਦੇ ਦੀਦਾਰ ਦੀ ਖੁਸ਼ਕਿਸਮਤੀ ਬਖਸ਼ਣ ਵਾਲੀਆਂ ਚੀਜ਼ਾਂ ਵਿੱਚੋਂ ਇੱਕ ਹੈ। ਫੇਰ ਆਪ ﷺ ਨੇ ਇਹ ਆਇਤ ਪੜ੍ਹੀ: {وَسَبِّحْ بِحَمْدِ رَبِّكَ قَبْلَ طُلُوعِ الشَّمْسِ وَقَبْلَ الْغُرُوبِ} (ਆਪਣੇ ਪਾਲਣਹਾਰ ਦੀ, ਉਸਤਤ ਦੇ ਨਾਲ ਉਸ ਦੀ ਤਸਬੀਹ, ਸੂਰਜ ਨਿੱਕਲਣ ਤੋਂ ਪਹਿਲਾਂ ਵੀ ਅਤੇ ਸੂਰਜ ਡੁੱਬਣ ਤੋਂ ਪਹਿਲਾਂ ਵੀ, ਕਰਦੇ ਰਹੋ।)।