عَنْ أَبِي هُرَيْرَةَ رضي الله عنه قَالَ: قَالَ رَسُولُ اللهِ صَلَّى اللهُ عَلَيْهِ وَسَلَّمَ:
«أَيُحِبُّ أَحَدُكُمْ إِذَا رَجَعَ إِلَى أَهْلِهِ أَنْ يَجِدَ فِيهِ ثَلَاثَ خَلِفَاتٍ عِظَامٍ سِمَانٍ؟» قُلْنَا: نَعَمْ. قَالَ: «فَثَلَاثُ آيَاتٍ يَقْرَأُ بِهِنَّ أَحَدُكُمْ فِي صَلَاتِهِ خَيْرٌ لَهُ مِنْ ثَلَاثِ خَلِفَاتٍ عِظَامٍ سِمَانٍ».
[صحيح] - [رواه مسلم] - [صحيح مسلم: 802]
المزيــد ...
ਅਬੂ ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ (ਸੱਲੱਲਾਹੁ ਅਲੈਹਿ ਵਸੱਲਮ)ਨੇ ਫਰਮਾਇਆ:
"ਕੀ ਤੁਹਾਡੇ ਵਿੱਚੋਂ ਕਿਸੇ ਨੂੰ ਇਹ ਪਸੰਦ ਨਹੀਂ ਕਿ ਜਦੋਂ ਉਹ ਆਪਣੇ ਪਰਿਵਾਰ ਵਲ ਵਾਪਸ ਲੋਟੇ, ਤਾਂ ਉਸ ਨੂੰ ਤਿੰਨ ਵੱਡੀਆਂ, ਮੋਟੀਆਂ ਉੱਟਣੀਆਂ ਮਿਲਣ?" ਅਸੀਂ ਆਖਿਆ: "ਜੀ ਹਾਂ (ਸਾਨੂੰ ਇਹ ਚੰਗਾ ਲੱਗੇਗਾ)।" ਉਨ੍ਹਾਂ ਫਰਮਾਇਆ:"ਤਾਂ ਤੁਹਾਡੇ ਵਿੱਚੋਂ ਜੋ ਕੋਈ ਆਪਣੀ ਨਮਾਜ਼ ਵਿੱਚ ਤਿੰਨ ਆਯਾਤਾਂ ਪੜ੍ਹ ਲੈਂਦਾ ਹੈ, ਉਹ ਉਸ ਲਈ ਤਿੰਨ ਵੱਡੀਆਂ, ਮੋਟੀਆਂ ਉੱਟਣੀਆਂ ਮਿਲਣ ਤੋਂ ਵੀ ਬਿਹਤਰ ਹੈ।"
[صحيح] - [رواه مسلم] - [صحيح مسلم - 802]
ਨਬੀ ਕਰੀਮ (ਸੱਲੱਲਾਹੁ ਅਲੈਹਿ ਵਸੱਲਮ) ਵਾਚ ਦਿੰਦੈ ਹਨ ਕਿ ਨਮਾਜ਼ ਵਿੱਚ ਤਿੰਨ ਆਯਾਤਾਂ ਦੀ ਤਿਲਾਵਤ ਕਰਨ ਦਾ ਸਵਾਬ ਇਸ ਗੱਲੋਂ ਵੀ ਵਧ ਕਰਕੇ ਹੈ ਕਿ ਕਿਸੇ ਸ਼ਖ਼ਸ ਨੂੰ ਆਪਣੇ ਘਰ ਵਿੱਚ ਤਿੰਨ ਵੱਡੀਆਂ, ਮੋਟੀਆਂ, ਗਰਭਵਤੀ ਉਟਣੀਆਂ ਮਿਲ ਜਾਣ।