عَنْ عَائِشَةَ رَضِيَ اللهُ عَنْهَا قَالَتْ:
تَلَا رَسُولُ اللهِ صَلَّى اللهُ عَلَيْهِ وَسَلَّمَ هَذِهِ الْآيَةَ: {هُوَ الَّذِي أَنْزَلَ عَلَيْكَ الْكِتَابَ مِنْهُ آيَاتٌ مُحْكَمَاتٌ هُنَّ أُمُّ الْكِتَابِ وَأُخَرُ مُتَشَابِهَاتٌ فَأَمَّا الَّذِينَ فِي قُلُوبِهِمْ زَيْغٌ فَيَتَّبِعُونَ مَا تَشَابَهَ مِنْهُ ابْتِغَاءَ الْفِتْنَةِ وَابْتِغَاءَ تَأْوِيلِهِ، وَمَا يَعْلَمُ تَأْوِيلَهُ إِلَّا اللَّهُ، وَالرَّاسِخُونَ فِي الْعِلْمِ يَقُولُونَ آمَنَّا بِهِ كُلٌّ مِنْ عِنْدِ رَبِّنَا وَمَا يَذَّكَّرُ إِلَّا أُولُو الْأَلْبَابِ} [آل عمران: 7]. قَالَتْ: قَالَ رَسُولُ اللهِ صَلَّى اللهُ عَلَيْهِ وَسَلَّمَ: «فَإِذَا رَأَيْتِ الَّذِينَ يَتَّبِعُونَ مَا تَشَابَهَ مِنْهُ فَأُولَئِكَ الَّذِينَ سَمَّى اللهُ، فَاحْذَرُوهُمْ».
[صحيح] - [متفق عليه] - [صحيح البخاري: 4547]
المزيــد ...
ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ, ਉਹ ਕਹਿੰਦੀ ਹਨ:
