عَنْ أَبِي عَبْدِ الرَّحْمَنِ السُّلَمي رحمه الله قَالَ:
حَدَّثَنَا مَنْ كَانَ يُقْرِئُنَا مِنْ أَصْحَابِ النَّبِيِّ صَلَّى اللهُ عَلَيْهِ وَسَلَّمَ أَنَّهُمْ كَانُوا يَقْتَرِئُونَ مِنْ رَسُولِ اللهِ صَلَّى اللهُ عَلَيْهِ وَسَلَّمَ عَشْرَ آيَاتٍ، فَلَا يَأْخُذُونَ فِي الْعَشْرِ الْأُخْرَى حَتَّى يَعْلَمُوا مَا فِي هَذِهِ مِنَ الْعِلْمِ وَالْعَمَلِ، قَالُوا: فَعَلِمْنَا الْعِلْمَ وَالْعَمَلَ.
[حسن] - [رواه أحمد] - [مسند أحمد: 23482]
المزيــد ...
"ਅਬੂ ਅਬਦੁਰ ਰਹਮਾਨ ਅਸ-ਸੁਲਮੀ (ਰਹਿਮਹੁੱਲਾਹ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:"
ਜਿਨ੍ਹਾਂ ਸਹਾਬਿਆਂ ਨੇ ਸਾਨੂੰ (ਕੁਰਆਨ) ਪੜ੍ਹਾਇਆ, ਉਨ੍ਹਾਂ ਨੇ ਸਾਨੂੰ ਇਹ ਦੱਸਿਆ ਕਿ ਉਹ ਰਸੂਲੁੱਲਾਹ ﷺ ਕੋਲੋਂ ਦਸ ਆਯਾਤਾਂ ਪੜ੍ਹਦੇ ਸਨ। ਉਹ ਅਗਲੇ ਦਸ (ਆਯਾਤਾਂ) ਵੱਲ ਨਹੀਂ ਵਧਦੇ ਸਨ ਜਦ ਤੱਕ ਉਹ ਇਨ੍ਹਾਂ (ਦਸ ਆਯਾਤਾਂ) ਵਿੱਚੋਂ ਮਿਲਣ ਵਾਲਾ ਇਲਮ ਅਤੇ ਅਮਲ ਨਾ ਸਿੱਖ ਲੈਂ।ਉਹ ਕਹਿੰਦੇ: ਅਸੀਂ ਇਲਮ ਵੀ ਸਿੱਖਿਆ ਅਤੇ ਅਮਲ ਵੀ ਕੀਤਾ।"
[حسن] - [رواه أحمد] - [مسند أحمد - 23482]
"ਸਹਾਬਾ (ਰਜ਼ੀਅੱਲਾਹੁ ਅਨਹੁਮ) ਰਸੂਲੁੱਲਾਹ ﷺ ਤੋਂ ਕੁਰਆਨ ਦੀ ਦਸ ਆਯਤਾਂ ਹਾਸਲ ਕਰਦੇ ਸਨ, ਅਤੇ ਉਹ ਇਸ ਤੋਂ ਅੱਗੇ ਨਹੀਂ ਵੱਧਦੇ ਸਨ ਜਦ ਤੱਕ ਕਿ ਉਹ ਇਨ੍ਹਾਂ ਦਸ ਆਯਤਾਂ ਵਿੱਚੋਂ ਜੋ ਇਲਮ ਹੈ ਉਹ ਨਾ ਸਿੱਖ ਲੈਂ, ਅਤੇ ਉਸ 'ਤੇ ਅਮਲ ਨਾ ਕਰ ਲੈਂ; ਤਾਂ ਉਨ੍ਹਾਂ ਨੇ ਇਲਮ ਅਤੇ ਅਮਲ ਦੋਵੇਂ ਨੂੰ ਇਕੱਠੇ ਸਿੱਖ ਲਿਆ।"