عَنْ أَبِي عَبْدِ الرَّحْمَنِ عَبْدِ اللَّهِ بْنِ مَسْعُودٍ رَضِيَ اللَّهُ عَنْهُ قَالَ:
حَدَّثَنَا رَسُولُ اللَّهِ صَلَّى اللَّهُ عَلَيْهِ وَسَلَّمَ وَهُوَ الصَّادِقُ المَصْدُوقُ: «إِنَّ أَحَدَكُمْ يُجْمَعُ خَلْقُهُ فِي بَطْنِ أُمِّهِ أَرْبَعِينَ يَوْمًا، ثُمَّ يَكُونُ عَلَقَةً مِثْلَ ذَلِكَ، ثُمَّ يَكُونُ مُضْغَةً مِثْلَ ذَلِكَ، ثُمَّ يُرْسَلُ إلَيْهِ المَلَكُ فَيَنْفُخُ فِيهِ الرُّوحَ، وَيُؤْمَرُ بِأَرْبَعِ كَلِمَاتٍ: بِكَتْبِ رِزْقِهِ، وَأَجَلِهِ، وَعَمَلِهِ، وَشَقِيٍّ أَوْ سَعِيدٍ؛ فَوَالَّذِي لَا إلَهَ غَيْرُهُ إنَّ أَحَدَكُمْ لَيَعْمَلُ بِعَمَلِ أَهْلِ الجَنَّةِ حَتَّى مَا يَكُونُ بَيْنَهُ وَبَيْنَهَا إلَّا ذِرَاعٌ فَيَسْبِقُ عَلَيْهِ الكِتَابُ فَيَعْمَلُ بِعَمَلِ أَهْلِ النَّارِ فَيَدْخُلُهَا، وَإِنَّ أَحَدَكُمْ لَيَعْمَلُ بِعَمَلِ أَهْلِ النَّارِ حَتَّى مَا يَكُونُ بَيْنَهُ وَبَيْنَهَا إلَّا ذِرَاعٌ، فَيَسْبِقُ عَلَيْهِ الكِتَابُ فَيَعْمَلُ بِعَمَلِ أَهْلِ الجَنَّةِ فَيَدْخُلُهَا».
[صحيح] - [رواه البخاري ومسلم] - [الأربعون النووية: 4]
المزيــد ...