ਅੱਲਾਹ ਦੇ ਰਸੂਲ ﷺ ਨੇ ਇਹ ਆਇਤ ਪੜ੍ਹੀ: "(ਹੇ ਮੁਹੰਮਦ!) ਉਹੀ ਹੈ ਜਿਸ ਨੇ ਤੁਹਾਡੇ ’ਤੇ ਕਿਤਾਬ (ਕੁਰਆਨ) ਨਾਜ਼ਿਲ ਕੀਤੀ ਜਿਸ ਵਿੱਚ ਕੁੱਝ ਆਇਤਾਂ ਮੁਹਕਮਾਤ (ਅਟਲ ਤੇ ਸਪੱਸ਼ਟ) ਹਨ, ਜਿਹੜੀਆਂ ਇਸ ਕਿਤਾਬ ਦਾ ਮੂਲ ਆਧਾਰ ਹਨ ਅਤੇ ਕੁੱਝ ਮੁਤਸ਼ਾਬਿਹਾਤ (ਅਸਪੱਸ਼ਟ, ਗੁੰਝਲਦਾਰ) ਹਨ। ਜਿਹੜੇ ਲੋਕਾਂ ਦੇ ਮਨਾਂ ਵਿੱਚ ਵਿੰਗ ਹੈ ਉਹ ਉਹਨਾਂ ਮੁਤਸ਼ਾਬਿਹਾਤ ਆਇਤਾਂ ਦੇ ਪਿੱਛੇ ਲੱਗੇ ਰਹਿੰਦੇ ਹਨ। ਉਹਨਾਂ ਦਾ ਉਦੇਸ਼ ਕੇਵਲ ਫ਼ਿਤਨਾ (ਸ਼ੱਕ) ਫੈਲਾਉਣਾ ਅਤੇ (ਕੁਰਆਨ ਤੋਂ ਦੂਰ ਕਰਨ ਲਈ) ਦਲੀਲਾਂ ਦੀ ਭਾਲ ਕਰਨਾ ਹੈ ਜਦ ਕਿ ਅੱਲਾਹ ਤੋਂ ਬਿਨਾਂ ਕੋਈ ਵੀ ਇਹਨਾਂ (ਅਸਪੱਸ਼ਟ) ਆਇਤਾਂ ਦੀ ਹਕੀਕਤ ਨੂੰ ਨਹੀਂ ਜਾਣਦਾ। ਜਿਹੜੇ ਲੋਕ ਆਪਣੇ ਗਿਆਨ (ਈਮਾਨ) ਵਿੱਚ ਪੱਕੇ ਹਨ ਉਹ ਆਖਦੇ ਹਨ ਕਿ ਸਾਡਾ ਤਾਂ ਇਹਨਾਂ (ਅਸਪੱਸ਼ਟ ਆਇਤਾਂ) ’ਤੇ ਈਮਾਨ ਹੈ। ਇਹ ਸਭ ਸਾਡੇ ਰੱਬ ਵੱਲੋਂ ਹੀ ਹੈ। ਨਸੀਹਤ ਤਾਂ ਕੇਵਲ ਅਕਲ ਵਾਲੇ ਹੀ ਗ੍ਰਹਿਣ ਕਰਦੇ ਹਨ।” [ਸੂਰਤ ਆਲੇ-ਇਮਰਾਨ: 7] ਉਹ ਕਹਿੰਦੀ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜਦੋਂ ਤੁਸੀਂ ਅਜਿਹੇ ਲੋਕਾਂ ਨੂੰ ਵੇਖੋ ਜੋ ਕੁਰਆਨ ਦੀ ਮੁਤਸ਼ਾਬੀ (ਅਸਪੱਸ਼ਟ, ਗੁੰਝਲਦਾਰ) ਆਇਤਾਂ ਦੇ ਪਿੱਛੇ ਲੱਗਦੇ ਹਨ, ਤਾਂ ਸਮਝ ਲਿਓ ਕਿ ਇਹ ਉਹੀ ਲੋਕ ਹਨ ਜਿਨ੍ਹਾਂ ਬਾਰੇ ਅੱਲਾਹ ਨੇ ਜ਼ਿਕਰ ਕੀਤਾ ਹੈ। ਸੋ ਤੁਸੀਂ ਉਨ੍ਹਾਂ ਤੋਂ ਦੂਰ ਰਹੋ।”
[صحيح] - [متفق عليه] - [صحيح البخاري - 4547]
