عَنْ سَمُرَةَ بْنِ جُنْدَبٍ وَالْمُغِيرَةِ بْنِ شُعْبَةَ رضي الله عنهما قَالَا: قَالَ رَسُولُ اللهِ صَلَّى اللهُ عَلَيْهِ وَسَلَّمَ:
«مَنْ حَدَّثَ عَنِّي بِحَدِيثٍ يُرَى أَنَّهُ كَذِبٌ، فَهُوَ أَحَدُ الْكَاذِبِينَ».
[صحيح] - [رواه مسلم في مقدمته]
المزيــد ...
ਹਜ਼ਰਤ ਸਮੁਰਾ ਬਿਨ ਜੁੰਦਬ ਅਤੇ ਮੁਗ਼ੀਰਾ ਬਿਨ ਸ਼ੁਅਬਾ ਰਜ਼ੀਅੱਲਾਹੁ ਅੰਹੁਮਾ ਰਿਵਾਇਤ ਕਰਦੇ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ:
"ਜੋ ਕੋਈ ਮੇਰੇ ਬਾਰੇ ਕੋਈ ਹਦੀਸ ਬਿਆਨ ਕਰੇ ਜਿਸ ਨੂੰ ਉਹ ਝੂਠ ਸਮਝਦਾ ਹੋਵੇ, ਤਾਂ ਉਹ ਦੋ ਝੂਠ ਬੋਲਣ ਵਾਲਿਆਂ ਵਿੱਚੋਂ ਇੱਕ ਹੈ।"
[صحيح] - [رواه مسلم في مقدمته] - [صحيح مسلم]
ਨਬੀ ਕਰੀਮ ﷺ ਖ਼ਬਰ ਦੇ ਰਹੇ ਹਨ ਕਿ ਜੋ ਸ਼ਖ਼ਸ ਉਨ੍ਹਾਂ ਤੋਂ ਕੋਈ ਹਦੀਸ ਰਿਵਾਇਤ ਕਰੇ ਅਤੇ ਉਹ ਜਾਣਦਾ ਹੋਵੇ ਜਾਂ ਸਮਝਦਾ ਹੋਵੇ ਜਾਂ ਉਸ ਨੂੰ ਗ਼ਲਬਾ ਹੋਵੇ ਕਿ ਇਹ ਹਦੀਸ ਨਬੀ ﷺ ਤੇ ਝੂਠ ਬੋਲੀ ਗਈ ਹੈ, ਤਾਂ ਐਸਾ ਰਿਵਾਇਤ ਕਰਨ ਵਾਲਾ ਸ਼ਖ਼ਸ ਉਸ ਝੂਠ ਘੜਨ ਵਾਲੇ ਦੇ ਗੁਨਾਹ ਵਿੱਚ ਸ਼ਰੀਕ ਹੈ।