**"ਅਬੂ ਅਬਦੁਲ ਰਹਮਾਨ ਅਬਦੁੱਲਾਹ ਬਿਨ ਮਸਊਦ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਕਿਹਾ:"**
"ਰਸੂਲੁੱਲਾਹ ﷺ, ਜੋ ਸੱਚਾ ਅਤੇ ਮਨਜ਼ੂਰ ਹੈ, ਨੇ ਕਿਹਾ: 'ਤੁਹਾਡੇ ਵਿੱਚੋਂ ਹਰ ਇਕ ਦਾ ਸਿਰਜਣ ਅਪਣੀ ਮਾਂ ਦੇ ਗਰਭ ਵਿੱਚ ਚਾਲੀ ਦਿਨਾਂ ਲਈ ਇਕੱਠਾ ਹੁੰਦਾ ਹੈ, ਫਿਰ ਉਹ ਇੱਕ ਲਾੜੀ (ਅਲਕਾ) ਵਾਂਗ ਹੁੰਦਾ ਹੈ ਉਸੇ ਸਮੇਂ ਲਈ, ਫਿਰ ਇੱਕ ਗੋਦਾ (ਮੁੜ੍ਹੀ) ਵਾਂਗ ਹੁੰਦਾ ਹੈ ਉਸੇ ਸਮੇਂ ਲਈ। ਫਿਰ ਉਸ ਵੱਲ ਫਰਿਸ਼ਤਾ ਭੇਜਿਆ ਜਾਂਦਾ ਹੈ ਜੋ ਉਸ ਵਿੱਚ ਰੂਹ ਫੁਂਕਦਾ ਹੈ ਅਤੇ ਉਸ ਨੂੰ ਚਾਰ ਸ਼ਬਦਾਂ ਲਈ ਹੁਕਮ ਦਿੱਤਾ ਜਾਂਦਾ ਹੈ: ਉਸ ਦੀ ਰਿਜ਼ਕ ਦੀ ਲਿਖਤ, ਉਸ ਦੀ ਮਿਆਦ, ਉਸ ਦੇ ਅਮਲ ਅਤੇ ਖੁਸ਼ਨਸੀਬ ਜਾਂ ਬਦਨਸੀਬ ਹੋਣ ਬਾਰੇ।
ਸੱਚੇ ਅੱਲਾਹ ਦੇ ਨਾਮ ਨਾਲ, ਤੁਹਾਡੇ ਵਿੱਚੋਂ ਕੋਈ ਅਜਿਹਾ ਹੈ ਜੋ ਜੰਨਤ ਵਾਲਿਆਂ ਦੇ ਅਮਲ ਕਰਦਾ ਹੈ, ਤੱਕਿ ਕਿ ਉਸ ਅਤੇ ਜੰਨਤ ਦੇ ਵਿਚਕਾਰ ਸਿਰਫ ਇੱਕ ਬਾਂਹ ਦੀ ਦੂਰੀ ਰਹਿ ਜਾਂਦੀ ਹੈ, ਫਿਰ ਲਿਖਤ ਉਸ ਤੋਂ ਪਹਿਲਾਂ ਹੁੰਦੀ ਹੈ ਕਿ ਉਹ ਨਰਕ ਵਾਲਿਆਂ ਦੇ ਅਮਲ ਕਰਦਾ ਹੈ ਅਤੇ ਨਰਕ ਵਿੱਚ ਦਾਖਲ ਹੋ ਜਾਂਦਾ ਹੈ। ਅਤੇ ਤੁਹਾਡੇ ਵਿੱਚੋਂ ਕੋਈ ਅਜਿਹਾ ਹੈ ਜੋ ਨਰਕ ਵਾਲਿਆਂ ਦੇ ਅਮਲ ਕਰਦਾ ਹੈ, ਤੱਕਿ ਕਿ ਉਸ ਅਤੇ ਨਰਕ ਦੇ ਵਿਚਕਾਰ ਸਿਰਫ ਇੱਕ ਬਾਂਹ ਦੀ ਦੂਰੀ ਰਹਿ ਜਾਂਦੀ ਹੈ, ਫਿਰ ਲਿਖਤ ਉਸ ਤੋਂ ਪਹਿਲਾਂ ਹੁੰਦੀ ਹੈ ਕਿ ਉਹ ਜੰਨਤ ਵਾਲਿਆਂ ਦੇ ਅਮਲ ਕਰਦਾ ਹੈ ਅਤੇ ਜੰਨਤ ਵਿੱਚ ਦਾਖਲ ਹੋ ਜਾਂਦਾ ਹੈ।"
[صحيح] - [رواه البخاري ومسلم] - [الأربعون النووية - 4]
