عن عَمْرُو بْنُ عَامِرٍ عَنْ أَنَس بن مالك قَالَ:
كَانَ النَّبِيُّ صَلَّى اللهُ عَلَيْهِ وَسَلَّمَ يَتَوَضَّأُ عِنْدَ كُلِّ صَلَاةٍ، قُلْتُ: كَيْفَ كُنْتُمْ تَصْنَعُونَ؟ قَالَ: يُجْزِئُ أَحَدَنَا الْوُضُوءُ مَا لَمْ يُحْدِثْ.
[صحيح] - [رواه البخاري] - [صحيح البخاري: 214]
المزيــد ...
ਅਮਰ ਬਿਨ ਆਮਿਰ ਅਨਸ ਬਿਨ ਮਾਲਿਕ ਤੋਂ ਰਿਵਾਇਤ ਕਰਦੇ ਹਨ ਕਿ ਉਨ੍ਹਾਂ ਨੇ ਕਿਹਾ:
ਅੱਲਾਹ ਦੇ ਨਬੀ ﷺ ਹਰ ਨਮਾਜ਼ ਲਈ ਵੁਜ਼ੂ ਕਰਿਆ ਕਰਦੇ ਸਨ। ਮੈਂ ਪੁੱਛਿਆ: ਤੁਸੀਂ ਕੀ ਕਰਦੇ ਸੀ? ਤਾਂ ਉਨ੍ਹਾਂ ਨੇ ਜਵਾਬ ਦਿੱਤਾ: ਸਾਡੇ ਲਈ ਵੁਜ਼ੂ ਉਦੋਂ ਤੱਕ ਕਾਫੀ ਹੋ ਜਾਂਦਾ ਸੀ, ਜਦੋਂ ਤੱਕ ਵੁਜ਼ੂ ਟੁੱਟ ਨਾ ਜਾਵੇ।
[صحيح] - [رواه البخاري] - [صحيح البخاري - 214]
ਅੱਲਾਹ ਦੇ ਨਬੀ ﷺ ਹਰ ਫਰਜ਼ ਨਮਾਜ਼ ਲਈ ਵੁਜ਼ੂ ਕਰਿਆ ਕਰਦੇ ਸਨ, ਭਾਵੇਂ ਵੁਜ਼ੂ ਨਾ ਵੀ ਟੁੱਟਿਆ ਹੋਵੇ। ਇਹ ਆਪ ﷺ ਅਜਰੋ-ਸਵਾਬ (ਇਨਾਮ) ਹਾਸਲ ਕਰਨ ਲਈ ਕਰਦੇ ਸਨ।
ਇਨਸਾਨ ਜਦੋਂ ਤੱਕ ਵੁਜ਼ੂ ਦੀ ਹਾਲਤ ਵਿੱਚ ਰਹੇ, ਉਸੇ ਵੁਜ਼ੂ ਨਾਲ ਇੱਕ ਤੋਂ ਵੱਧ ਨਮਾਜ਼ਾਂ ਪੜ੍ਹ ਸਕਦਾ ਹੈ।