‌عن عَلِيٍّ قَالَ: إِنِّي كُنْتُ رَجُلًا إِذَا سَمِعْتُ مِنْ رَسُولِ اللهِ صَلَّى اللهُ عَلَيْهِ وَسَلَّمَ حَدِيثًا نَفَعَنِي اللهُ مِنْهُ بِمَا شَاءَ أَنْ يَنْفَعَنِي بِهِ، وَإِذَا حَدَّثَنِي رَجُلٌ مِنْ أَصْحَابِهِ اسْتَحْلَفْتُهُ، فَإِذَا حَلَفَ لِي صَدَّقْتُهُ، وَإِنَّهُ حَدَّثَنِي ‌أَبُو بَكْرٍ، وَصَدَقَ أَبُو بَكْرٍ، قَالَ: سَمِعْتُ رَسُولَ اللهِ صَلَّى اللهُ عَلَيْهِ وَسَلَّمَ يَقُولُ:
«مَا مِنْ رَجُلٍ يُذْنِبُ ذَنْبًا، ثُمَّ يَقُومُ فَيَتَطَهَّرُ، ثُمَّ يُصَلِّي، ثُمَّ يَسْتَغْفِرُ اللهَ، إِلَّا غَفَرَ اللهُ لَهُ»، ثُمَّ قَرَأَ هَذِهِ الْآيَةَ: {وَالَّذِينَ إِذَا فَعَلُوا فَاحِشَةً أَوْ ظَلَمُوا أَنْفُسَهُمْ ذَكَرُوا اللهَ فَاسْتَغْفَرُوا لِذُنُوبِهِمْ} [آل عمران: 135].

[صحيح] - [رواه أبو داود والترمذي والنسائي في الكبرى وابن ماجه وأحمد] - [سنن الترمذي: 406]
المزيــد ...

ਅਲੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਇੱਕ ਅਜਿਹਾ ਵਿਅਕਤੀ ਸੀ ਕਿ ਜਦੋਂ ਅੱਲਾਹ ਦੇ ਰਸੂਲ ﷺ ਕੋਲੋਂ ਕੋਈ ਹਦੀਸ ਸੁਣਦਾ, ਤਾਂ ਉਸ ਤੋਂ ਅੱਲਾਹ ਜਿੰਨਾ ਮੈਨੂੰ ਫਾਇਦਾ ਪਹੁੰਚਾਉਣਾ ਚਾਹੁੰਦਾ, ਪਹੁੰਚਾਉਂਦਾ। ਜਦੋਂ ਆਪ ﷺ ਦਾ ਕੋਈ ਸਹਾਬੀ ਮੈਨੂੰ ਕੋਈ ਹਦੀਸ ਸੁਣਾਉਂਦਾ, ਤਾਂ ਮੈਂ ਉਸਨੂੰ ਸੁੰਹ ਖਾਣ ਲਈ ਕਹਿੰਦਾ। ਜਦੋਂ ਉਹ ਮੇਰੇ ਕਹਿਣ 'ਤੇ ਸੁੰਹ ਖਾ ਲੈਂਦਾ, ਤਾਂ ਮੈਂ ਉਸ ਦੀ ਗੱਲ ਦੀ ਪੁਸ਼ਟੀ ਕਰਦਾ। ਮੈਨੂੰ ਅਬੁ-ਬਕਰ (ਰ.) ਨੇ ਦੱਸਿਆ ਅਤੇ ਉਨ੍ਹਾਂ ਨੇ ਸੱਚ ਕਿਹਾ ਕਿ ਮੈਂ ਅੱਲਾਹ ਦੇ ਰਸੂਲ ﷺ ਨੂੰ ਕਹਿੰਦੇ ਹੋਏ ਸੁਣਿਆ ਹੈ:
«ਕੋਈ ਵੀ ਬੰਦਾ ਜਦੋਂ ਕੋਈ ਗੁਨਾਹ ਕਰਦਾ ਹੈ, ਫੇਰ ਖੜਾ ਹੋ ਕੇ ਪਾਕੀ ਹਾਸਲ (ਵੁਜ਼ੂ) ਕਰਦਾ ਹੈ, ਫੇਰ ਨਮਾਜ਼ ਪੜ੍ਹਦਾ ਹੈ, ਫੇਰ ਅੱਲਾਹ ਤੋਂ ਮਾਫ਼ੀ ਮੰਗਦਾ ਹੈ, ਤਾਂ ਅੱਲਾਹ ਉਸ ਨੂੰ ਮਾਫ਼ ਕਰ ਦਿੰਦਾ ਹੈ।» ਫੇਰ ਆਪ ﷺ ਨੇ ਇਹ ਆਇਤ ਪੜ੍ਹੀ: {وَالَّذِينَ إِذَا فَعَلُوا فَاحِشَةً أَوْ ظَلَمُوا أَنْفُسَهُمْ ذَكَرُوا اللهَ فَاسْتَغْفَرُوا لِذُنُوبِهِمْ} (ਜਦੋਂ ਉਹਨਾਂ (ਨੇਕ ਲੋਕਾਂ) ਤੋਂ ਕੋਈ ਅਸ਼ਲੀਲ ਹਰਕਤ ਹੋ ਜਾਂਦੀ ਹੈ ਜਾਂ (ਕੋਈ ਪਾਪ ਕਰ ਕੇ) ਆਪਣੇ ਉੱਤੇ ਜ਼ੁਲਮ ਕਰ ਬੈਠਦੇ ਹਨ ਤਾਂ (ਉਸੇ ਵੇਲੇ) ਅੱਲਾਹ ਨੂੰ ਯਾਦ ਕਰਦੇ ਹਨ ਅਤੇ ਆਪਣੇ ਗੁਨਾਹਾਂ ਲਈ ਖਿਮਾ ਚਾਹੁੰਦੇ ਹਨ।) [ਸੂਰਤ ਆਲੇ-ਇਮਰਾਨ: 135]