ਅਬਦੁੱਲਾਹ ਬਿਨ ਮਸਊਦ (ਰ.) ਕਹਿੰਦੇ ਹਨ ਕਿ ਰਸੂਲੁੱਲਾਹ ﷺ ਨੇ ਸਾਨੂੰ ਦੱਸਿਆ ਹੈ, ਜਿਨ੍ਹਾਂ ਦੀ ਹਰ ਗੱਲ ਸੱਚੀ ਹੈ, ਅਤੇ ਜਿਨ੍ਹਾਂ ਦੇ ਸੱਚੇ ਹੋਣ ਦੀ ਪੁਸ਼ਟੀ ਅੱਲਾਹ ਤਆਲਾ ਨੇ ਆਪ ਕੀਤੀ ਹੈ। ਆਪ ﷺ ਨੇ ਫਰਮਾਇਆ : ਤੁਹਾਡੇ ਵਿੱਚੋਂ ਹਰੇਕ ਦੀ ਪੈਦਾਇਸ਼ (ਸਿਰਜਣਾ) ਦੀ ਬੁਨਿਆਦ ਉਸਦੀ ਮਾਂ ਦੇ ਪੇਟ ਵਿੱਚ ਇੱਕਤਰ ਕੀਤੀ ਜਾਂਦੀ ਹੈ। ਭਾਵ ਜਦੋਂ ਕੋਈ ਆਦਮੀ ਆਪਣੀ ਬੀਵੀ ਨਾਲ ਮਿਲਾਪ (ਸੰਭੋਗ) ਕਰਦਾ ਹੈ, ਤਾਂ ਉਸ ਦਾ ਫੈਲਿਆ ਹੋਇਆ ਵੀਰਜ ਔਰਤ ਦੇ ਪੇਟ ਵਿੱਚ ਪਹਿਲੇ ਚਾਲੀ ਦਿਨਾਂ ਤੱਕ ਵੀਰਜ ਦੀ ਬੂੰਦ ਬਣਾਕੇ ਇੱਕਤਰ ਕੀਤਾ ਜਾਂਦਾ ਹੈ। ਫੇਰ ਉਹ ਜੰਮਿਆ ਹੋਇਆ ਖੂਨ ਬਣ ਜਾਂਦਾ ਹੈ, ਅਤੇ ਇਹ ਅਵਸਥਾ ਦੂਜੇ ਚਾਲੀ ਦਿਨਾਂ ਤੱਕ ਰਹਿੰਦੀ ਹੈ। ਫੇਰ ਉਹ ਇੰਨਾ ਕੁ ਵੱਡਾ ਮਾਸ ਦਾ ਟੁਕੜਾ ਬਣ ਜਾਂਦਾ ਹੈ ਜਿਸ ਨੂੰ ਇੱਕ ਵਾਰੀ ਵਿੱਚ ਚੱਬਿਆ ਜਾ ਸਕਦਾ ਹੋਵੇ, ਅਤੇ ਇਹ ਅਵਸਥਾ ਤੀਜੇ ਚਾਲੀ ਦਿਨਾਂ ਤੱਕ ਰਹਿੰਦੀ ਹੈ। ਫੇਰ ਅੱਲਾਹ ਤਆਲਾ ਉਸ ਵੱਲ ਇੱਕ ਫਰਿਸ਼ਤਾ ਭੇਜਦਾ ਹੈ, ਜੋ ਕਿ ਤੀਜੇ ਚਾਲੀ ਦਿਨਾਂ ਦੇ ਪੂਰੇ ਹੋਣ ਤੋਂ ਬਾਅਦ ਉਸ ਵਿੱਚ ਰੂਹ ਫੂਕਦਾ ਹੈ। ਫੇਰ ਉਸ ਫਰਿਸ਼ਤੇ ਨੂੰ ਹੁਕਮ ਦਿੱਤਾ ਜਾਂਦਾ ਹੈ ਕਿ ਉਹ ਚਾਰ ਗੱਲਾਂ ਲਿੱਖ ਦੇਵੇ। ਪਹਿਲੀ: ਉਸ ਦੀ ਰੋਜ਼ੀ, ਭਾਵ ਜੀਵਨ ਭਰ ਵਿੱਚ ਉਸਨੂੰ ਮਿਲਣ ਵਾਲੀਆਂ ਨਿਅਮਤਾਂ (ਸੁੱਖ-ਸੁਵਿਧਾਵਾਂ) ਦੀ ਗਿਣਤੀ ਲਿੱਖ ਦਿੱਤੀ ਜਾਂਦੀ ਹੈ। ਦੂਜੀ: ਉਸ ਦੀ ਮੌਤ, ਭਾਵ ਦੁਨਿਆ ਵਿੱਚ ਉਹ ਕਿੰਨੇ ਸਮੇਂ ਲਈ ਰਹਿਣ ਵਾਲਾ ਹੈ। ਤੀਜੀ ਗੱਲ: ਉਸ ਦੇ ਕਰਮ, ਭਾਵ ਉਹ ਚੰਗੇ ਕਰਮਾਂ ਵਾਲਾ ਹੋਵੇਗਾ ਜਾਂ ਮਾੜੇ ਕਰਮਾਂ ਵਾਲਾ। ਜਦੋਂ ਕਿ ਚੌਥੀ ਗੱਲ ਇਹ ਹੈ ਕਿ ਉਹ ਖੁਸ਼ਕਿਸਮਤ ਹੋਵੇਗਾ ਜਾਂ ਬਦਕਿਸਮਤ? ਫੇਰ ਨਬੀ ਕਰੀਮ ﷺ ਨੇ ਕਸਮ (ਸਹੁੰ) ਖਾ ਕੇ ਕਿਹਾ ਕਿ: ਇੱਕ ਇਨਸਾਨ ਜੰਨਤੀਆਂ ਵਾਲੇ ਅਮਲ ਕਰਦਾ ਰਹਿੰਦਾ ਹੈ ਅਤੇ ਲੋਕਾਂ ਨੂੰ ਉਸਦੇ ਕਰਮ ਉੱਤੋਂ-ਉੱਤੋਂ ਚੰਗੇ ਦਿਸਦੇ ਹਨ। ਉਹ ਇਸੇ ਹਾਲਤ ਵਿੱਚ ਰਹਿੰਦਾ ਹੈ ਇੱਥੋਂ ਤੱਕ ਕਿ ਜੰਨਤ ਅਤੇ ਉਸ ਦੇ ਵਿਚਕਾਰ ਸਿਰਫ਼ ਇੱਕ ਹੱਥ ਦਾ ਫਾਸਲਾ ਰਹਿ ਜਾਂਦਾ ਹੈ, ਭਾਵ ਉਸਦੇ ਜੰਨਤ ਤੱਕ ਪਹੁੰਚਣ ਲਈ ਇੱਕ ਹੱਥ ਜਿੰਨੀ ਦੂਰੀ ਬਚਦੀ ਹੈ, ਫੇਰ ਅਚਾਨਕ ਲਿਖੀ ਹੋਈ ਤਕਦੀਰ ਉਸ ਉੱਤੇ ਭਾਰੂ ਹੋ ਜਾਂਦੀ ਹੈ, ਅਤੇ ਉਹ ਜਹੰਨਮੀਆਂ ਵਾਲੇ ਅਮਲ ਕਰਨ ਲੱਗ ਜਾਂਦਾ ਹੈ, ਤੇ ਉਸ ਦੇ ਉਹੀ ਅਮਲ ਆਖ਼ਰ ਵਿੱਚ ਲਿਖੇ ਜਾਂਦੇ ਹਨ, ਅੰਤ ਉਹ ਜਹੰਨਮ ਵਿੱਚ ਦਾਖ਼ਲ ਹੋ ਜਾਂਦਾ ਹੈ। ਕਿਉਂਕਿ ਅਮਲ ਦੀ ਕਬੂਲੀਅਤ ਦੀ ਸ਼ਰਤ ਹੈ ਕਿ ਇਨਸਾਨ ਉਸ 'ਤੇ ਕਾਇਮ ਰਹੇ ਅਤੇ ਉਸ ਨੂੰ ਨਾ ਬਦਲੇ। ਜਦੋਂ ਕਿ ਦੂਜੇ ਪਾਸੇ ਇੱਕ ਅਜਿਹਾ ਇਨਸਾਨ ਵੀ ਹੈ ਜੋ ਅਖੀਰ ਤੱਕ ਜਹੰਨਮੀਆਂ ਵਾਲੇ ਅਮਲ ਕਰਦਾ ਰਹਿੰਦਾ ਹੈ, ਇੱਥੋਂ ਤੱਕ ਕਿ ਉਹ ਜਹੰਨਮ ਦੇ ਬਿਲਕੁਲ ਨੇੜੇ ਪਹੁੰਚਦਾ ਹੈ, ਇੰਜ ਕਿ ਉਹ ਜਹੰਨਮ ਤੋਂ ਸਿਰਫ਼ ਇੱਕ ਹੱਥ ਦੀ ਦੂਰੀ 'ਤੇ ਹੋਵੇ, ਫੇਰ ਉਸ 'ਤੇ ਲਿਖੀ ਹੋਈ ਤਕਦੀਰ ਭਾਰੂ ਹੋ ਜਾਂਦੀ ਹੈ, ਅਤੇ ਉਹ ਜੰਨਤੀਆਂ ਵਾਲੇ ਅਮਲ ਕਰਨ ਲੱਗ ਜਾਂਦਾ ਹੈ ਅਤੇ ਜੰਨਤ ਵਿੱਚ ਦਾਖਲ ਹੋ ਜਾਂਦਾ ਹੈ।