ਅੱਲਾਹ ਦੇ ਰਸੂਲ ﷺ ਨੇ ਇਹ ਆਇਤ ਪੜ੍ਹੀ: "ਉਹੀ ਹੈ ਜਿਸ ਨੇ ਤੁਹਾਡੇ ’ਤੇ ਕਿਤਾਬ (ਕੁਰਆਨ) ਨਾਜ਼ਿਲ ਕੀਤੀ ਜਿਸ ਵਿੱਚ ਕੁੱਝ ਆਇਤਾਂ ਮੁਹਕਮਾਤ (ਅਟਲ ਤੇ ਸਪੱਸ਼ਟ) ਹਨ, ਜਿਹੜੀਆਂ ਇਸ ਕਿਤਾਬ ਦਾ ਮੂਲ ਆਧਾਰ ਹਨ ਅਤੇ ਕੁੱਝ ਮੁਤਸ਼ਾਬਿਹਾਤ (ਅਸਪੱਸ਼ਟ, ਗੁੰਝਲਦਾਰ) ਹਨ। ਜਿਹੜੇ ਲੋਕਾਂ ਦੇ ਮਨਾਂ ਵਿੱਚ ਵਿੰਗ ਹੈ ਉਹ ਉਹਨਾਂ ਮੁਤਸ਼ਾਬਿਹਾਤ ਆਇਤਾਂ ਦੇ ਪਿੱਛੇ ਲੱਗੇ ਰਹਿੰਦੇ ਹਨ। ਉਹਨਾਂ ਦਾ ਉਦੇਸ਼ ਕੇਵਲ ਫ਼ਿਤਨਾ (ਸ਼ੱਕ) ਫੈਲਾਉਣਾ ਅਤੇ (ਕੁਰਆਨ ਤੋਂ ਦੂਰ ਕਰਨ ਲਈ) ਦਲੀਲਾਂ ਦੀ ਭਾਲ ਕਰਨਾ ਹੈ ਜਦ ਕਿ ਅੱਲਾਹ ਤੋਂ ਬਿਨਾਂ ਕੋਈ ਵੀ ਇਹਨਾਂ (ਅਸਪੱਸ਼ਟ) ਆਇਤਾਂ ਦੀ ਹਕੀਕਤ ਨੂੰ ਨਹੀਂ ਜਾਣਦਾ। ਜਿਹੜੇ ਲੋਕ ਆਪਣੇ ਗਿਆਨ (ਈਮਾਨ) ਵਿੱਚ ਪੱਕੇ ਹਨ ਉਹ ਆਖਦੇ ਹਨ ਕਿ ਸਾਡਾ ਤਾਂ ਇਹਨਾਂ (ਅਸਪੱਸ਼ਟ ਆਇਤਾਂ) ’ਤੇ ਈਮਾਨ ਹੈ। ਇਹ ਸਭ ਸਾਡੇ ਰੱਬ ਵੱਲੋਂ ਹੀ ਹੈ। ਨਸੀਹਤ ਤਾਂ ਕੇਵਲ ਅਕਲ ਵਾਲੇ ਹੀ ਗ੍ਰਹਿਣ ਕਰਦੇ ਹਨ।" ਇਸ ਆਇਤ ਵਿੱਚ ਅੱਲਾਹ ਤਆਲਾ ਨੇ ਦੱਸਿਆ ਹੈ ਕਿ ਉਸੇ ਨੇ ਆਪਣੇ ਨਬੀ 'ਤੇ ਕੁਰਆਨ ਉਤਾਰਿਆ ਹੈ ਜਿਸਦੀ ਕੁੱਝ ਆਇਤਾਂ ਦਾ ਅਰਥ ਬਿਲਕੁਲ ਸਪਸ਼ਟ ਹੈ ਅਤੇ ਇਹੋ ਆਇਤਾਂ ਕੁਰਆਨ ਦੀ ਬੁਨਿਆਦ (ਮੂਲ) ਹਨ ਅਤੇ ਮਤਭੇਦ ਦੇ ਸਮੇਂ ਇਨ੍ਹਾਂ ਆਇਤਾਂ ਵੱਲ ਹੀ ਪਰਤਿਆ ਜਾਂਦਾ ਹੈ। ਜਦੋਂ ਕਿ ਉਸ ਦੀਆਂ ਕੁੱਝ ਆਇਤਾਂ ਅਜਿਹੀਆਂ ਹਨ ਜਿਨ੍ਹਾਂ ਦੇ ਇੱਕ ਤੋਂ ਵੱਧ ਅਰਥ ਨਿੱਕਲਦੇ ਹਨ; ਕੁੱਝ ਲੋਕਾਂ ਲਈ ਉਨ੍ਹਾਂ ਦੇ ਅਸਲ ਅਰਥਾਂ ਨੂੰ ਸਮਝਣਾ ਮੁਸ਼ਕਿਲ ਹੁੰਦਾ ਹੈ ਜਾਂ ਉਹ ਇਹ ਗੁਮਾਨ ਕਰ ਲੈਂਦੇ ਹਨ ਕਿ ਇਨ੍ਹਾਂ ਵਿੱਚ ਟਕਰਾਅ (ਵਿਰੋਧਾਭਾਸ) ਹੈ। ਫੇਰ ਅੱਲਾਹ ਨੇ ਦੱਸਿਆ ਕਿ ਇਨ੍ਹਾਂ ਆਇਤਾਂ ਪ੍ਰਤੀ ਲੋਕਾਂ ਦਾ ਕਿਹੋ ਜਿਹਾ ਰਵੱਈਆ ਹੁੰਦਾ ਹੈ। ਜਿਨ੍ਹਾਂ ਲੋਕਾਂ ਦੇ ਦਿਲ ਹੱਕ-ਸੱਚ ਤੋਂ ਹਟੇ ਹੋਏ ਹੁੰਦੇ ਹਨ, ਉਹ ਸਪਸ਼ਟ ਅਰਥਾਂ ਵਾਲੀਆਂ ਆਇਤਾਂ ਨੂੰ ਛੱਡ ਕੇ ਇੱਕ ਤੋਂ ਵੱਧ ਅਰਥਾਂ ਵਾਲੀਆਂ ਆਇਤਾਂ ਨੂੰ ਫੜ ਲੈਂਦੇ ਹਨ। ਇਨ੍ਹਾਂ ਰਾਹੀਂ ਉਹ ਲੋਕਾਂ ਵਿੱਚ ਸ਼ੱਕ ਪੈਦਾ ਕਰਨ ਅਤੇ ਉਨ੍ਹਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹ ਇਨ੍ਹਾਂ ਆਇਤਾਂ ਦੇ ਅਰਥ ਆਪਣੇ ਮਨ ਮੁਤਾਬਕ ਕੱਢਦੇ ਹਨ। ਇਸਦੇ ਉਲਟ ਡੂੰਗਾ ਗਿਆਨ ਰੱਖਣ ਵਾਲੇ ਲੋਕ ਜਾਣਦੇ ਹਨ ਕਿ ਇਨ੍ਹਾਂ ਆਇਤਾਂ ਵਿੱਚ ਇੱਕ ਤੋਂ ਵੱਧ ਅਰਥ ਹੋਣ ਦੀ ਸੰਭਾਵਨਾ ਹੁੰਦੀ ਹੈ, ਇਸ ਲਈ ਉਹ ਇਨ੍ਹਾਂ ਦੀ ਵਿਆਖਿਆ ਸਪਸ਼ਟ ਅਰਥਾਂ ਵਾਲੀ ਆਇਤਾਂ ਨਾਲ ਜੋੜ ਕੇ ਕਰਦੇ ਹਨ ਅਤੇ ਇਸ ਗੱਲ ਉੱਤੇ ਈਮਾਨ ਰੱਖਦੇ ਹਨ ਕਿ ਇਹ ਸਾਰੀਆਂ ਆਇਤਾਂ ਸਰਵਉੱਚ ਅੱਲਾਹ ਤਆਲਾ ਵੱਲੋਂ ਹੀ ਉਤਾਰੀਆਂ ਗਈਆਂ ਹਨ; ਇਸ ਲਈ ਇਨ੍ਹਾਂ ਵਿੱਚ ਕੋਈ ਟਕਰਾਅ ਜਾਂ ਵਿਰੋਧਾਭਾਸ ਨਹੀਂ ਹੋ ਸਕਦਾ। ਲੇਕਿਨ ਇਸ ਤੋਂ ਸਿੱਖਿਆ ਅਤੇ ਨਸੀਹਤ ਉਹੀ ਲੋਕ ਹਾਸਲ ਕਰਦੇ ਹਨ ਜੋ ਸਮਝਦਾਰ ਹੁੰਦੇ ਹਨ। ਫੇਰ ਨਬੀ ﷺ ਨੇ ਆਇਸ਼ਾ (ਰਜ਼ੀਅੱਲਾਹੁ ਅਨਹਾ) ਨੂੰ ਫਰਮਾਇਆ ਕਿ ਜੇਕਰ ਉਨ੍ਹਾਂ ਨੂੰ ਅਜਿਹੇ ਲੋਕ ਦਿਖਣ ਜੋ ਮੁਤਸ਼ਾਬੇ ਆਇਤਾਂ ਦੇ ਪਿੱਛੇ ਲੱਗਦੇ ਹਨ, ਤਾਂ ਸਮਝ ਜਾਣ ਕਿ ਇਹੋ ਉਹ ਲੋਕ ਹਨ ਜਿਨ੍ਹਾਂ ਬਾਰੇ ਅੱਲਾਹ ਨੇ ਫਰਮਾਇਆ: "...ਜਿਹੜੇ ਲੋਕਾਂ ਦੇ ਮਨਾਂ ਵਿੱਚ ਵਿੰਗ ਹੈ..." — ਸੋ ਉਹ ਉਨ੍ਹਾਂ ਤੋਂ ਬਚਣ ਅਤੇ ਉਨ੍ਹਾਂ ਦੀ ਗੱਲ ਨਾ ਸੁਣਨ।