عن عبد الله بن عمرو رضي الله عنهما أن النبي صلى الله عليه وسلم قال:
«بَلِّغُوا عَنِّي وَلَوْ آيَةً، وَحَدِّثُوا عَنْ بَنِي إِسْرَائِيلَ وَلَا حَرَجَ، وَمَنْ كَذَبَ عَلَيَّ مُتَعَمِّدًا فَلْيَتَبَوَّأْ مَقْعَدَهُ مِنَ النَّارِ».

[صحيح] - [رواه البخاري] - [صحيح البخاري: 3461]
المزيــد ...

ਇਸ ਅਨੁਵਾਦ ਨੂੰ ਹੋਰ ਸਮੀਖਿਆ ਅਤੇ ਪੜਤਾਲ ਦੀ ਲੋੜ ਹੈ.

ਅਬਦੁੱਲਾਹ ਬਿਨ ਅਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਨਬੀ ﷺ ਨੇ ਫਰਮਾਇਆ:
"ਮੇਰੇ ਵੱਲੋਂ (ਰੱਬੀ ਸੁਨੇਹਾ) ਲੋਕਾਂ ਤੱਕ ਪਹੁੰਚਾ ਦਿਓ ਭਾਵੇਂ ਇੱਕ ਆਇਤ ਹੀ ਹੋਵੇ, ਅਤੇ ਬਨੀ ਇਸਰਾਈਲ ਦੀਆਂ ਰਿਵਾਇਤਾਂ ਸੁਣਾਇਆ ਕਰੋ, ਇਸ ਵਿੱਚ ਕੋਈ ਹਰਜ ਨਹੀਂ। ਜਿਸ ਵਿਅਕਤੀ ਨੇ ਮੇਰੇ ਬਾਰੇ ਜਾਨ-ਬੁੱਝ ਕੇ ਝੂਠ ਘੜ੍ਹਿਆ, ਉਹ ਆਪਣਾ ਟਿਕਾਣਾ ਜਹੰਨਮ ਵਿੱਚ ਬਣਾ ਲਵੇ।"

[صحيح] - [رواه البخاري] - [صحيح البخاري - 3461]

ਵਿਆਖਿਆ

ਨਬੀ ਕਰੀਮ ﷺ ਇਨ੍ਹਾਂ ਬਚਨਾਂ ਰਾਹੀਂ ਇਹ ਹੁਕਮ ਦਿੰਦੇ ਹਨ ਕਿ ਉਨ੍ਹਾਂ ਵੱਲੋਂ ਮਿਲਿਆ ਗਿਆਨ ਅੱਗੇ ਪਹੁੰਚਾਇਆ ਜਾਵੇ। ਫੇਰ ਭਾਵੇਂ ਉਹ ਕੁਰਆਨ ਦੇ ਰੂਪ ਵਿੱਚ ਹੋਵੇ ਜਾਂ ਸੁੰਨਤ (ਹਦੀਸ) ਦੇ ਰੂਪ ਵਿੱਚ ਹੋਵੇ, ਤੇ ਭਾਵੇਂ ਉਹ ਗਿਆਨ ਥੋੜਾ ਜਿਹਾ ਹੀ ਹੋਵੇ, ਉਦਾਹਰਣ ਲਈ ਕੁਰਆਨ ਦੀ ਇੱਕ ਆਇਤ ਜਾਂ ਇੱਕ ਹਦੀਸ ਹੀ ਕਿਉਂ ਨਾ ਹੋਵੇ। ਹਾਂ, ਇਸ ਵਿੱਚ ਸ਼ਰਤ ਇਹ ਹੈ ਕਿ ਜੋ ਗਿਆਨ ਦੀ ਗੱਲ ਅੱਗੇ ਪਹੁੰਚਾਈ ਜਾਵੇ, ਉਸਦੇ ਪਹੁੰਚਾਉਣ ਵਾਲੇ ਕੋਲ ਖੁਦ ਉਸ ਬਾਰੇ ਜਾਣਕਾਰੀ ਹੋਵੇ। ਫੇਰ ਨਬੀ ﷺ ਨੇ ਦੱਸਿਆ ਕਿ ਬਨੀ ਇਸਰਾਈਲ ਦੇ ਸਮੇਂ ਦੀਆਂ ਰਿਵਾਇਤਾਂ ਜੋ ਸਾਡੀ ਸ਼ਰੀਅਤ ਦੇ ਖਿਲਾਫ ਨਾ ਹੋਣ, ਉਨ੍ਹਾਂ ਨੂੰ ਬਿਆਨ ਕਰਨ ਵਿੱਚ ਕੋਈ ਹਰਜ ਨਹੀਂ। ਫੇਰ ਨਬੀ ﷺ ਨੇ ਆਪਣੇ ਬਾਰੇ ਝੂਠ ਬੋਲਣ ਤੋਂ ਡਰਾਇਆ, ਅਤੇ ਫਰਮਾਇਆ ਕਿ ਜੋ ਕੋਈ ਜਾਨ-ਬੁੱਝ ਕੇ ਆਪ ﷺ ਬਾਰੇ ਝੂਠ ਬੋਲੇ, ਉਹ ਆਪਣੇ ਲਈ ਜਹੰਨਮ ਵਿੱਚ ਟਿਕਾਣਾ ਪੱਕਾ ਕਰ ਲਵੇ।

ਹਦੀਸ ਦੇ ਫਾਇਦੇ ਵਿੱਚੋਂ

  1. ਅੱਲਾਹ ਦੀ ਸ਼ਰੀਅਤ ਨੂੰ ਦੂਸਰਿਆਂ ਤੱਕ ਪਹੁੰਚਾਉਣ ਦੀ ਤਰਗੀਬ (ਹੱਲਾਸ਼ੇਰੀ) ਅਤੇ ਬੰਦੇ ਉੱਤੇ ਇਸ ਗੱਲ ਦੀ ਜ਼ਿੰਮੇਵਾਰੀ ਕਿ ਜੋ ਕੁਝ ਵੀ ਉਸਨੇ ਯਾਦ ਕੀਤਾ ਤੇ ਸਮਝਿਆ ਹੋਵੇ, ਭਾਵੇਂ ਥੋੜ੍ਹਾ ਹੀ ਕਿਉਂ ਨਾ ਹੋਵੇ, ਉਸਨੂੰ ਅੱਗੇ ਪਹੁੰਚਾਵੇ।
  2. ਸ਼ਰੀਅਤ ਦਾ ਇਲਮ (ਗਿਆਨ) ਹਾਸਲ ਕਰਨਾ ਜ਼ਰੂਰੀ ਹੈ, ਤਾਂ ਜੋ ਬੰਦਾ ਅੱਲਾਹ ਦੀ ਇਬਾਦਤ ਅਤੇ ਉਸ ਦੀ ਸ਼ਰੀਅਤ ਨੂੰ ਅੱਗੇ ਪਹੁੰਚਾਉਣ ਦਾ ਕੰਮ ਸਹੀ ਤਰੀਕੇ ਨਾਲ ਕਰ ਸਕੇ।
  3. ਕਿਸੇ ਵੀ ਹਦੀਸ ਨੂੰ ਦੂਸਰਿਆਂ ਤੱਕ ਅੱਗੇ ਪਹੁੰਚਾਉਣ ਜਾਂ ਫੈਲਾਉਣ ਤੋਂ ਪਹਿਲਾਂ ਉਸ ਦੀ ਸਹੀ ਹੋਣ ਦੀ ਪਰਖ ਕਰਨੀ ਜ਼ਰੂਰੀ ਹੈ, ਤਾਂ ਜੋ ਉਹ ਵਿਅਕਤੀ ਇਸ ਸਖ਼ਤ ਚੇਤਾਵਨੀ ਵਾਲੀ ਸਜ਼ਾ ਦੀ ਚਪੇਟ ਵਿੱਚ ਨਾ ਆ ਜਾਵੇ।
  4. ਗੱਲ ਕਰਦੇ ਸਮੇਂ ਸੱਚ ਬੋਲਣ ਅਤੇ ਹਦੀਸ ਬਿਆਨ ਕਰਨ ਸਮੇਂ ਸਾਵਧਾਨੀ ਵਰਤਣ ਦੀ ਨਸੀਹਤ ਕੀਤੀ ਗਈ ਹੈ, ਤਾਂ ਜੋ ਬੰਦਾ ਝੂਠ ਵਿੱਚ ਨਾ ਪੈ ਜਾਵੇ। ਇਸ ਵਿੱਚ ਖ਼ਾਸ ਤੌਰ 'ਤੇ ਅੱਲਾਹ ਤਆਲਾ ਦੀ ਸ਼ਰੀਅਤ ਦੇ ਮਾਮਲੇ ਵਿੱਚ ਸਾਵਧਾਨੀ ਵਰਤਣ ਦੀ ਗੱਲ ਕੀਤੀ ਹੈ।
ਅਨੁਵਾਦ ਦਿਖਾਓਣਾ
ਭਾਸ਼ਾ: الإنجليزية الأوردية الإسبانية ਹੋਰ (69)
ਹੋਰ