عن عبد الله بن عمرو رضي الله عنهما قال: قال رسول الله صلى الله عليه وسلم:
«يقالُ لصاحبِ القرآن: اقرَأ وارتَقِ، ورتِّل كما كُنْتَ ترتِّل في الدُنيا، فإن منزِلَكَ عندَ آخرِ آية تقرؤها».

[حسن] - [رواه أبو داود والترمذي والنسائي في الكبرى وأحمد] - [سنن أبي داود: 1464]
المزيــد ...

ਅਬਦੁੱਲਾਹ ਬਿਨ ਅਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ:
"ਸਾਹਿਬ-ਏ-ਕੁਰਆਨ ਨੂੰ ਕਿਹਾ ਜਾਵੇਗਾ ਕਿ ਪੜ੍ਹਦੇ ਜਾ ਅਤੇ ਉੱਤੇ ਚੜ੍ਹਦੇ ਜਾ। ਅਤੇ ਉਸੇ ਤਰ੍ਹਾਂ ਰੁਕ-ਰੁਕ ਕੇ ਅਰਾਮ ਨਾਲ ਪੜ੍ਹ ਜਿਵੇਂ ਤੂੰ ਦੁਨੀਆ ਵਿੱਚ ਪੜ੍ਹਿਆ ਕਰਦਾ ਸੀ। ਜਿੱਥੇ ਤੂੰ ਆਖਰੀ ਆਇਤ ਖਤਮ ਕਰੇਂਗਾ ਉਹੀ ਤੇਰਾ ਮਕਾਮ ਹੋਵੇਗਾ।"

[حسن] - [رواه أبو داود والترمذي والنسائي في الكبرى وأحمد] - [سنن أبي داود - 1464]

ਵਿਆਖਿਆ

ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਸਾਹਿਬੇ-ਕੁਰਆਨ (ਹਾਫ਼ਿਜ਼ ਜਾਂ ਪਾਬੰਦੀ ਨਾਲ ਕੁਰਆਨ ਪੜ੍ਹਨ ਵਾਲਾ) ਜੋ ਉਸ 'ਤੇ ਅਮਲ ਵੀ ਕਰਦਾ ਹੈ ਅਤੇ ਹਰ ਵੇਲੇ ਉਸ ਨੂੰ ਯਾਦ ਕਰਨ ਤੇ ਉਸ ਦੀ ਤਿਲਾਵਤ ਕਰਨ ਨਾਲ ਜੁੜਿਆ ਰਹਿੰਦਾ ਹੈ — ਜਦੋਂ ਉਹ ਜੰਨਤ ਵਿੱਚ ਦਾਖ਼ਲ ਹੋਵੇਗਾ ਤਾਂ ਉਸ ਨੂੰ ਕਿਹਾ ਜਾਵੇਗਾ ਕਿ ਕੁਰਆਨ ਪੜ੍ਹਦਾ ਜਾ ਅਤੇ ਇਸ ਦੀ ਬਰਕਤ ਨਾਲ ਜੰਨਤ ਦੇ ਦਰਜਿਆਂ 'ਤੇ ਉੱਚਾ ਚੜ੍ਹਦਾ ਜਾ। ਜਿਸ ਤਰ੍ਹਾਂ ਤੂੰ ਦੁਨੀਆ ਵਿੱਚ ਰੁਕ-ਰੁਕ ਕੇ ਅਤੇ ਅਰਾਮ ਨਾਲ ਕੁਰਆਨ ਪੜ੍ਹਦਾ ਸੀ, ਉਸੇ ਤਰ੍ਹਾਂ ਪੜ੍ਹ। ਤੇਰਾ ਮਕਾਮ (ਜੰਨਤ ਵਿੱਚ ਰਹਿਣ ਦਾ ਟਿਕਾਣਾ) ਉੱਥੇ ਹੀ ਹੋਵੇਗਾ ਜਿੱਥੇ ਤੂੰ ਆਖ਼ਰੀ ਆਇਤ ਖਤਮ ਕਰੇਂਗਾ।

ਹਦੀਸ ਦੇ ਫਾਇਦੇ ਵਿੱਚੋਂ

  1. ਸਵਾਬ (ਇਨਾਮ) ਇਨਾਮ ਅਮਲਾਂ ਦੇ ਅਨੁਸਾਰ, ਉਹਨਾਂ ਦੀ ਮਾਤਰਾ ਅਤੇ ਉਹਨਾਂ ਨੂੰ ਕਰਨ ਦੇ ਢੰਗ ਦੇ ਅਨੁਸਾਰ ਦਿੱਤੇ ਜਾਂਦੇ ਹਨ।
  2. ਇਸ ਹਦੀਸ ਵਿੱਚ ਕੁਰਆਨ ਦੀ ਤਿਲਾਵਤ ਕਰਨ (ਪੜ੍ਹਨ), ਉਸਨੂੰ ਯਾਦ ਕਰਨ, ਉਸ ਦੇ ਅਰਥਾਂ 'ਤੇ ਗੌਰ ਕਰਨ ਅਤੇ ਉਸ 'ਤੇ ਅਮਲ ਕਰਨ ਦੀ ਪ੍ਰੇਰਨਾ ਦਿੱਤੀ ਗਈ ਹੈ।
  3. ਜੰਨਤ ਵਿੱਚ ਬਹੁਤ ਸਾਰੇ ਮੰਜ਼ਿਲਾਂ ਅਤੇ ਦਰਜੇ ਹਨ। ਕੁਰਆਨ ਪੜ੍ਹਨ ਵਾਲੇ (ਸਾਹਿਬੇ-ਕੁਰਆਨ) ਉਸ ਵਿੱਚ ਸਭ ਤੋਂ ਉੱਚੇ ਦਰਜੇ ਹਾਸਲ ਕਰਨਗੇ।
ਅਨੁਵਾਦ ਦਿਖਾਓਣਾ
ਭਾਸ਼ਾ: الإنجليزية الأوردية الإسبانية ਹੋਰ (68)
ਹੋਰ