[صحيح] - [رواه أبو داود والترمذي والنسائي في الكبرى وابن ماجه وأحمد] - [سنن الترمذي - 406]

ਵਿਆਖਿਆ

ਅੱਲਾਹ ਦੇ ਨਬੀ ﷺ ਨੇ ਦੱਸਿਆ ਕਿ ਜਦੋਂ ਕੋਈ ਬੰਦਾਂ ਕੋਈ ਗੁਨਾਹ ਕਰਦਾ ਹੈ, ਫੇਰ ਚੰਗੀ ਤਰ੍ਹਾਂ ਵੁਜ਼ੂ ਕਰਦਾ ਹੈ, ਫੇਰ ਖੜ੍ਹੇ ਹੋ ਕੇ ਆਪਣੇ ਇਸ ਗੁਨਾਹ ਤੋਂ ਤੌਬਾ ਕਰਨ ਦੀ ਨੀਅਤ ਨਾਲ ਦੋ ਰਕਾਅਤ ਨਮਾਜ਼ ਪੜ੍ਹਦਾ ਹੈ ਅਤੇ ਫੇਰ ਅੱਲਾਹ ਤੋਂ ਮਾਫ਼ੀ ਮੰਗਦਾ ਹੈ, ਤਾਂ ਅੱਲਾਹ ਉਸਨੂੰ ਮਾਫ਼ ਕਰ ਦਿੰਦਾ ਹੈ। ਫੇਰ ਅੱਲਾਹ ਦੇ ਨਬੀ ﷺ ਨੇ ਇਹ ਆਇਤ ਪੜ੍ਹੀ: "ਜਦੋਂ ਉਹਨਾਂ (ਨੇਕ ਲੋਕਾਂ) ਤੋਂ ਕੋਈ ਅਸ਼ਲੀਲ ਹਰਕਤ ਹੋ ਜਾਂਦੀ ਹੈ ਜਾਂ (ਕੋਈ ਪਾਪ ਕਰਕੇ) ਆਪਣੇ ਉੱਤੇ ਜ਼ੁਲਮ ਕਰ ਬੈਠਦੇ ਹਨ ਤਾਂ (ਉਸੇ ਵੇਲੇ) ਅੱਲਾਹ ਨੂੰ ਯਾਦ ਕਰਦੇ ਹਨ ਅਤੇ ਆਪਣੇ ਗੁਨਾਹਾਂ ਲਈ ਖਿਮਾ ਚਾਹੁੰਦੇ ਹਨ। ਹਕੀਕਤ ਵਿੱਚ ਅੱਲਾਹ ਤੋਂ ਇਲਾਵਾ ਹੋਰ ਕੌਣ ਹੈ ਜਿਹੜਾ ਗੁਨਾਹਾਂ ਨੂੰ ਬਖ਼ਸ਼ ਸਕਦਾ ਹੈ ਅਤੇ ਇਹ ਨੇਕ ਲੋਕ ਜਾਣਦੇ ਹੋਏ ਆਪਣੀ ਕਰਨੀ ਉੱਤੇ ਅੜੀ ਨਹੀਂ ਕਰਦੇ।" [ਸੂਰਤ ਆਲੇ-ਇਮਰਾਨ: 135]

ਹਦੀਸ ਦੇ ਫਾਇਦੇ ਵਿੱਚੋਂ

  1. ਗੁਨਾਹ ਹੋ ਜਾਣ ਤੋਂ ਬਾਅਦ ਨਮਾਜ਼ ਪੜ੍ਹਨ ਅਤੇ ਅੱਲਾਹ ਤੋਂ ਮਾਫ਼ੀ ਮੰਗਣ ਦੀ ਨਸੀਹਤ (ਪ੍ਰੇਰਨਾ)।
  2. ਅੱਲਾਹ ਤਆਲਾ ਵੱਡਾ ਬਖਸ਼ਣਹਾਰ ਹੈ ਅਤੇ ਆਪਣੇ ਬੰਦੇ ਦੀ ਤੌਬਾ ਤੇ ਮਾਫ਼ੀ ਕਬੂਲ ਕਰਦਾ ਹੈ।
ਅਨੁਵਾਦ ਦਿਖਾਓਣਾ
ਹੋਰ