عَنْ أُمِّ المُؤْمِنِينَ أُمِّ عَبْدِ اللَّهِ عَائِشَةَ رَضِيَ اللَّهُ عَنْهَا، قَالَتْ: قَالَ: رَسُولُ اللَّهِ صَلَّى اللَّهُ عَلَيْهِ وَسَلَّم:
«مَنْ أَحْدَثَ فِي أَمْرِنَا هَذَا مَا لَيْسَ مِنْهُ فَهُوَ رَدٌّ».
وَفِي رِوَايَةٍ لِمُسْلِمٍ: «مَنْ عَمِلَ عَمَلًا لَيْسَ عَلَيْهِ أَمْرُنَا فَهُوَ رَدٌّ».
[صحيح] - [رواه البخاري ومسلم] - [الأربعون النووية: 5]
المزيــد ...
ਉਮੁਲ ਮੁਮਿਨੀਨ (ਮੋਮਿਨਾਂ ਦੀ ਮਾਤਾ), ਉੱਮੇ ਅਬਦੁੱਲਾਹ ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ ਉਹ ਕਹਿੰਦੀ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ:
"ਜਿਸ ਕਿਸੇ ਨੇ ਵੀ ਸਾਡੇ ਇਸ ਦੀਨ (ਧਰਮ) ਵਿੱਚ ਕੋਈ ਇਹੋ ਜਿਹੀ ਗੱਲ ਸ਼ਾਮਲ ਕੀਤੀ, ਜੋ ਇਸਦਾ ਹਿੱਸਾ ਨਹੀਂ ਹੈ, ਤਾਂ ਉਹ ਕਬੂਲ ਨਹੀਂ ਕੀਤੀ ਜਾਵੇਗੀ।" ਜਦੋਂ ਕਿ ਮੁਸਲਿਮ ਦੀ ਇੱਕ ਰਿਵਾਇਤ ਵਿੱਚ ਹੈ: "ਜਿਸ ਕਿਸੇ ਨੇ ਕੋਈ ਇਹੋ ਜਿਹਾ ਕੰਮ ਕੀਤਾ, ਜਿਸ ਬਾਰੇ ਸਾਡਾ ਕੋਈ ਹੁਕਮ ਨਹੀਂ ਹੈ, ਤਾਂ ਉਹ ਕਬੂਲ ਨਹੀਂ ਕੀਤਾ ਜਾਵੇਗਾ।"
[صحيح] - [رواه البخاري ومسلم] - [الأربعون النووية - 5]
ਨਬੀ ﷺ ਦੱਸਦੇ ਹਨ ਕਿ ਜਿਸ ਨੇ ਦੀਨ ਵਿੱਚ ਕੋਈ ਇਹੋ ਜਿਹੀ ਨਵੀਂ ਚੀਜ਼ ਸ਼ਾਮਿਲ ਕੀਤੀ ਜਾਂ ਇਹੋ ਜਿਹਾ ਕੋਈ ਨਵਾਂ ਕੰਮ ਕੀਤਾ ਜੋ ਕੁਰਆਨ ਅਤੇ ਹਦੀਸ ਤੋਂ ਸਾਬਤ ਨਾ ਹੋਵੇ, ਤਾਂ ਉਸ ਨੂੰ ਉਸਦੇ ਮੂੰਹ 'ਤੇ ਮਾਰ ਦਿੱਤਾ ਜਾਵੇਗਾ ਅਤੇ ਅੱਲਾਹ ਵੱਲੋਂ ਕਬੂਲ ਨਹੀਂ ਕੀਤਾ ਜਾਵੇਗਾ।