عن عبدِ الله بن عمرو رضي الله عنهما قال:
كنتُ أكتبُ كلَّ شيءٍ أسمعُه من رسولِ الله صلَّى الله عليه وسلم أُريدُ حفْظَه، فنهتْني قريشٌ، وقالوا: أتكْتبُ كلَّ شيءٍ تَسمَعُه من رسول الله صلَّى الله عليه وسلم، ورسولُ الله صلَّى الله عليه وسلم بَشَرٌ يتكلَّمُ في الغضَبِ والرِّضا؟ فأمسَكتُ عن الكتاب، فذكرتُ ذلك لرسول الله صلَّى الله عليه وسلم، فأومأ بإصبَعِه إلى فيه، فقال: «اكتُبْ، فوالذي نفسي بيدِه، ما يَخرُجُ منه إلا حقٌّ».
[صحيح] - [رواه أبو داود] - [سنن أبي داود: 3646]
المزيــد ...
ਅਬਦੁੱਲਾਹ ਬਿਨ ਅਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
ਮੈਂ ਹਰ ਉਹ ਗੱਲ ਲਿਖ ਲੈਂਦਾ ਸੀ, ਜੋ ਮੈਂ ਅੱਲਾਹ ਦੇ ਰਸੂਲ ﷺ ਕੋਲੋਂ ਸੁਣਦਾ ਸੀ, ਤਾਂ ਜੋ ਉਹ ਸੁਰੱਖਿਅਤ ਰਹਿ ਸਕੇ। ਇਸ 'ਤੇ ਕੁਰੈਸ਼ ਦੇ ਕੁੱਝ ਲੋਕਾਂ ਨੇ ਮੈਨੂੰ ਇਸ ਤੋਂ ਰੋਕ ਦਿੱਤਾ ਅਤੇ ਕਿਹਾ ਕਿ ਕੀ ਤੂੰ ਅੱਲਾਹ ਦੇ ਰਸੂਲ ﷺ ਕੋਲੋਂ ਸੁਣੀ ਹਰ ਗੱਲ ਲਿਖ ਲੈਂਦਾ ਹੈਂ, ਹਾਲਾਂਕਿ ਅੱਲਾਹ ਦੇ ਰਸੂਲ ﷺ ਵੀ ਇੱਕ ਇਨਸਾਨ ਹਨ, ਜੋ ਗੁੱਸੇ ਵਿੱਚ ਤੇ ਖੁਸ਼ੀ ਵਿੱਚ ਦੋਵਾਂ ਹਾਲਤਾਂ ਵਿੱਚ ਗੱਲ ਕਰਦੇ ਹਨ? ਇਸ ਲਈ ਮੈਂ ਲਿਖਣਾ ਬੰਦ ਕਰ ਦਿੱਤਾ ਅਤੇ ਇਹ ਗੱਲ ਅੱਲਾਹ ਦੇ ﷺ ਨੂੰ ਦੱਸੀ, ਤਾਂ ਆਪ ﷺ ਨੇ ਆਪਣੀ ਉਂਗਲੀ ਨਾਲ ਆਪਣੇ ਮੂੰਹ ਵੱਲ ਇਸ਼ਾਰਾ ਕਰਦਿਆਂ ਫਰਮਾਇਆ: "ਲਿਖਿਆ ਕਰੋ। ਉਸ ਜ਼ਾਤ (ਹਸਤੀ) ਦੀ ਕਸਮ ਜਿਸ ਦੇ ਹੱਥ ਵਿੱਚ ਮੇਰੀ ਜਾਨ ਹੈ, ਇਸ (ਮੂੰਹ) ਵਿੱਚੋਂ ਸਿਵਾਏ ਹੱਕ ਦੇ ਹੋਰ ਕੁੱਝ ਨਹੀਂ ਨਿੱਕਲਦਾ।"
