عَنْ عَبْدِ اللهِ بْنِ عَمْرِو بْنِ العَاصِ رضي الله عنهما قَالَ: قَالَ رَسُولُ اللهِ صَلَّى اللَّهُ عَلَيْهِ وَسَلَّمَ:
«إِنَّ اللهَ سَيُخَلِّصُ رَجُلًا مِنْ أُمَّتِي عَلَى رُءُوسِ الْخَلَائِقِ يَوْمَ الْقِيَامَةِ، فَيَنْشُرُ عَلَيْهِ تِسْعَةً وَتِسْعِينَ سِجِلًّا، كُلُّ سِجِلٍّ مِثْلُ مَدِّ الْبَصَرِ، ثُمَّ يَقُولُ: أَتُنْكِرُ مِنْ هَذَا شَيْئًا؟ أَظَلَمَكَ كَتَبَتِي الْحَافِظُونَ؟ فَيَقُولُ: لَا يَا رَبِّ، فَيَقُولُ: أَفَلَكَ عُذْرٌ؟ فَيَقُولُ: لَا يَا رَبِّ، فَيَقُولُ: بَلَى إِنَّ لَكَ عِنْدَنَا حَسَنَةً، فَإِنَّهُ لَا ظُلْمَ عَلَيْكَ الْيَوْمَ، فَتُخْرَجُ بِطَاقَةٌ فِيهَا: أَشْهَدُ أَنْ لَا إِلَهَ إِلَّا اللهُ وَأَشْهَدُ أَنَّ مُحَمَّدًا عَبْدُهُ وَرَسُولُهُ، فَيَقُولُ: احْضُرْ وَزْنَكَ، فَيَقُولُ: يَا رَبِّ مَا هَذِهِ الْبِطَاقَةُ مَعَ هَذِهِ السِّجِلَّاتِ؟ فَقَالَ: إِنَّكَ لَا تُظْلَمُ، قَالَ: فَتُوضَعُ السِّجِلَّاتُ فِي كِفَّةٍ، وَالْبِطَاقَةُ فِي كِفَّةٍ، فَطَاشَتِ السِّجِلَّاتُ، وَثَقُلَتِ الْبِطَاقَةُ، فَلَا يَثْقُلُ مَعَ اسْمِ اللهِ شَيْءٌ».
[صحيح] - [رواه الترمذي وابن ماجه] - [سنن الترمذي: 2639]
