عَنْ أُبَيِّ بْنِ كَعْبٍ رضي الله عنه قَالَ: قَالَ رَسُولُ اللهِ صَلَّى اللهُ عَلَيْهِ وَسَلَّمَ:
«يَا أَبَا الْمُنْذِرِ، أَتَدْرِي أَيُّ آيَةٍ مِنْ كِتَابِ اللهِ مَعَكَ أَعْظَمُ؟» قَالَ: قُلْتُ: اللهُ وَرَسُولُهُ أَعْلَمُ. قَالَ: «يَا أَبَا الْمُنْذِرِ، أَتَدْرِي أَيُّ آيَةٍ مِنْ كِتَابِ اللهِ مَعَكَ أَعْظَمُ؟» قَالَ: قُلْتُ: {اللهُ لا إِلَهَ إِلا هُوَ الْحَيُّ الْقَيُّومُ} [البقرة: 255]. قَالَ: فَضَرَبَ فِي صَدْرِي، وَقَالَ: «وَاللهِ لِيَهْنِكَ الْعِلْمُ، أَبَا الْمُنْذِرِ».
المزيد
ਉਬਈ ਬਿਨ ਕਾਅਬ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ:
"ਹੇ ਅਬੁ ਮੁੰਜ਼ਿਰ! ਕੀ ਤੂੰ ਜਾਣਦਾ ਹੈਂ ਕਿ ਤੇਰੇ ਕੋਲ ਮੌਜੂਦ ਅੱਲਾਹ ਦੀ ਕਿਤਾਬ ਦੀ ਕਿਹੜੀ ਆਇਤ ਸਭ ਤੋਂ ਮਹਾਨ ਹੈ?" ਉਹ ਕਹਿੰਦੇ ਹਨ ਕਿ ਮੈਂ ਕਿਹਾ: ਅੱਲਾਹ ਅਤੇ ਉਸਦੇ ਰਸੂਲ ﷺ ਹੀ ਬਿਹਤਰ ਜਾਣਦੇ ਹਨ। ਆਪ ﷺ ਨੇ ਦੁਬਾਰਾ ਪੁੱਛਿਆ: "ਹੇ ਅਬੁ ਮੁੰਜ਼ਿਰ! ਕੀ ਤੂੰ ਜਾਣਦਾ ਹੈਂ ਕਿ ਤੇਰੇ ਕੋਲ ਮੌਜੂਦ ਅੱਲਾਹ ਦੀ ਕਿਤਾਬ ਦੀ ਕਿਹੜੀ ਆਇਤ ਸਭ ਤੋਂ ਮਹਾਨ ਹੈ?" ਮੈਂ ਕਿਹਾ: {اللهُ لا إِلَهَ إِلا هُوَ الْحَيُّ الْقَيُّومُ} [ਸੂਰਤ ਅਲ-ਬਕਰਹ: 255] ਉਹ ਕਹਿੰਦੇ ਹਨ ਕਿ ਇਹ ਸੁਣ ਕਿ ਆਪ ﷺ ਨੇ ਮੇਰੇ ਸੀਨੇ 'ਤੇ ਹੱਥ ਮਾਰਿਆ ਅਤੇ ਫਰਮਾਇਆ: "ਅੱਲਾਹ ਦੀ ਕਸਮ! ਅਬੁ ਮੁੰਜ਼ਿਰ! ਤੇਰੇ ਲਈ ਇਹ ਇਲਮ (ਗਿਆਨ) ਮੁਬਾਰਕ ਹੋਵੇ।"