[صحيح] - [رواه أبو داود] - [سنن أبي داود - 3646]
ਅਬਦੁੱਲਾਹ ਬਿਨ ਅਮਰ ਰਜ਼ੀਅੱਲਾਹੁ ਅਨਹੁ ਕਹਿੰਦੇ ਹਨ: ਮੈਂ ਅੱਲਾਹ ਦੇ ਰਸੂਲ ﷺ ਤੋਂ ਸੁਣੀ ਹੋਈ ਹਰ ਗੱਲ ਨੂੰ ਲਿਖ ਲੈਂਦਾ ਸੀ, ਤਾਂ ਜੋ ਉਸ ਨੂੰ ਲਿਖਤ ਦੇ ਰੂਪ ਵਿੱਚ ਸੁਰੱਖਿਅਤ ਰੱਖਿਆ ਜਾ ਸਕੇ। ਲੇਕਿਨ ਕੁਰੈਸ਼ ਦੇ ਕੁੱਝ ਲੋਕਾਂ ਨੇ ਮੈਨੂੰ ਇਸ ਤੋਂ ਮਨਾਹ ਕਰ ਦਿੱਤਾ; ਉਨ੍ਹਾਂ ਦਾ ਕਹਿਣਾ ਸੀ ਕਿ ਅੱਲਾਹ ਦੇ ਰਸੂਲ ﷺ ਇੱਕ ਇਨਸਾਨ ਹਨ ਜੋ ਕਦੇ ਖੁਸ਼ੀ ਅਤੇ ਕਦੇ ਗੁੱਸੇ ਦੀ ਹਾਲਤ ਵਿੱਚ ਗੱਲ ਕਰਦੇ ਹਨ। ਹੋ ਸਕਦਾ ਹੈ ਕਿ ਕਦੀ ਆਪ ﷺ ਗਲਤੀ ਵੀ ਕਰ ਦਿੰਦੇ ਹੋਣ। (ਇਸ ਲਈ ਆਪ ﷺ ਦੀ ਹਰ ਗੱਲ ਨੂੰ ਲਿਖਿਆ ਨਾ ਕਰੋ।)। ਨਤੀਜੇ ਵਜੋਂ, ਮੈਂ ਲਿਖਣਾ ਬੰਦ ਕਰ ਦਿੱਤਾ।
ਫੇਰ ਮੈਂ ਅੱਲਾਹ ਦੇ ਨਬੀ ﷺ ਦੇ ਸਾਹਮਣੇ ਇਸ ਗੱਲ ਦਾ ਜ਼ਿਕਰ ਕੀਤਾ, ਤਾਂ ਆਪ ﷺ ਨੇ ਆਪਣੀ ਉਂਗਲੀ ਨਾਲ ਆਪਣੇ ਮੂੰਹ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ; ਤੁਸੀਂ ਲਿਖਿਆ ਕਰੋ! ਉਸ ਜ਼ਾਤ (ਹਸਤੀ) ਦੀ ਕਸਮ (ਸੁੰਹ) ਜਿਸ ਦੇ ਹੱਥ ਵਿੱਚ ਮੇਰੀ ਜਾਨ ਹੈ, ਇਸ ਮੂੰਹ ਵਿੱਚੋਂ ਹਰ ਹਾਲ ਵਿੱਚ ਹੱਕ-ਸੱਚ ਹੀ ਨਿੱਕਲਦਾ ਹੈ। ਖੁਸ਼ੀ ਦੀ ਹਾਲਤ ਵਿੱਚ ਵੀ ਅਤੇ ਗੁੱਸੇ ਦੀ ਹਾਲਤ ਵਿੱਚ ਵੀ।
ਅੱਲਾਹ ਤਆਲਾ ਨੇ ਵੀ ਆਪਣੇ ਨਬੀ ﷺ ਬਾਰੇ ਫਰਮਾਇਆ ਹੈ: {ਉਹ ਆਪਣੀ ਇੱਛਾ ਨਾਲ ਨਹੀਂ ਬੋਲਦਾ। ਉਹ ਤਾਂ ਇੱਕ ਵਹੀ (ਰੱਬ ਬਾਣੀ) ਹੈ ਜਿਹੜੀ ਉਸ ਵੱਲ ਭੇਜੀ ਜਾਂਦੀ ਹੈ।} [ਸੂਰਤ ਅਨ-ਨਜਮ: 3-4]