عَنْ عَائِشَةَ رضي الله عنها:
أَنَّ النَّبِيَّ صَلَّى اللهُ عَلَيْهِ وَسَلَّمَ كَانَ إِذَا أَوَى إِلَى فِرَاشِهِ كُلَّ لَيْلَةٍ جَمَعَ كَفَّيْهِ، ثُمَّ نَفَثَ فِيهِمَا فَقَرَأَ فِيهِمَا: {قُلْ هُوَ اللهُ أَحَدٌ}، وَ{قُلْ أَعُوذُ بِرَبِّ الْفَلَقِ}، وَ{قُلْ أَعُوذُ بِرَبِّ النَّاسِ}، ثُمَّ يَمْسَحُ بِهِمَا مَا اسْتَطَاعَ مِنْ جَسَدِهِ، يَبْدَأُ بِهِمَا عَلَى رَأْسِهِ وَوَجْهِهِ وَمَا أَقْبَلَ مِنْ جَسَدِهِ، يَفْعَلُ ذَلِكَ ثَلَاثَ مَرَّاتٍ.
[صحيح] - [رواه البخاري] - [صحيح البخاري: 5017]
المزيــد ...
ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ:
ਅੱਲਾਹ ਦੇ ਨਬੀ ﷺ ਹਰ ਰਾਤ ਜਦੋਂ ਆਪਣੇ ਬਿਸਤਰ 'ਤੇ ਜਾਂਦੇ, ਤਾਂ ਆਪਣੇ ਦੋਵੇਂ ਹਥੇਲੀਆਂ ਨੂੰ ਜੋੜਦੇ, ਫੇਰ ਉਨ੍ਹਾਂ ਵਿੱਚ ਫੂਕ ਮਾਰਦੇ, ਅਤੇ ਉਨ੍ਹਾਂ ਵਿੱਚ "ਕੁਲ ਹੁ-ਵੱਲਾਹੁ ਆਹਦ", "ਕੁਲ ਆਉਜ਼ੁ ਬਿ ਰੱਬੀਲ-ਫਲਕ", ਅਤੇ "ਕੁਲ ਆਉਜ਼ੁ ਬਿ ਰੱਬੀਨ-ਨਾਸ" ਪੜ੍ਹਦੇ ਅਤੇ ਦੋਵਾਂ ਹਥੇਲੀਆਂ ਨੂੰ ਜਿੱਥੇ ਤੱਕ ਹੋ ਸਕੇ ਆਪਣੇ ਸ਼ਰੀਰ 'ਤੇ ਫੇਰਦੇ। ਪਹਿਲਾਂ ਸ਼ੁਰੂਆਤ ਆਪਣੇ ਸਿਰ ਤੋਂ ਕਰਦੇ, ਫੇਰ ਚਿਹਰੇ ਅਤੇ ਸ਼ਰੀਰ ਦੇ ਅਗਲੇ ਹਿੱਸੇ 'ਤੇ ਫੇਰਦੇ। ਆਪ ﷺ ਇਹ ਅਮਲ ਤਿੰਨ ਵਾਰ ਕਰਦੇ।
[صحيح] - [رواه البخاري] - [صحيح البخاري - 5017]
ਅੱਲਾਹ ਦੇ ਨਬੀ ﷺ ਦਾ ਤਰੀਕਾ ਇਹ ਸੀ ਕਿ ਜਦੋਂ ਆਪ ਸੌਣ ਲਈ ਬਿਸਤਰ 'ਤੇ ਜਾਂਦੇ, ਤਾਂ ਦੋਨੋ ਹੱਥਾਂ ਨੂੰ ਜੋੜਦੇ ਅਤੇ ਉਨ੍ਹਾਂ ਨੂੰ ਉੱਤੇ ਚੁੱਕਦੇ — ਜਿਵੇਂ ਕੋਈ ਦੁਆ ਕਰਨ ਵਾਲਾ ਹੱਥ ਚੁੱਕਦਾ ਹੈ — ਫੇਰ ਦੋਨਾਂ ਵਿੱਚ ਆਪਣੇ ਮੂੰਹ ਨਾਲ ਥੋੜ੍ਹੇ ਥੁੱਕ ਦੇ ਹੌਲੀ ਦੇ ਕੇ ਫੂਕ ਮਾਰਦੇ ਅਤੇ ਇਹ ਤਿੰਨ ਸੂਰਤਾਂ ਪੜ੍ਹਦੇ: {ਕੁਲ ਹੁ-ਵੱਲਾਹੁ ਆਹਦ}, {ਕੁਲ ਆਉਜ਼ੁ ਬਿ ਰੱਬੀਲ-ਫਲਕ} ਅਤੇ {ਕੁਲ ਆਉਜ਼ੁ ਬਿ ਰੱਬੀਨ-ਨਾਸ}। ਫੇਰ ਆਪਣੇ ਦੋਨੋ ਹੱਥਾਂ ਨੂੰ ਜਿੱਥੇ ਤੱਕ ਹੋ ਸਕਦਾ ਆਪਣੇ ਸ਼ਰੀਰ 'ਤੇ ਫੇਰਦੇ। ਪਹਿਲਾਂ ਸ਼ੁਰੂਆਤ ਆਪਣੇ ਸਿਰ, ਫੇਰ ਚਿਹਰੇ ਅਤੇ ਸ਼ਰੀਰ ਦੇ ਅਗਲੇ ਹਿੱਸੇ ਤੋਂ ਕਰਦੇ। ਇਹ ਅਮਲ ਆਪ ਤਿੰਨ ਵਾਰ ਦੁਹਰਾਉਂਦੇ।