عَنِ ابْنِ عَبَّاسٍ رَضِيَ اللهُ عَنْهُمَا قَالَ:
كَانَ النَّبِيُّ صَلَّى اللهُ عَليهِ وَسَلَّمَ لا يَعْرِفُ فَصْلَ السُّورةِ حَتَّى تَنْزِلَ عَليْهِ {بِسْمِ اللَّهِ الرَّحْمَنِ الرَّحِيمِ}.
[صحيح] - [رواه أبو داود] - [سنن أبي داود: 788]
المزيــد ...
ਇਬਨ ਅੱਬਾਸ ਰਜ਼ੀਅੱਲਾਹੁ ਅਨਹੁਮਾ ਨੇ ਕਿਹਾ:
ਨਬੀ (ਸੱਲੱਲਾਹੁ ਅਲੈਹਿ ਵਸੱਲਮ) ਸੂਰਤ ਦੇ ਵੰਡ ਨੂੰ ਨਹੀਂ ਜਾਣਦੇ ਸਨ ਜਦ ਤੱਕ ਉਨ੍ਹਾਂ ਉੱਤੇ {بِسْمِ اللَّهِ الرَّحْمَنِ الرَّحِيمِ} ਬਿਸਮਿੱਲਾਹਿੱਰ ਰਹਮਾਨਿੱਰ ਰਹੀਮ
ਉਤਰਦਾ ਨਹੀਂ ਸੀ।
[صحيح] - [رواه أبو داود] - [سنن أبي داود - 788]
ਇਬਨ ਅੱਬਾਸ ਰਜ਼ੀਅੱਲਾਹੁ ਅਨਹੁਮਾ ਵਿਆਖਿਆ ਕਰਦੇ ਹਨ ਕਿ ਕੁਰਆਨ ਦੀਆਂ ਸੂਰਤਾਂ ਨਬੀ (ਸੱਲੱਲਾਹੁ ਅਲੈਹਿ ਵਸੱਲਮ) 'ਤੇ ਉਤਰਦੀਆਂ ਸਨ ਪਰ ਉਹ ਇਹ ਨਹੀਂ ਜਾਣਦੇ ਸਨ ਕਿ ਸੂਰਤ ਖਤਮ ਹੋ ਗਈ ਹੈ ਜਾਂ ਨਹੀਂ, ਜਦ ਤੱਕ ਉਨ੍ਹਾਂ ਉੱਤੇ "ਬਿਸਮਿੱਲਾਹਿ ਰਹਮਾਨਿ ਰਹੀਮ" ਨਾ ਉਤਰਿਆ ਹੋਵੇ।ਇਸ ਤੋਂ ਉਹ ਸਮਝ ਲੈਂਦੇ ਸਨ ਕਿ ਪਿਛਲੀ ਸੂਰਤ ਮੁਕੰਮਲ ਹੋ ਗਈ ਹੈ ਅਤੇ ਇਹ ਨਵੀਂ ਸੂਰਤ ਦੀ ਸ਼ੁਰੂਆਤ ਹੈ।