عَنْ عَدِيِّ بْنِ حَاتِمٍ عَنِ النَّبِيِّ صَلَّى اللهُ عَلَيْهِ وَسَلَّمَ قَالَ:
«الْيَهُودُ مَغْضُوبٌ عَلَيْهِمْ، وَالنَّصَارَى ضُلَّالٌ».
[صحيح] - [رواه الترمذي] - [سنن الترمذي: 2954]
المزيــد ...
ਅਦੀ ਬਿਨ ਹਾਤਿਮ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ:
«ਯਹੂਦੀ ਉਹ ਲੋਕ ਹਨ, ਜੋ ਅੱਲਾਹ ਦੇ ਗ਼ਜ਼ਬ (ਪ੍ਰਕੋਪ) ਦਾ ਸ਼ਿਕਾਰ ਹੋਏ ਅਤੇ ਈਸਾਈ ਉਹ ਲੋਕ ਹਨ, ਜੋ ਗੁਮਰਾਹ ਹੋ ਗਏ।»
[صحيح] - [رواه الترمذي] - [سنن الترمذي - 2954]
ਅੱਲਾਹ ਦੇ ਨਬੀ ﷺ ਨੇ ਦੱਸਿਆ ਕਿ ਯਹੂਦੀ ਇੱਕ ਅਜਿਹੀ ਕੌਮ ਹਨ, ਜੋ ਅੱਲਾਹ ਦੇ ਗ਼ਜ਼ਬ (ਪ੍ਰਕੋਪ) ਦੇ ਸ਼ਿਕਾਰ ਹੋਏ, ਕਿਉਂਕਿ ਉਨ੍ਹਾਂ ਨੇ ਹੱਕ-ਸੱਚ ਨੂੰ ਜਾਣਦੇ ਹੋਏ ਵੀ ਉਸ 'ਤੇ ਅਮਲ ਨਹੀਂ ਕੀਤਾ। ਜਦੋਂ ਕਿ ਈਸਾਈ ਇੱਕ ਗੁਮਰਾਹ ਕੌਮ ਹਨ, ਕਿਉਂਕਿ ਉਨ੍ਹਾਂ ਦਾ ਅਮਲ ਇਲਮ (ਗਿਆਨ) ਤੋਂ ਵਾਂਝਾ ਸੀ।