المزيــد ...
ਅਬਦੁੱਲਾਹ ਬਿਨ ਅਮਰ ਬਿਨ ਆਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
«ਅੱਲਾਹ ਤਆਲਾ ਕਿਆਮਤ ਦੇ ਦਿਨ ਮੇਰੀ ਉੱਮਤ ਵਿੱਚੋਂ ਇੱਕ ਆਦਮੀ ਨੂੰ ਛਾਂਟ ਕੇ ਸਭ ਦੇ ਸਾਹਮਣੇ ਲਿਆਵੇਗਾ ਅਤੇ ਉਸਦੇ ਸਾਹਮਣੇ ਗੁਨਾਹਾਂ ਦੇ ਨੜਿਨਵੇਂ (99) ਖਾਤੇ (ਰਜਿਸਟਰ) ਖੋਲ੍ਹ ਦਿੱਤੇ ਜਾਣਗੇ। ਹਰ ਰਜਿਸਟਰ ਇੰਨਾ ਵੱਡਾ ਹੋਵੇਗਾ ਕਿ ਜਿੱਥੇ ਤੱਕ ਬੰਦੇ ਦੀ ਨਜ਼ਰ ਜਾਂਦੀ ਹੈ। ਫੇਰ ਅੱਲਾਹ ਉਸ ਨੂੰ ਪੁੱਛੇਗਾ: ਕੀ ਤੂੰ ਇਸ ਸਾਰੀ ਲਿਖਾਈ ਵਿੱਚੋਂ ਕਿਸੇ ਚੀਜ਼ ਦਾ ਇਨਕਾਰ ਕਰਦਾ ਹੈਂ? ਕੀ ਇਸਨੂੰ ਲਿਖਣ ਲਈ ਮੇਰੇ ਨਿਯੁਕਤ ਕੀਤੇ ਕਿਸੇ ਫਰਿਸ਼ਤੇ ਨੇ ਤੇਰੇ 'ਤੇ ਜ਼ੁਲਮ ਕੀਤਾ ਹੈ? ਉਹ ਕਹੇਗਾ: ਨਹੀਂ, ਹੇ ਮੇਰੇ ਰੱਬ! ਫੇਰ ਅੱਲਾਹ ਕਹੇਗਾ: ਕੀ ਤੇਰੇ ਕੋਲ ਪੇਸ਼ ਕਰਨ ਲਈ ਕੋਈ ਕਾਰਨ ਹੈ? ਉਹ ਕਹੇਗਾ: ਨਹੀਂ, ਹੇ ਮੇਰੇ ਰੱਬ! ਇਹ ਸੁਣ ਕੇ ਅੱਲਾਹ ਕਹੇਗਾ: ਸਾਡੇ ਕੋਲ ਤੇਰੀ ਇੱਕ ਨੇਕੀ ਰੱਖੀ ਹੋਈ ਹੈ। ਅੱਜ ਦੇ ਦਿਨ ਤੇਰੇ 'ਤੇ ਕੋਈ ਅਤਿਆਚਾਰ ਨਹੀਂ ਹੋਵੇਗਾ। ਫੇਰ ਇੱਕ ਪਰਚੀ ਕੱਢੀ ਜਾਵੇਗੀ ਜਿਸ ਵਿੱਚ ਲਿਖਿਆ ਹੋਵੇਗਾ: ਮੈਂ ਗਵਾਹੀ ਦਿੰਦਾ ਹਾਂ ਕਿ ਅੱਲਾਹ ਤੋਂ ਇਲਾਵਾ ਕੋਈ ਸੱਚਾ ਇਲਾਹ (ਪੂਜਕ/ਇਸ਼ਟ) ਨਹੀਂ ਅਤੇ ਮੈਂ ਗਵਾਹੀ ਦਿੰਦਾ ਹਾਂ ਕਿ ਮੁਹੰਮਦ ਉਸ ਦੇ ਬੰਦੇ ਤੇ ਰਸੂਲ ਹਨ। ਫੇਰ ਅੱਲਾਹ ਕਹੇਗਾ: ਜਾ ਆਪਣੇ ਕਰਮਾਂ ਦਾ ਤੋਲਨਾ ਵੇਖ। ਉਹ ਕਹੇਗਾ: ਮੇਰੇ ਰੱਬ, ਇਨ੍ਹਾਂ ਰਜਿਸਟਰਾਂ ਦੇ ਸਾਹਮਣੇ ਇਸ ਪਰਚੀ ਦੀ ਕੀ ਹੈਸੀਅਤ ਹੈ? ਲੇਕਿਨ ਅੱਲਾਹ ਕਹੇਗਾ: ਤੇਰੇ ਨਾਲ ਕੋਈ ਜ਼ੁਲਮ (ਧੱਕਾ) ਨਹੀਂ ਹੋਵੇਗਾ। ਆਪ ﷺ ਨੇ ਫਰਮਾਇਆ: ਫੇਰ ਉਹ ਸਾਰੇ ਖਾਤੇ (ਰਜਿਸਟਰ) ਤੱਕੜੀ ਦੇ ਇੱਕ ਪੈਮਾਨੇ ਵਿੱਚ ਰੱਖੇ ਜਾਣਗੇ ਤੇ ਪਰਚੀ ਦੂਜੇ ਪੈਮਾਨੇ ਵਿੱਚ। ਫੇਰ ਉਹ ਸਾਰੇ ਰਜਿਸਟਰ ਹਲਕੇ ਹੋ ਜਾਣਗੇ ਤੇ ਪਰਚੀ ਭਾਰੀ ਹੋ ਜਾਵੇਗੀ; ਕਿਉਂਕਿ ਅੱਲਾਹ ਦੇ ਨਾਂ ਤੋਂ ਭਾਰੀ ਕੋਈ ਵੀ ਚੀਜ਼ ਨਹੀਂ ਹੋ ਸਕਦੀ।»
[صحيح] - [رواه الترمذي وابن ماجه] - [سنن الترمذي - 2639]
ਇਸ ਹਦੀਸ ਵਿੱਚ ਨਬੀ ﷺ ਨੇ ਦੱਸਿਆ ਹੈ ਕਿ ਅੱਲਾਹ ਤਆਲਾ ਕਿਆਮਤ ਦੇ ਦਿਨ ਉਨ੍ਹਾਂ ਦੀ ਉੱਮਤ ਵਿੱਚੋਂ ਇੱਕ ਬੰਦੇ ਨੂੰ ਚੁਣੇਗਾ ਅਤੇ ਸਾਰੀਆਂ ਮਖਲੂਕਾਂ ਦੇ ਸਾਹਮਣੇ ਲਿਆਵੇਗਾ ਤਾਂ ਜੋ ਉਸ ਦਾ ਹਿਸਾਬ-ਕਿਤਾਬ ਹੋ ਸਕੇ। ਫੇਰ ਅੱਲਾਹ ਤਆਲਾ ਉਸ ਅੱਗੇ ਨੜਿਨਵੇਂ ਰਜਿਸਟਰ ਰੱਖ ਦੇਵੇਗਾ, ਜਿਨ੍ਹਾਂ ਵਿੱਚ ਉਸ ਦੇ ਉਹ ਬੁਰੇ ਅਮਲਾਂ ਦਾ ਲੇਖਾ-ਜੋਖਾ ਹੋਵੇਗਾ ਜੋ ਉਹ ਦੁਨੀਆ ਵਿੱਚ ਕਰਿਆ ਕਰਦਾ ਸੀ। ਹਰ ਰਜਿਸਟਰ ਦੀ ਲੰਬਾਈ ਇੰਨੀ ਹੋਵੇਗੀ, ਜਿੰਨੀ ਬੰਦੇ ਦੀ ਨਿਗਾਹ ਦੀ ਹੱਦ ਹੈ। ਫੇਰ ਅੱਲਾਹ ਤਆਲਾ ਉਸ ਬੰਦੇ ਨੂੰ ਕਹੇਗਾ: "ਕੀ ਤੂੰ ਇਨ੍ਹਾਂ ਰਜਿਸਟਰਾਂ ਵਿੱਚ ਲਿਖੀ ਕਿਸੇ ਚੀਜ਼ ਦਾ ਇਨਕਾਰ ਕਰਦਾ ਹੈਂ? ਕੀ ਮੇਰੇ ਲਿਖਾਰੀ ਫ਼ਰਿਸ਼ਤਿਆਂ ਨੇ ਅਮਲ ਲਿਖਣ ਵਿੱਚ ਤੇਰੇ 'ਤੇ ਕੋਈ ਜ਼ੁਲਮ ਕੀਤਾ ਹੈ? ਉਹ ਆਦਮੀ ਜਵਾਬ ਦੇਵੇਗਾ: ਨਹੀਂ, ਹੇ ਮੇਰੇ ਰਬ! ਇਸ 'ਤੇ ਅੱਲਾਹ ਤਆਲਾ ਫਰਮਾਇਗਾ: "ਕੀ ਤੇਰੇ ਕੋਲ ਕੋਈ ਕਾਰਨ ਹੈ ਜਿਸ ਨਾਲ ਤੂੰ ਉਨ੍ਹਾਂ ਬੁਰੇ ਕਰਮਾਂ ਤੋਂ ਬਚ ਸਕੇ ਜੋ ਤੂੰ ਦੁਨੀਆ ਵਿੱਚ ਕੀਤੇ ਸਨ? ਉਦਾਹਰਣ ਲਈ ਕਿ ਇਹ ਭੁੱਲ-ਚੁੱਕ ਜਾਂ ਗਲਤੀ ਜਾਂ ਅਣਜਾਣੇ ਵਿੱਚ ਹੋ ਗਏ। ਉਹ ਆਦਮੀ ਕਹੇਗਾ: ਨਹੀਂ, ਹੇ ਮੇਰੇ ਰਬ! ਮੇਰੇ ਕੋਲ ਪੇਸ਼ ਕਰਨ ਲਈ ਕੋਈ ਉਚਿਤ ਕਾਰਨ ਨਹੀਂ ਹੈ। ਫੇਰ ਅੱਲਾਹ ਤਆਲਾ ਕਹੇਗਾ: (ਕੋਈ ਗੱਲ ਨਹੀਂ) ਮੇਰੇ ਕੋਲ ਤੇਰੀ ਇੱਕ ਨੇਕੀ ਰੱਖੀ ਹੋਈ ਹੈ ਅਤੇ ਅੱਜ ਤੇਰੇ ਨਾਲ ਕੋਈ ਅਤਿਆਚਾਰ ਨਹੀਂ ਕੀਤਾ ਜਾਵੇਗਾ। ਅੱਲਾਹ ਦੇ ਰਸੂਲ ﷺ ਨੇ ਫਰਮਾਇਆ: ਇਸ ਤੋਂ ਬਾਅਦ ਅੱਲਾਹ ਇੱਕ ਪਰਚੀ/ਕਾਰਡ ਕੱਢੇਗਾ ਜਿਸ 'ਤੇ ਲਿਖਿਆ ਹੋਵੇਗਾ: "ਅਸ਼ਹਦੁ ਅੱਲਾ ਇਲਾਹਾ ਇੱਲੱਲਾਹ, ਵਾ ਅਸ਼ਹਦੁ ਅੱਨਾ ਮੁਹੰਮਦਨ ਅਬਦੁਹੁ ਵਾ ਰਸੂਲੁਹ" (ਮੈਂ ਗਵਾਹੀ ਦਿੰਦਾ ਹਾਂ ਕਿ ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ ਨਹੀਂ ਅਤੇ ਮੈਂ ਗਵਾਹੀ ਦਿੰਦਾ ਹਾਂ ਕਿ ਮੁਹੰਮਦ ਉਸ ਦੇ ਬੰਦੇ ਤੇ ਰਸੂਲ ਹਨ।) ਫੇਰ ਅੱਲਾਹ ਤਆਲਾ ਉਸ ਬੰਦੇ ਨੂੰ ਕਹੇਗਾ: ਜਾ ਆਪਣੇ ਕਰਮਾਂ ਦੇ ਤੋਲੇ ਜਾਣ ਦੀ ਥਾਂ 'ਤੇ ਹਾਜ਼ਰ ਹੋ ਜਾ। ਇਸ 'ਤੇ ਉਹ ਬੰਦਾ ਹੈਰਾਨੀ ਨਾਲ ਕਹੇਗਾ: ਹੇ ਰੱਬਾ! ਇਨ੍ਹਾਂ ਰਜਿਸਟਰਾਂ ਦੇ ਸਾਹਮਣੇ ਇਸ ਪਰਚੀ ਦਾ ਕੀ ਵਜ਼ਨ ਹੋ ਸਕਦਾ ਹੈ? ਅੱਲਾਹ ਤਆਲਾ ਕਹੇਗਾ: ਅੱਜ ਤੇਰੇ ਉੱਤੇ ਕੋਈ ਜ਼ੁਲਮ ਨਹੀਂ ਹੋਵੇਗਾ। ਅੱਲਾਹ ਦੇ ਨਬੀ ﷺ ਨੇ ਅੱਗੇ ਫਰਮਾਇਆ: ਫੇਰ ਉਨ੍ਹਾਂ ਰਜਿਸਟਰਾਂ ਨੂੰ ਤੱਕੜੀ ਦੇ ਇੱਕ ਪਾਸੇ ਰੱਖਿਆ ਜਾਵੇਗਾ ਅਤੇ ਪਰਚੀ ਨੂੰ ਦੂਜੇ ਪਾਸੇ ਰੱਖਿਆ ਜਾਵੇਗਾ। ਅੰਤ ਵਿੱਚ ਜਿਸ ਪਾਸੇ ਰਜਿਸਟਰ ਰੱਖੇ ਹੋਣਗੇ, ਉਹ ਹਲਕਾ ਹੋ ਕੇ ਉੱਤੇ ਉੱਠ ਜਾਵੇਗਾ ਅਤੇ ਜਿਸ ਪਾਸੇ ਪਰਚੀ ਹੋਵੇਗੀ, ਉਹ ਭਾਰੀ ਹੋ ਕੇ ਨੀਵਾਂ ਹੋ ਜਾਵੇਗਾ। ਇਸ ਤਰ੍ਹਾਂ ਅੱਲਾਹ ਤਆਲਾ ਉਸ ਨੂੰ ਮਾਫ ਕਰ ਦੇਵੇਗਾ।